ਪੰਜਾਬ ਜ਼ਿਮਨੀ ਚੋਣ ਨਤੀਜਿਆਂ ਦੀ ਅਪਡੇਟ , ‘ਆਪ’ ਨੇ ਦੋ ਸੀਟਾਂ ਜਿੱਤੀਆਂ, ਕਾਂਗਰਸ ਨੇ ਇੱਕ ਸੀਟ ’ਤੇ ਕੀਤਾ ਕਬਜ਼ਾ
ਗਿੱਦੜਬਾਹਾ ਦੀ ਇੱਕ ਸੀਟ ‘ਤੇ ਗਿਣਤੀ ਜਾਰੀ
ਗਿੱਦੜਬਾਹਾ ਦੀ ਇੱਕ ਸੀਟ ‘ਤੇ ਗਿਣਤੀ ਜਾਰੀ ਹੈ। ਇੱਥੇ ਵੀ ‘ਆਪ’ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ 10 ਹਜ਼ਾਰ ਤੋਂ ਵੱਧ ਵੋਟਾਂ ਦੀ ਲੀਡ ਹੈ। ਇੱਥੇ 7 ਗੇੜ ਪੂਰੇ ਹੋ ਚੁੱਕੇ ਹਨ। ਜਿੱਤ ਤੋਂ ਪਹਿਲਾਂ ਹੀ ਉਨ੍ਹਾਂ ਦੇ ਸਮਰਥਕਾਂ ਨੇ ਪਟਾਕੇ ਚਲਾਉਣੇ ਸ਼ੁਰੂ ਕਰ ਦਿੱਤੇ ਹਨ।
ਪੰਜਾਬ ਜ਼ਿਮਨੀ ਚੋਣ ਨਤੀਜਿਆਂ ਦੀ ਅਪਡੇਟ (ਟਾਈਮ 1:10 ਦੀ ਅਪਡੇਟ)
‘ਆਪ’ ਨੇ ਦੋ ਸੀਟਾਂ ਜਿੱਤੀਆਂ
- ਚੱਬੇਵਾਲ ਅਤੇ ਡੇਰਾ ਬਾਬਾ ਨਾਨਕ ਵਿੱਚ ‘ਆਪ’ ਨੇ ਜਿੱਤ ਹਾਸਲ ਕੀਤੀ
- ਬਰਨਾਲਾ ਤੋਂ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਜੇਤੂ
- ਚੱਬੇਵਾਲ ਤੋਂ ‘ਆਪ’ ਦੇ ਡਾਕਟਰ ਇਸ਼ਾਂਕ ਚੱਬੇਵਾਲ ਨੇ ਕਾਂਗਰਸ ਦੇ ਰਣਜੀਤ ਕੁਮਾਰ ਨੂੰ ਹਰਾਇਆ
- ਚੌਥੇ ਹਲਕੇ ਗਿੱਦੜਬਾਹਾ ਲਈ ਗਿਣਤੀ ਜਾਰੀ ਹੈ, ਜਿਸ ਵਿੱਚ ‘ਆਪ’ ਸਭ ਤੋਂ ਅੱਗੇ ਹੈ
ਬਰਨਾਲਾ ਵਿਧਾਨ ਸਭਾ ਜ਼ਿਮਨੀ ਚੋਣ 6ਵਾਂ ਗੇੜ
ਬਰਨਾਲਾ ਤੋਂ ਕਾਂਗਰਸ ਦੇ ਕੁਲਦੀਪ ਸਿੰਘ ਕਾਲਾ ਢਿੱਲੋਂ 1188 ਵੋਟਾਂ ਨਾਲ ਅੱਗੇ ਹਨ।
ਹਰਿੰਦਰ ਧਾਲੀਵਾਲ (ਆਪ) – 8249
ਕਾਲਾ ਢਿੱਲੋਂ (ਕਾਂਗਰਸ)- 9437
ਕੇਵਲ ਢਿੱਲੋਂ (ਭਾਜਪਾ)- 7948
ਗੁਰਦੀਪ ਬਾਠ (ਆਜ਼ਾਦ)- 7068
ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ)-3101
ਬਰਨਾਲਾ ਵਿਧਾਨ ਸਭਾ ਉਪ ਚੋਣ
ਕਾਂਗਰਸ ਪਾਰਟੀ ਨੂੰ ਪੰਜਵੇਂ ਗੇੜ ਵਿੱਚ 687 ਵੋਟਾਂ ਦੀ ਲੀਡ ਮਿਲੀ ਹੈ
ਹਰਿੰਦਰ ਧਾਲੀਵਾਲ (ਆਪ) – 7348
ਢਿੱਲੋਂ (ਕਾਂਗਰਸ)- 8035
ਕੇਵਲ ਢਿੱਲੋਂ (ਭਾਜਪਾ)- 6113
ਗੁਰਦੀਪ ਬਾਠ (ਆਜ਼ਾਦ)- 5805
ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ) – 2884
ਚੱਬੇਵਾਲ ਵਿਧਾਨਸਭਾ ਹਲਕੇ ’ਚ ਹੋਏ 4 ਰਾਊਂਡ
ਆਮ ਆਦਮੀ ਪਾਰਟੀ- 14558
ਕਾਂਗਰਸ – 8634
ਬੀਜੇਪੀ -1538