Image default
ਤਾਜਾ ਖਬਰਾਂ

ਹੋਸਟਲ ‘ਚ ਚੂਹਾ ਜ਼ਹਿਰ ਦੇ ਛਿੜਕਾਅ ਕਾਰਨ 19 ਵਿਦਿਆਰਥੀਆਂ ਦੀ ਸਿਹਤ ਵਿਗੜੀ

ਹੋਸਟਲ ‘ਚ ਚੂਹਾ ਜ਼ਹਿਰ ਦੇ ਛਿੜਕਾਅ ਕਾਰਨ 19 ਵਿਦਿਆਰਥੀਆਂ ਦੀ ਸਿਹਤ ਵਿਗੜੀ

 

 

 

Advertisement

ਬੈਂਗਲੁਰੂ, 19 ਅਗਸਤ (ਪੀਟੀਸੀ ਨਿਊਜ)- ਬੈਂਗਲੁਰੂ ਦੇ ਆਦਰਸ਼ ਨਰਸਿੰਗ ਕਾਲਜ ਦੇ ਵਿਦਿਆਰਥੀ ਹੋਸਟਲ ਵਿੱਚ 18 ਅਗਸਤ ਦੀ ਰਾਤ ਨੂੰ ਘੱਟੋ-ਘੱਟ 19 ਵਿਦਿਆਰਥੀਆਂ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਣ ਲੱਗੀ। ਇਸ ਕਾਰਨ ਸਾਰੇ ਵਿਦਿਆਰਥੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਚੂਹਾ ਜ਼ਹਿਰ ਦਾ ਛਿੜਕਾਅ ਕਰਨ ਨਾਲ ਵਿਦਿਆਰਥੀਆਂ ਦੀ ਸਿਹਤ ਵਿਗੜ ਗਈ ਸੀ। ਇਸ ਮਾਮਲੇ ਵਿੱਚ ਪੁਲੀਸ ਨੇ ਹੋਸਟਲ ਪ੍ਰਬੰਧਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਬੈਂਗਲੁਰੂ ਦੇ ਡੀਸੀਪੀ ਪੱਛਮੀ ਐਸ ਗਿਰੀਸ਼ ਨੇ ਕਿਹਾ ਕਿ ਪ੍ਰਬੰਧਨ ਨੇ 18 ਅਗਸਤ ਦੀ ਰਾਤ ਨੂੰ ਆਦਰਸ਼ ਨਰਸਿੰਗ ਕਾਲਜ ਦੇ ਵਿਦਿਆਰਥੀ ਹੋਸਟਲ ਵਿੱਚ ਚੂਹਿਆਂ ਨੂੰ ਭਜਾਉਣ ਲਈ ਦਵਾਈ ਦਾ ਛਿੜਕਾਅ ਕੀਤਾ ਸੀ। ਇਸ ਕਾਰਨ 19 ਵਿਦਿਆਰਥੀਆਂ ਨੂੰ ਸਾਹ ਲੈਣ ਵਿੱਚ ਤਕਲੀਫ਼ ਦਾ ਸਾਹਮਣਾ ਕਰਨਾ ਪਿਆ। ਇਸ ਕਾਰਨ ਸਾਰੇ ਵਿਦਿਆਰਥੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਨ੍ਹਾਂ ਵਿੱਚੋਂ 3 ਵਿਦਿਆਰਥੀ ਗੰਭੀਰ ਬਿਮਾਰ ਹਨ ਅਤੇ ਉਨ੍ਹਾਂ ਨੂੰ ਆਈਸੀਯੂ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। ਬਾਕੀ ਵਿਦਿਆਰਥੀ ਹੁਣ ਤੰਦਰੁਸਤ ਹਨ।

ਡੀਸੀਪੀ ਨੇ ਕਿਹਾ ਕਿ ਚੂਹਾ ਮਾਰਨ ਵਾਲੀ ਜ਼ਹਿਰ ਦਾ ਛਿੜਕਾਅ ਕਰਨ ਵਾਲੇ ਹੋਸਟਲ ਪ੍ਰਬੰਧਕਾਂ ਦੇ ਖ਼ਿਲਾਫ਼ ਧਾਰਾ 286 ਬੀਐਨਐਸ ਤਹਿਤ ਕੇਸ ਦਰਜ ਕੀਤਾ ਜਾਵੇਗਾ। ਨਾਲ ਹੀ ਕਿਹਾ ਕਿ ਵਿਦਿਆਰਥੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।

Advertisement

Related posts

ਵਲਟੋਹਾ ਤੇ ਅਕਾਲੀ ਦਲ ਦੇ ਪ੍ਰਧਾਨ ਖਿਲਾਫ ਹੋਵੇ ਕੇਸ ਦਰਜ, ਰੰਧਾਵਾ ਨੇ ਡੀਜੀਪੀ ਪੰਜਾਬ ਨੂੰ ਲਿਖੀ ਚਿੱਠੀ, ਕਿਹਾ- ਰੱਬ ਸਹੀ ਫੈਸਲਾ ਲੈਣ ਦੀ ਹਿੰਮਤ ਦੇਵੇ

Balwinder hali

Breaking– ਵੱਡਾ ਅਪਡੇਟ: ਮੂਸੇਵਾਲਾ ਦੇ ਕਾਤਲਾਂ ਲਈ 5 ਲੱਖ ਦਾ ਇਨਾਮ ਰੱਖਿਆ

punjabdiary

ਅਹਿਮ ਖ਼ਬਰ- ਦਿੱਲੀ ਦੇ ਮੁੱਖ ਮੰਤਰੀ ਦੱਸਿਆ ਕਿ ਗੁਜਰਾਤ ਹਾਈਕੋਰਟ ਦਾ ਹੁਕਮ ਆਇਆ ਕਿ ਪ੍ਰਧਾਨ ਮੰਤਰੀ ਦੀ ਡਿਗਰੀ ਦੀ ਜਾਣਕਾਰੀ ਨਹੀਂ ਲਈ ਜਾ ਸਕਦੀ

punjabdiary

Leave a Comment