Thursday, March 12, 2026
Google search engine
Homeਤਾਜ਼ਾ ਖਬਰਗੈਸ ਸੰਕਟ ਦੇ ਵਿਚਕਾਰ ਸਰਕਾਰ ਦਾ ਫੈਸਲਾ, ਪੇਂਡੂ ਖੇਤਰਾਂ ਵਿੱਚ 45 ਦਿਨਾਂ...

ਗੈਸ ਸੰਕਟ ਦੇ ਵਿਚਕਾਰ ਸਰਕਾਰ ਦਾ ਫੈਸਲਾ, ਪੇਂਡੂ ਖੇਤਰਾਂ ਵਿੱਚ 45 ਦਿਨਾਂ ਦੇ ਅੰਦਰ ਸਿਲੰਡਰ ਹੋਣਗੇ ਉਪਲਬਧ

ਈਰਾਨ ਸੰਕਟ ਕਾਰਨ ਲਗਾਤਾਰ ਵੱਧ ਰਹੀ ਮੰਗ ਅਤੇ ਦੇਸ਼ ਭਰ ਵਿੱਚ ਐਲਪੀਜੀ ਸਿਲੰਡਰਾਂ ਦੀ ਘਾਟ ਦੇ ਕਾਰਨ, ਬੁਕਿੰਗ ਵਿੰਡੋ ਨੂੰ ਫਿਰ ਤੋਂ ਵਧਾ ਦਿੱਤਾ ਗਿਆ ਹੈ। ਪੇਂਡੂ ਖੇਤਰਾਂ ਵਿੱਚ ਐਲਪੀਜੀ ਸਿਲੰਡਰਾਂ ਲਈ ਬੁਕਿੰਗ ਵਿੰਡੋ ਨੂੰ ਹੁਣ 45 ਦਿਨਾਂ ਤੱਕ ਵਧਾ ਦਿੱਤਾ ਗਿਆ ਹੈ। ਪਹਿਲਾਂ, ਇਨ੍ਹਾਂ ਖੇਤਰਾਂ ਵਿੱਚ ਸਿਲੰਡਰ 25 ਦਿਨਾਂ ਦੇ ਅੰਦਰ ਉਪਲਬਧ ਹੁੰਦੇ ਸਨ। ਹਾਲਾਂਕਿ, ਸ਼ਹਿਰੀ ਖੇਤਰਾਂ ਵਿੱਚ ਸਿਲੰਡਰ ਬੁਕਿੰਗ ਸੰਬੰਧੀ ਕੋਈ ਨਵਾਂ ਆਦੇਸ਼ ਜਾਰੀ ਨਹੀਂ ਕੀਤਾ ਗਿਆ ਹੈ।

ਚੰਡੀਗੜ੍ਹ- ਈਰਾਨ ਸੰਕਟ ਅਤੇ ਦੇਸ਼ ਭਰ ਵਿੱਚ ਐਲਪੀਜੀ ਸਿਲੰਡਰਾਂ ਦੀ ਘਾਟ ਕਾਰਨ ਲਗਾਤਾਰ ਵੱਧ ਰਹੀ ਮੰਗ ਦੇ ਕਾਰਨ, ਬੁਕਿੰਗ ਵਿੰਡੋ ਨੂੰ ਫਿਰ ਤੋਂ ਵਧਾ ਦਿੱਤਾ ਗਿਆ ਹੈ। ਪੇਂਡੂ ਖੇਤਰਾਂ ਵਿੱਚ ਐਲਪੀਜੀ ਸਿਲੰਡਰਾਂ ਦੀ ਬੁਕਿੰਗ ਵਿੰਡੋ ਨੂੰ ਹੁਣ 45 ਦਿਨਾਂ ਤੱਕ ਵਧਾ ਦਿੱਤਾ ਗਿਆ ਹੈ। ਪਹਿਲਾਂ, ਇਨ੍ਹਾਂ ਖੇਤਰਾਂ ਵਿੱਚ ਸਿਲੰਡਰ 25 ਦਿਨਾਂ ਦੇ ਅੰਦਰ ਮਿਲਦਾ ਸੀ। ਹਾਲਾਂਕਿ, ਸ਼ਹਿਰੀ ਖੇਤਰਾਂ ਵਿੱਚ ਸਿਲੰਡਰ ਬੁਕਿੰਗ ਸੰਬੰਧੀ ਕੋਈ ਨਵਾਂ ਆਦੇਸ਼ ਜਾਰੀ ਨਹੀਂ ਕੀਤਾ ਗਿਆ ਹੈ।

ਪੇਂਡੂ ਖੇਤਰਾਂ ਵਿੱਚ ਗੈਸ ਬੁਕਿੰਗ ਜਿੱਥੇ ਹੁਣ 45 ਦਿਨਾਂ ਦੇ ਅੰਦਰ ਕੀਤੀ ਜਾ ਸਕਦੀ ਹੈ, ਉੱਥੇ ਹੀ ਸ਼ਹਿਰੀ ਖੇਤਰਾਂ ਵਿੱਚ ਸਿਲੰਡਰ 25 ਦਿਨਾਂ ਦੇ ਅੰਦਰ ਮਿਲੇਗਾ। ਇਹ ਮੰਨਿਆ ਜਾਂਦਾ ਹੈ ਕਿ ਔਸਤ ਪੇਂਡੂ ਗਾਹਕ ਸਿਰਫ਼ ਪੰਜ ਸਿਲੰਡਰਾਂ ਦੀ ਵਰਤੋਂ ਹੀ ਕਰਦੇ ਹਨ, ਅਤੇ ਗੈਸ ਦੀ ਘਾਟ ਦੀਆਂ ਅਫਵਾਹਾਂ ਨੂੰ ਵੇਖਦਿਆਂ ਲੋਕ ਛੇਤੀ-ਛੇਤੀ ਸਿਲੰਡਰ ਭਰਵਾ ਰਹੇ ਹਨ।

ਸਿਲੰਡਰ ਬੁਕਿੰਗ ਨਿਯਮਾਂ ਵਿੱਚ ਸੋਧ
ਦੋ ਦਿਨ ਪਹਿਲਾਂ, ਕੇਂਦਰ ਸਰਕਾਰ ਨੇ ਜਮ੍ਹਾਂਖੋਰੀ ਨੂੰ ਰੋਕਣ ਲਈ ਐਲਪੀਜੀ ਸਿਲੰਡਰ ਬੁਕਿੰਗ ਨਿਯਮਾਂ ਵਿੱਚ ਸੋਧ ਕੀਤੀ ਸੀ। ਐਲਪੀਜੀ ਗੈਸ ਸਿਲੰਡਰਾਂ ਦੀ ਬੁਕਿੰਗ ਮਿਆਦ 21 ਦਿਨਾਂ ਤੋਂ ਵਧਾ ਕੇ 25 ਦਿਨ ਕਰ ਦਿੱਤੀ ਗਈ ਸੀ। ਇਸ ਵਾਧੇ ਦਾ ਕਾਰਨ ਮੱਧ ਏਸ਼ੀਆ ਵਿੱਚ ਚੱਲ ਰਹੇ ਯੁੱਧ ਦੌਰਾਨ ਹੋਰਮੁਜ਼ ਸਟ੍ਰੇਟ ਜਦੇ ਬੰਦ ਹੋਣ ਨਾਲ ਐਲਪੀਜੀ ਗੈਸ ਸਪਲਾਈ ਪ੍ਰਭਾਵਿਤ ਹੋਈ ਹੈ।

ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਇਹ ਫੈਸਲਾ ਇਸ ਗੱਲ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਲਿਆ ਕਿ ਘਰੇਲੂ ਗਾਹਕ ਪਿਛਲੇ 55 ਦਿਨਾਂ ਦੀ ਮਿਆਦ ਦੇ ਮੁਕਾਬਲੇ ਸਿਰਫ਼ 15 ਦਿਨਾਂ ਦੇ ਅੰਤਰਾਲ ਤੋਂ ਬਾਅਦ ਐਲਪੀਜੀ ਸਿਲੰਡਰ ਬੁੱਕ ਕਰ ਰਹੇ ਸਨ। ਇਹ ਗੱਲ ਸਾਹਮਣੇ ਆਈ ਕਿ ਜੋ ਲੋਕ ਪਹਿਲਾਂ 55 ਦਿਨਾਂ ਵਿੱਚ ਸਿਲੰਡਰ ਬੁੱਕ ਕਰਦੇ ਸਨ, ਉਨ੍ਹਾਂ ਨੇ ਹੁਣ 15 ਦਿਨਾਂ ਵਿੱਚ ਸਿਲੰਡਰ ਬੁੱਕ ਕਰਨਾ ਸ਼ੁਰੂ ਕਰ ਦਿੱਤਾ ਹੈ।

ਕਮਰਸ਼ੀਅਲ ਸਿਲੰਡਰ ਦੀ ਦੁਗਣੀ ਹੋਈ ਕੀਮਤ
ਕਮਰਸ਼ੀਅਲ ਸਿਲੰਡਰ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਲੋਕ ਬਲੈਕ ਵਿੱਚ ਸਿਲੰਡਰ ਖਰੀਦਣ ਲਈ ਮਜਬੂਰ ਹਨ। 1600 ਰੁਪਏ ਵਿੱਚ ਵਿਕਣ ਵਾਲੇ ਇੱਕ ਕਮਰਸ਼ੀਅਲ ਸਿਲੰਡਰ ਦੀ ਕੀਮਤ ਹੁਣ 3,500 ਤੱਕ ਪਹੁੰਚ ਗਈ ਹੈ। ਪਹਿਲਾਂ ਘਰੇਲੂ ਸਿਲੰਡਰ ਦੀ ਘਰਾਂ ਵਿੱਚ ਡਿਲੀਵਰੀ ਕੀਤੀ ਜਾਂਦੀ ਸੀ , ਹੁਣ ਸਥਿਤੀ ਅਜਿਹੀ ਹੋ ਗਈ ਹੈ ਕਿ ਲੋਕ ਸਿਲੰਡਰ ਹੱਥਾਂ ਵਿੱਚ ਲੈ ਕੇ ਏਜੰਸੀਆਂ ਸਾਹਮਣੇ ਲਾਈਨਾਂ ਵਿੱਚ ਖੜ੍ਹੇ ਹਨ।

ਜਮ੍ਹਾਖੋਰਾਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ – ਸੀਐਮ ਮਾਨ
ਉੱਧਰ, ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਪੋਸਟ ਸ਼ੇਅਰ ਕਰਦਿਆਂ ਸੂਬੇ ਦੇ ਲੋਕਾਂ ਨੂੰ ਭਰੋਸਾ ਦੁਆਇਆ ਹੈ ਕਿ ਕਿਸੇ ਨੂੰ ਵੀ ਗੈਸ ਦੀ ਘਾਟ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਪੰਜਾਬ ਵਿੱਚ ਕਿਧਰੇ ਵੀ ਐਲਪੀਜੀ ਗੈਸ ਦੀ ਕਮੀ ਨਾ ਹੋਵੇ। ਸਿਲੰਡਰ ਜਮ੍ਹਾ ਕਰਨ ਜਾਂ ਕਾਲਾ ਵਿੱਚ ਵੇਚਣ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।

-(ਟੀਵੀ 9 ਪੰਜਾਬੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments