Image default
ਤਾਜਾ ਖਬਰਾਂ

ਅਕਾਲੀ ਦਲ ਦਾ ਸਿਆਸੀ ਖਾਤਮਾ ਹੋਇਆ, ਬਠਿੰਡਾ ਸੀਟ ਵੀ ਨਹੀਂ ਮਿਲੇਗੀ : ਭਗਵੰਤ ਮਾਨ

ਅਕਾਲੀ ਦਲ ਦਾ ਸਿਆਸੀ ਖਾਤਮਾ ਹੋਇਆ, ਬਠਿੰਡਾ ਸੀਟ ਵੀ ਨਹੀਂ ਮਿਲੇਗੀ : ਭਗਵੰਤ ਮਾਨ

 

 

 

Advertisement

ਜਲੰਧਰ/ਚੰਡੀਗੜ੍ਹ, 30 ਮਈ (ਜਗਬਾਣੀ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੁਖਬੀਰ ਤੇ ਹਰਸਿਮਰਤ ਬਾਦਲ ਦਾ ਬਠਿੰਡਾ ਸਮੇਤ ਪੂਰੇ ਪੰਜਾਬ ’ਚ ਸਿਆਸੀ ਖਾਤਮਾ ਹੋ ਚੁੱਕਾ ਹੈ। ਉਹ ਹੁਣ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਹਨ। ਸੁਖਬੀਰ ਨੇ ਤਾਂ ਆਪਣੇ ਜੀਜਾ ਆਦੇਸ਼ ਪ੍ਰਤਾਪ ਨੂੰ ਵੀ ਪਾਰਟੀ ਤੋਂ ਬਾਹਰ ਕੱਢ ਦਿੱਤਾ ਹੈ। ਅਕਾਲੀ ਦਲ ਦੀ ਹਾਲਤ ਖਸਤਾ ਹੈ। ਕਾਂਗਰਸ ਵਾਲੇ ਤਾਂ ਇਕ-ਦੂਜੇ ਨੂੰ ਹਰਾਉਣ ’ਚ ਲੱਗੇ ਹੋਏ ਹਨ। ਉਹ ਸ੍ਰੀ ਅਨੰਦਪੁਰ ਸਾਹਿਬ ’ਚ ‘ਆਪ’ਉਮੀਦਵਾਰ ਮਾਲਵਿੰਦਰ ਸਿੰਘ ਕੰਗ ਦੇ ਹੱਕ ’ਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਹੁਣ ਤਲਵਾਰਾਂ ਨਾਲ ਨਹੀਂ ਸਗੋਂ ਵੋਟਾਂ ਨਾਲ ਲੜਾਈ ਲੜੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮੇਰੇ ਲਈ ਸਭ ਥਾਵਾਂ ’ਤੇ ਪ੍ਰਚਾਰ ਲਈ ਜਾਣਾ ਸੰਭਵ ਨਹੀਂ ਹੈ। ਮੈਂ ਜਿੱਥੇ ਵੀ ਜਾ ਰਿਹਾ ਹਾਂ, ਉੱਥੇ ਪੰਜਾਬੀਆਂ ਦੇ ਬੱਚਿਆਂ ਦੇ ਭਵਿੱਖ ਨੂੰ ਵੇਖਦੇ ਹੋਏ ਵੋਟਾਂ ਮੰਗਣ ਲਈ ਜਾ ਰਿਹਾ ਹਾਂ।
ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਿਨਾਂ ’ਚ ਉਨ੍ਹਾਂ ਦੀਆਂ 106 ਰੈਲੀਆਂ ਹੋ ਚੁੱਕੀਆਂ ਹਨ। ਸੁਖਬੀਰ ਬਾਦਲ ਨੇ ਆਪਣੀ ਜੀਪ ’ਤੇ ਛੱਤ ਪਾਈ ਹੋਈ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਅਧਿਕਾਰੀਆਂ ਕੋਲੋਂ ਪੁੱਛਦੇ ਹਨ ਕਿ ਅੱਜ ਤਾਪਮਾਨ ਕਿੰਨਾ ਹੈ। ਜਦੋ ਉਨ੍ਹਾਂ ਨੂੰ 45 ਡਿਗਰੀ ਤਾਪਮਾਨ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਉਹ ਜਵਾਬ ਦਿੰਦੇ ਹਨ ਕਿ ਇਹ ਤਾਂ ਬਹੁਤ ਵੱਧ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਇਹ ਰੈਲੀਆਂ ਵੀ ਆਮ ਆਦਮੀ ਪਾਰਟੀ ਦੀ ਰੈਲੀਆਂ ਨੂੰ ਵੇਖਦੇ ਹੋਏ ਕੀਤੀਆਂ ਜਾ ਰਹੀਆਂ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਸਰਵੇ ਦੀਆਂ ਰਿਪੋਰਟਾਂ ਆਮ ਆਦਮੀ ਪਾਰਟੀ ਦੇ ਪੱਖ ’ਚ ਹਨ। ਉਨ੍ਹਾਂ ਕਿਹਾ ਕਿ ਉਹ ਲਗਾਤਾਰ ਪੰਜਾਬੀਆਂ ਲਈ ਲੜਾਈ ਲੜ ਰਹੇ ਹਨ। ਕਦੇ ਰਾਜਪਾਲ ਨਾਲ ਲੜਦੇ ਹਨ ਅਤੇ ਕਦੇ ਪੰਜਾਬ ਦੇ ਹਿੱਤਾਂ ਦੀ ਰੱਖਿਆ ਲਈ ਸੁਪਰੀਮ ਕੋਰਟ ’ਚ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜਨਤਾ ਨੂੰ ਇਧਰ-ਉਧਰ ਵੋਟ ਪਾਉਣ ਦਾ ਕੋਈ ਫਾਇਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਉਮੀਦਵਾਰ ਵਿਜੇਂਦਰ ਸਿੰਗਲਾ ਸੰਗਰੂਰ ਤੋਂ ਆਏ ਹਨ। ਵਿਧਾਨ ਸਭਾ ਚੋਣਾਂ ’ਚ ‘ਆਪ’ਵਿਧਾਇਕਾ ਨੇ ਉਸ ਨੂੰ ਹਰਾ ਦਿੱਤਾ ਸੀ। ਹੁਣ ਉਹ ਸੰਗਰੂਰ ’ਚ ਆ ਗਿਆ ਹੈ।

ਉਨ੍ਹਾਂ ਕਿਹਾ ਕਿ ਅਕਾਲੀ ਦਲ ਤੇ ਕਾਂਗਰਸ ਵਰਗੀਆਂ ਪਾਰਟੀਆਂ ’ਚ ਪਰਿਵਾਰਵਾਦ ਹਾਵੀ ਰਿਹਾ। ਇਨ੍ਹਾਂ ਪਾਰਟੀਆਂ ’ਚ ਕਦੇ ਵੀ ਆਮ ਵਰਕਰ ਨੂੰ ਚੇਅਰਮੈਨ ਬਣਨ ਦਾ ਮੌਕਾ ਵੀ ਨਹੀਂ ਮਿਲਦਾ। ਆਮ ਆਦਮੀ ਪਾਰਟੀ ’ਚ ਸਭ ਦਾ ਚਾਂਸ ਲੱਗੇਗਾ। ਸਰਕਾਰ ’ਚ ਵੀ ਉਨ੍ਹਾਂ ਦੀ ਹਿੱਸੇਦਾਰੀ ਰਹੇਗੀ। ਉਨ੍ਹਾਂ ਕਿਹਾ ਕਿ ਕੇਂਦਰ ’ਚ ‘ਇੰਡੀਆ’ਗਠਜੋੜ ਦੀ ਸਰਕਾਰ ਬਣਨ ਜਾ ਰਹੀ ਹੈ। ਕੇਂਦਰ ’ਚ ਮੋਦੀ ਦੁਬਾਰਾ ਨਹੀਂ ਆ ਰਹੇ। ਕੇਂਦਰ ’ਚ ਅਗਲੀ ਸਰਕਾਰ ’ਚ ਸਭ ਤੋਂ ਵੱਧ ਯੋਗਦਾਨ ਪੰਜਾਬੀਆਂ ਦਾ ਰਹੇਗਾ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਇਸ ਵਾਰ ਆਮ ਆਦਮੀ ਪਾਰਟੀ ਦੇ ਹੱਕ ’ਚ ਇਕਤਰਫਾ ਫਤਵਾ ਦੇਣਾ ਹੈ। ਮੁੱਖ ਮੰਤਰੀ ਨੇ ਬਾਅਦ ’ਚ ਨੰਗਲ ਅਤੇ ਬਲਾਚੌਰ ’ਚ ਵੀ ਮਾਲਵਿੰਦਰ ਸਿੰਘ ਕੰਗ ਦੇ ਪੱਖ ’ਚ ਰੋਡ ਸ਼ੋਅ ਕੱਢਿਆ।

Advertisement

Related posts

Breaking- ਜੋ ਕਹਿੰਦੇ ਹਾਂ, ਉਹ ਕਰਦੇ ਹਾਂ, ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ 86% ਪਰਿਵਾਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਇਆ

punjabdiary

ਸਿਰਫ 4 ਦਿਨ ਬਾਕੀ…ਆਧਾਰ ਨਾਲ ਜੁੜਿਆ ਇਹ ਜ਼ਰੂਰੀ ਕੰਮ ਜਲਦੀ ਕਰੋ, ਨਹੀਂ ਤਾਂ ਨੁਕਸਾਨ ਹੋਵੇਗਾ

Balwinder hali

ਅਹਿਮ ਖ਼ਬਰ – ਭਾਈ ਘਨੱਈਆ ਸੇਵਾ ਸੁਸਾਇਟੀ ਨੇ 12 ਕੈਂਸਰ ਪੀੜਤਾਂ ਨੂੰ ਦਿੱਤੇ ਸਹਾਇਤਾ ਰਾਸ਼ੀ ਦੇ ਚੈੱਕ

punjabdiary

Leave a Comment