ਲੁਧਿਆਣਾ , 28 ਮਈ – ( ਪੰਜਾਬ ਡਾਇਰੀ ) ਸੰਯੁਕਤ ਕਿਸਾਨ ਮੋਰਚਾ ਦੀ ਅੱਜ ਲੁਧਿਆਣਾ ਵਿਖੇ ਅਹਿਮ ਮੀਟਿੰਗ ਹੋਵੇਗੀ। ਜਿਸ ਵਿੱਚ ਜਥੇਬੰਦੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਮੰਥਨ ਕਰਨਗੀਆਂ। ਇਹ ਮੀਟਿੰਗ ਗੁਰੂ ਤੇਗ ਬਹਾਦਰ ਜੀ ਗੁਰਦੁਆਰਾ ਸਾਹਿਬ ਰਾਜਗੁਰੂ ਨਗਰ ਵਿਖੇ ਇਹ ਬੈਠਕ ਰੱਖੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਮੀਟਿੰਗ ਤੋਂ ਬਾਅਦ ਸ਼ਾਮ 4 ਵਜੇ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ।ਸੰਯੁਕਤ ਕਿਸਾਨ ਮੋਰਚਾ ਦੀਆਂ 23 ਕਿਸਾਨ ਜੱਥੇਬੰਦੀਆਂ ਸਮੇਤ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਜਨਰਲ ਸਕੱਤਰ ਰਾਕੇਸ਼ ਟਿਕੈਤ ਅਤੇ ਕੌਮੀ ਕਮੇਟੀ ਦੇ ਸੱਤ ਮੈਂਬਰ ਸ਼ਾਮਿਲ ਹੋਣਗੇ।ਦੱਸ ਦੇਈਏ ਕਿ ਕਿਸਾਨਾਂ ਦੀਆਂ ਕਈ ਮੰਗਾਂ ਨੂੰ ਲੈ ਕੇ ਸਰਕਾਰ ਨਾਲ ਪੇਚਾਂ ਫਸਿਆ ਹੋਇਆ ਹੈ, ਜਿਹਨਾਂ ਸਬੰਧੀ ਇਸ ਮੀਟਿੰਗ ਵਿੱਚ ਵਿਚਾਰ ਵਟਾਦਰਾਂ ਕੀਤਾ ਜਾਵੇਗਾ ਤੇ ਅੱਗੇ ਦੀ ਰਣਨੀਤੀ ਬਣਾਈ ਜਾਵੇਗੀ। ਕਿਸਾਨਾਂ ਦੀ ਝੋਨੇ ਦੀ ਸਿੱਧੀ ਬਿਜਲੀ, ਮੋਟਰਾਂ ਦੀ ਬਿਜਲੀ ਤੇ ਕਈ ਹੋਰ ਮੰਗਾਂ ਸਬੰਧੀ ਸਰਕਾਰ ਨਾਲ ਪੇਚਾਂ ਫਸਿਆ ਹੋਇਆ ਹੈ।