ਸ.ਕੰ. ਸੀ. ਸੈ. ਸਕੂਲ ਮੰਡੀ ਹਰਜ਼ੀ ਰਾਮ, ਮਲੋਟ ਵਿਖੇ ਨੈਸ਼ਨਲ ਗ੍ਰੀਨ ਕਾਰਪਸ ਕਲੱਬ ਵੱਲੋਂ ਧਰਤ -ਦਿਵਸ ਮਨਾਇਆ ਗਿਆ
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜ਼ੀ ਰਾਮ ਮਲੋਟ ਵਿਖੇ ਜ਼ਿਲ੍ਹਾ ਸਿੱਖਿਆ ਅਫਸਰ (ਸ੍ਰੀ ਮੁਕਤਸਰ ਸਾਹਿਬ ਜੀ) ਦੇ ਹੁਕਮਾਂ ਅਨੁਸਾਰ ਅਤੇ ਪ੍ਰਿੰਸੀਪਲ ਸਰਦਾਰ ਬਲਜੀਤ ਸਿੰਘ ਜੀ ਦੀ ਯੋਗ ਅਗਵਾਈ ਹੇਠ ਮੈਡਮ ਸੁਨੀਤਾ( ਸਾਇੰਸ ਮਿਸਟ੍ਰੈਸ) ਵੱਲੋਂ ਨੈਸ਼ਨਲ ਗਰੀਨ ਕਾਰਪਸ ਕਲੱਬ ਵੱਲੋਂ ਧਰਤ ਦਿਵਸ ਮਨਾਇਆ ਗਿਆ। ਇਸ ਮੌਕੇ ਚਾਰਟ ਮੇਕਿੰਗ,ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ, ਜਿਸ ਵਿਚ ਮਿਡਲ ਅਤੇ ਸੈਕੰਡਰੀ ਵਿਭਾਗ ਦੇ ਲਗਪਗ 65 ਵਿਦਿਆਰਥੀਆਂ ਨੇ ਭਾਗ ਲਿਆ ।ਪੋਸਟਰ ਮੇਕਿੰਗ ਮੁਕਾਬਲੇ ਵਿੱਚ -ਕਿਰਨਦੀਪ ਕੌਰ (ਦਸਵੀਂ ਸੀ) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ।ਅਨਮੋਲਦੀਪ (ਦਸਵੀਂ ਸੀ) ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਅਤੇ ਰਮਨਦੀਪ ਕੌਰ (ਅੱਠਵੀਂ ਸੀ) ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ।ਚਾਰਟ ਮੇਕਿੰਗ ਮੁਕਾਬਲੇ ਸੀਨੀਅਰ ਵਿਭਾਗ ਵਿੱਚੋਂ ਨਾਜ਼ੀਆ (ਦਸਵੀਂ ਬੀ)ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਭਾਰਤੀ (ਦਸਵੀਂ A) ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਅਤੇ ਪਾਇਲ (ਦਸਵੀਂ ਏ) ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਇਸੇ ਤਰ੍ਹਾਂ ਮਿਡਲ ਵਿਭਾਗ ਵਿਚੋਂ ਚਾਰਟ ਮੇਕਿੰਗ ਮੁਕਾਬਲੇ ਵਿਚੋਂ ਹੰਸਿਕਾ (ਅੱਠਵੀਂ ਸੀ) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਾਨ੍ਹਵੀ (ਅੱਠਵੀਂ ਸੀ) ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਅਤੇ ਵੰਦਿਤਾ (ਸੱਤਵੀਂ ਏ)ਅਤੇ ਅੰਸ਼ਦੀਪ ਕੌਰ (ਅੱਠਵੀਂ ਏ) ਨੇ ਤੀਸਰਾ ਸਥਾਨ ਪ੍ਰਾਪਤ ਕੀਤਾ । ਨਤੀਜੇ ਘੋਸ਼ਿਤ ਹੋਣ ਤੋਂ ਬਾਅਦ ਸਵੇਰ ਦੀ ਸਭਾ ਵਿੱਚ ਇਨ੍ਹਾਂ ਬੱਚਿਆਂ ਨੂੰ ਪ੍ਰਿੰਸੀਪਲ ਸਰ ਸ. ਬਲਜੀਤ ਸਿੰਘ ਜੀ ਵੱਲੋਂ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਮੈਡਮ ਸੁਨੀਤਾ (ਸਾਇੰਸ ਮਿਸਟ੍ਰੈੱਸ) ਨੇ ਬੱਚਿਆਂ ਨੂੰ ਆਉਣ ਵਾਲੇ ਮੁਕਾਬਲਿਆਂ ਵਿੱਚ ਵੀ ਭਾਗ ਲੈਣ ਲਈ ਪ੍ਰੇਰਿਤ ਕੀਤਾ ।ਇਸ ਮੌਕੇ ਨੈਸ਼ਨਲ ਗਰੀਨ ਕਾਰਪਸ ਕਲੱਬ ਦੇ ਮੈਂਬਰ ਮੈਡਮ ਸੁਮਨ (ਹਿੰਦੀ ਮਿਸਟ੍ਰੈਸ ) ਮੈਡਮ ਸੁਨੀਤਾ (ਸਾਇੰਸ ਮਿਸਟ੍ਰੈਸ ) ਮੈਡਮ ਨੇਹਾ (ਸਾਇੰਸ ਮਿਸਟ੍ਰੈਸ ) ਮੈਡਮ ਅਨੂ (ਸਾਇੰਸ ਮਿਸਟ੍ਰੈਸ )ਸਰਦਾਰ ਜਸਵਿੰਦਰ ਸਿੰਘ (ਡੀ ਪੀ ਈ )ਅਤੇ ਸਮੂਹ ਸਟਾਫ ਮੰਡੀ ਹਰਜ਼ੀ ਰਾਮ ਗਰਲਜ਼ ਸਕੂਲ ਹਾਜ਼ਰ ਸਨ।
ਛਿੰਦਾ ਧਾਲੀਵਾਲ ਕੁਰਾਈ ਵਾਲਾ ਫੋਨ 75082-54006