ਵੱਡੀ ਖ਼ਬਰ – ਭਾਰਤ ਵਿਚ ਵਟਸਐਪ ਯੂਜਰਾ ਦੇ ਲੱਖਾ ਦੀ ਗਿਣਤੀ ਵਿਚ ਖਾਤੇ ਹੋਏ ਬੰਦ
2 ਮਾਰਚ – ਵਟਸਐਪ ਵਲੋਂ ਵੱਡੀ ਪੱਧਰ ਤੇ ਕਾਰਵਾਈ ਕਰਦੇ ਹੋਏ ਲੱਖਾਂ ਦੀ ਗਿਣਤੀ ਵਿੱਚ ਖਾਤੇ ਬੰਦ ਕਰ ਦਿੱਤੇ ਗਏ ਹਨ। ਵਟਸਐਪ ਵੱਲੋਂ ਪਿਛਲੇ ਮਹੀਨਾਵਾਰ ਰਿਪੋਰਟ ਜਾਰੀ ਕਰਦੇ ਹੋਏ ਲਗਭਗ 29 ਲੱਖ 18,000 ਇੰਡੀਅਨ ਅਕਾਊਂਟ ਬੰਦ ਕਰ ਦਿੱਤੇ ਹਨ। 1 ਜਨਵਰੀ ਤੋਂ ਲੈ ਕੇ 31 ਜਨਵਰੀ ਵਿਚ ਲਗਭਗ 10,29,000 ਅਕਾਊਂਟ ਅਜਿਹੇ ਹਨ ਜਿਨ੍ਹਾਂ ਨੂੰ ਕੰਪਨੀ ਨੇ ਬੰਦ ਕਰ ਦਿੱਤਾ ਕਿਉਂਕਿ ਇਹ ਭਾਰਤ ਸਰਕਾਰ ਦੇ ਤੈਅ ਨਿਯਮਾਂ ਤੇ ਵ੍ਹਟਸਐਪ ਦੀ ਪਾਲਿਸੀ ਦਾ ਉਲੰਘਣ ਕਰ ਰਹੇ ਸਨ।
ਹਰ ਮਹੀਨੇ ਵ੍ਹਟਸਐਪ ਯੂਜਰਸ ਕਈ ਅਕਾਊਂਟ ਨੂੰ ਰਿਪੋਰਟ ਕਰਦੇ ਹਨ ਜਿਸ ਦੇ ਬਾਅਦ ਵ੍ਹਟਸਐਪ ਇਨ੍ਹਾਂ ਨੂੰ ਰਿਵਿਊ ਕਰਦਾ ਹੈ ਅਤੇ ਸਹੀ ਪਾਏ ਜਾਣ ‘ਤੇ ਅਕਾਊਂਟ ਨੂੰ ਪਰਮਾਨੈਂਟਲੀ ਬਲਾਕ ਜਾਂ ਖਤਮ ਕਰ ਦਿੰਦਾ ਹੈ। ਵ੍ਹਟਸਐਪ ਇਸ ਤਰ੍ਹਾਂ ਦੇ ਕਦਮ ਇਸ ਲਈ ਚੁੱਕਦਾ ਹੈ ਤਾਂ ਕਿ ਪਲੇਟਫਾਰਮ ਨੂੰ ਯੂਜਰਸ ਲਈ ਸੁਰੱਖਿਅਤ ਬਣਾਇਆ ਜਾ ਸਕੇ। ਦੱਸ ਦੇਈਏ ਕਿ ਦੁਨੀਆ ਭਰ ਵਿਚ ਲਗਭਗ 2 ਬਿਲੀਅਨ ਤੋਂ ਵੀ ਵਧ ਲੋਕ ਵ੍ਹਟਸਐਪ ਦਾ ਇਸਤੇਮਾਲ ਕਰਦੇ ਹਨ।
ਪਿਛਲੇ ਸਾਲ ਦਸੰਬਰ ਮਹੀਨੇ ਵਿਚ ਵ੍ਹਟਸਐਪ ਨੇ ਲਗਭਗ 36 ਲੱਖ ਤੋਂ ਵੱਧ ਅਕਾਊਂਟ ਦੇਸ਼ ਵਿਚ ਬੰਦ ਕੀਤੇ ਸਨ। ਜਨਵਰੀ ਵਿਚ ਵ੍ਹਟਸਐਪ ਨੂੰ ਲਗਭਗ 1461 ਸ਼ਿਕਾਇਤਾਂ ਵੱਖ-ਵੱਖ ਅਕਾਊਂਟ ਨੂੰ ਲੈ ਕੇ ਮਿਲੀ ਸੀ ਜਿਸ ਵਿਚੋਂ 1337 ਅਕਾਊਂਟ ਨੂੰ ਬੈਨ ਕਰਨ ਦੀ ਅਪੀਲ ਯੂਜਰਸ ਵੱਲੋਂ ਕੀਤੀ ਗਈ ਸੀ ਜਦੋਂ ਕਿ ਹੋਰਨਾਂ ‘ਤੇ ਸਪੋਰਟ ਤੇ ਸੇਫਟੀ ਨੂੰ ਲੈ ਕੇ ਸ਼ਿਕਾਇਤ ਦਰਜ ਕੀਤੀ ਗਈ ਸੀ।