Image default
ਤਾਜਾ ਖਬਰਾਂ

ਪੰਜਾਬ ਦੇ 17 ਜ਼ਿਲ੍ਹਿਆਂ ਵਿੱਚ ਮੀਂਹ ਦੀ ਚੇਤਾਵਨੀ: 2 ਦਿਨ ਮੌਸਮ ਰਹੇਗਾ ਖ਼ਰਾਬ

ਪੰਜਾਬ ਦੇ 17 ਜ਼ਿਲ੍ਹਿਆਂ ਵਿੱਚ ਮੀਂਹ ਦੀ ਚੇਤਾਵਨੀ: 2 ਦਿਨ ਮੌਸਮ ਰਹੇਗਾ ਖ਼ਰਾਬ

 

 

 

Advertisement

ਚੰਡੀਗੜ੍ਹ, 6 ਅਗਸਤ (ਰੋਜਾਨਾ ਸਪੋਕਸਮੈਨ)- ਪੰਜਾਬ ਵਿੱਚ ਦੋ ਦਿਨਾਂ ਤੱਕ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨ ਕੇਂਦਰ (IMD) ਅਨੁਸਾਰ ਅੱਜ ਪੰਜਾਬ ਦੇ 17 ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਹਾਲਾਂਕਿ ਇਹ ਕੁਝ ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਤੱਕ ਸੀਮਤ ਰਹੇਗਾ। ਇਸ ਦੌਰਾਨ ਪੰਜਾਬ ਦੇ ਸ਼ਹਿਰਾਂ ਦੇ ਤਾਪਮਾਨ ਵਿੱਚ ਕੋਈ ਬਹੁਤੀ ਤਬਦੀਲੀ ਨਹੀਂ ਆਈ। ਪੰਜਾਬ ਦੇ ਸ਼ਹਿਰਾਂ ਵਿੱਚ ਔਸਤ ਤਾਪਮਾਨ 28 ਡਿਗਰੀ ਤੋਂ 36.6 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।

ਸੋਮਵਾਰ ਦੀ ਬਾਰਿਸ਼ ਕੁਝ ਜ਼ਿਲ੍ਹਿਆਂ ਤੱਕ ਸੀਮਤ ਰਹੀ। ਜਿਸ ਕਾਰਨ ਪੰਜਾਬ ਦੇ ਤਾਪਮਾਨ ‘ਚ 0.2 ਡਿਗਰੀ ਦਾ ਵਾਧਾ ਦੇਖਣ ਨੂੰ ਮਿਲਿਆ। ਆਈਐਮਡੀ ਮੁਤਾਬਕ ਇਹ ਤਾਪਮਾਨ ਆਮ ਨਾਲੋਂ 1.6 ਡਿਗਰੀ ਵੱਧ ਹੈ। ਪੰਜਾਬ ਦੇ ਐਸਬੀਐਸ ਨਗਰ ਵਿੱਚ 9 ਮਿਲੀਮੀਟਰ, ਰੋਪੜ ਵਿੱਚ 8.5, ਪਠਾਨਕੋਟ ਵਿੱਚ 4 ਅਤੇ ਮੋਗਾ-ਫਿਰੋਜ਼ਪੁਰ ਵਿੱਚ 0.5-0.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ।

ਮੌਨਸੂਨ ਅਗਸਤ ਮਹੀਨੇ ਵਿੱਚ ਚੰਗੀ ਬਾਰਿਸ਼ ਲਿਆਉਣ ਦੀ ਉਮੀਦ ਸੀ। ਪਰ 1 ਤੋਂ 5 ਅਗਸਤ ਤੱਕ ਮਾਨਸੂਨ ਫਿਰ ਤੋਂ ਕਮਜ਼ੋਰ ਹੁੰਦਾ ਨਜ਼ਰ ਆ ਰਿਹਾ ਹੈ। ਪੰਜਾਬ ‘ਚ ਇਨ੍ਹਾਂ 5 ਦਿਨਾਂ ‘ਚ 14 ਫੀਸਦੀ ਘੱਟ ਬਾਰਿਸ਼ ਹੋਈ ਹੈ। ਇਸ ਦੇ ਨਾਲ ਹੀ ਪਾਕਿਸਤਾਨ ਦੇ ਨਾਲ ਲੱਗਦੇ ਇਲਾਕਿਆਂ ‘ਚ ਪਿਛਲੇ ਕੁਝ ਦਿਨਾਂ ‘ਚ ਚੰਗੀ ਬਾਰਿਸ਼ ਹੋ ਰਹੀ ਹੈ, ਜਦਕਿ ਬਾਕੀ ਜ਼ਿਲਿਆਂ ਨੂੰ ਰੈੱਡ ਅਤੇ ਯੈਲੋ ਜ਼ੋਨ ‘ਚ ਰੱਖਿਆ ਗਿਆ ਹੈ।

ਆਈਐਮਡੀ ਅਨੁਸਾਰ ਪੰਜਾਬ ਦੇ ਐਸਬੀਐਸ ਨਗਰ ਵਿੱਚ 5 ਦਿਨਾਂ ਵਿੱਚ 99 ਫੀਸਦੀ ਘੱਟ ਮੀਂਹ ਪਿਆ ਹੈ। ਜਦੋਂ ਕਿ ਹੁਸ਼ਿਆਰਪੁਰ ਵਿੱਚ 84 ਫੀਸਦੀ, ਸੰਗਰੂਰ ਵਿੱਚ 83 ਫੀਸਦੀ ਅਤੇ ਰੂਪਨਗਰ ਵਿੱਚ 82 ਫੀਸਦੀ ਘੱਟ ਮੀਂਹ ਪਿਆ ਹੈ। ਇਸ ਦੇ ਨਾਲ ਹੀ ਤਰਨਤਾਰਨ ‘ਚ 286 ਫੀਸਦੀ ਜ਼ਿਆਦਾ, ਫਰੀਦਕੋਟ ‘ਚ 247 ਫੀਸਦੀ ਜ਼ਿਆਦਾ ਅਤੇ ਅੰਮ੍ਰਿਤਸਰ ‘ਚ 89 ਫੀਸਦੀ ਜ਼ਿਆਦਾ ਮੀਂਹ ਦਰਜ ਕੀਤਾ ਗਿਆ ਹੈ।

Advertisement

Related posts

Breaking- ਗੁਜਰਾਤ ਦੇ ਚੋਣ ਦੰਗਲ ਲਈ ਹਾਰਦਿਕ ਪਟਲੇ ਹੋਵੇਗਾ ਭਾਜਪਾ ਦਾ ਉਮੀਦਵਾਰ

punjabdiary

Breaking- ਪੰਜਾਬ ਵਿਚ ਚਿੱਟੇ ਦਾ ਕਹਰ ਵੱਧ ਰਿਹਾ, ਜਿਸ ਦਾ ਸਬੂਤ ਚਿੱਟਾ ਇਧਰ ਮਿਲਦਾ ਹੈ ਦਾ ਬੋਰਡ ਲੱਗਿਆ ਵੇਖਿਆ ਜਾ ਸਕਦਾ ਹੈ

punjabdiary

ਅਹਿਮ ਖ਼ਬਰ – ਪੰਜਾਬ ਵਿੱਚ ਕਈ ਥਾਵਾਂ ਤੇ ਹੋਈ ਭਾਰੀ ਬਰਸਾਤ ਨਾਲ ਖੇਤਾਂ ਵਿੱਚ ਖੜ੍ਹੀਆ ਕਣਕਾਂ ਨੂੰ ਕਾਫੀ ਨੁਕਸਾਨ ਪਹੁੰਚਿਆ

punjabdiary

Leave a Comment