Image default
About us

26 ਜਨਵਰੀ ਤੋਂ ਪਹਿਲਾਂ ਪਹਿਲਾਂ ਪੰਜਾਬ ਦੇ ਟੋਲ ਹੋਣ ਜਾ ਰਹੇ ਫ੍ਰੀ, ਲੱਗਣ ਜਾ ਰਿਹਾ ਹੈ ਸਭ ਤੋਂ ਵੱਡਾ ਧਰਨਾ

26 ਜਨਵਰੀ ਤੋਂ ਪਹਿਲਾਂ ਪਹਿਲਾਂ ਪੰਜਾਬ ਦੇ ਟੋਲ ਹੋਣ ਜਾ ਰਹੇ ਫ੍ਰੀ, ਲੱਗਣ ਜਾ ਰਿਹਾ ਹੈ ਸਭ ਤੋਂ ਵੱਡਾ ਧਰਨਾ

 

 

ਚੰਡੀਗੜ੍ਹ, 19 ਜਨਵਰੀ (ਏਬੀਪੀ ਸਾਂਝਾ)- ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਪਿਛਲੇ ਇੱਕ ਸਾਲ ਤੋਂ ਮੁਹਾਲੀ ਅਤੇ ਚੰਡੀਗੜ੍ਹ ਦੀ ਸਰਹੱਦ ‘ਤੇ ਕੌਮੀ ਇਨਸਾਫ਼ ਮੋਰਚਾ ਚੱਲਿਆ ਹੋਇਆ ਹੈ। 6 ਜਨਵਰੀ 2024 ਨੂੰ ਕੌਮੀ ਇਨਸਾਫ਼ ਮੋਰਚੇ ਨੂੰ ਲੱਗੇ ਇੱਕ ਸਾਲ ਹੋ ਗਿਆ ਸੀ। ਪ੍ਰਦਰਸ਼ਨਕਾਰੀਆਂ ਦਾ ਰੋਸ ਹਾਲੇ ਵੀ ਲਗਾਤਾਰ ਜਾਰੀ ਹੈ।

Advertisement

ਹੁਣ ਕੌਮੀ ਇਨਸਾਫ਼ ਮੋਰਚੇ ਨੇ ਆਪਣੀਆਂ ਮੰਗਾ ਪੂਰੀਆਂ ਕਰਵਾਉਣ ਦੇ ਲਈ ਨਵੀਂ ਰਣਨੀਤੀ ਤਿਆਰ ਕਰ ਲਈ ਹੈ। ਮੋਰਚੇ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਨਾ ਕੇਂਦਰ ਤੇ ਨਾ ਹੀ ਰਾਜ ਸਰਕਾਰ ਸੁਲਝਾ ਰਹੀ ਹੈ। ਜਿਸ ਕਾਰਨ ਹੁਣ 20 ਜਨਵਰੀ ਨੂੰ ਪੰਜਾਬ ਦੇ 9 ਜ਼ਿਲ੍ਹਿਆਂ ਦੇ 13 ਟੋਲ ਪਲਾਜ਼ਿਆਂ ਨੂੰ 3 ਘੰਟਿਆਂ ਲਈ ਫ੍ਰੀ ਕਰਵਾਇਆ ਜਾਵੇਗਾ ਤਾਂ ਕਿ ਸਰਕਾਰਾਂ ਦੇ ਕੰਨਾਂ ਤੱਕ ਆਵਾਜ਼ ਪਹੁੰਚ ਸਕੇ।

ਇਸ ਸਬੰਧੀ ਮੋਰਚੇ ਦੇ ਕਨਵੀਨਰ ਪਾਲ ਸਿੰਘ ਫਰਾਂਸ ਨੇ ਕਿਹਾ ਕਿ ਸਿੱਖ ਸੰਗਤ ਅਤੇ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਟੋਲ ਪਲਾਜ਼ਾ ਨੂੰ ਫ੍ਰੀ ਕਰਵਾਇਆ ਜਾਵੇਗਾ। ਜਿਨ੍ਹਾਂ ਟੋਲ ਪਲਾਜ਼ਿਆਂ ਨੂੰ ਵੀ ਕਰਵਾਇਆ ਜਾਵੇਗਾ ਉਨ੍ਹਾਂ ਵਿਚ ਫਿਰੋਜ਼ਪੁਰ ਦਾ ਫਿਰੋਜ਼ਸ਼ਾਹ ਟੋਲ ਪਲਾਜ਼ਾ ਅਤੇ ਤਾਰਾਪੁਰ ਟੋਲ ਪਲਾਜ਼ਾ, ਮੁਹਾਲੀ ਦਾ ਅਜੀਜਪੁਰ ਟੋਲਪਲਾਜ਼ਾ, ਭਾਗੋਮਾਜਰਾ ਟੋਲ ਪਲਾਜ਼ਾ, ਸੋਲਖੀਆਂ ਟੋਲ ਪਲਾਜ਼ਾ, ਬੜੋਦੀ ਟੋਲ ਪਲਾਜ਼ਾ, ਪਟਿਆਲਾ ਜ਼ਿਲ੍ਹੇ ਦੇ ਪਰੇੜੀ ਜੱਟਾ ਟੋਲ ਪਲਾਜ਼ਾ, ਜਲੰਧਰ ਦਾ ਬਾਮਨੀਵਾਲ ਟੋਲ ਪਲਾਜ਼ਾ, ਲੁਧਿਆਣਾ ਦਾ ਲਾਡੋਵਾਲ ਟੋਲ ਪਲਾਜ਼ਾ, ਘਲਾਲ ਟੋਲ ਪਲਾਜ਼ਾ, ਫਰੀਦਕੋਟ ਦਾ ਤਲਵੰਡੀ ਭਾਈ ਟੋਲ ਪਲਾਜ਼ਾ ਅਤੇ ਨਵਾਂਸ਼ਹਿਰ ਦਾ ਟੋਲ ਪਲਾਜ਼ਾ ਸ਼ਾਮਲ ਹਨ।

Related posts

ਜਲਦ ਮਿਲਣਗੀਆਂ ਮੁਫ਼ਤ ਵਰਦੀਆਂ, ਪੰਜਾਬ ਸਰਕਾਰ ਜਾਰੀ ਕਰੇਗੀ 600 ਰੁਪਏ ਪ੍ਰਤੀ ਵਿਦਿਆਰਥੀ

punjabdiary

ਹਾਈਕੋਰਟ ਵੱਲੋਂ ਪੰਜਾਬ ਸਰਕਾਰ ਦੀ ਦਲੀਲ ਖਾਰਿਜ, 5994 ETT ਟੀਚਰਾਂ ਦੀ ਭਰਤੀ ‘ਤੇ ਰੋਕ ਹਟਾਉਣ ਤੋਂ ਇਨਕਾਰ

punjabdiary

PSEB ਦੇ 10ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ, ਪਹਿਲੇ ਤਿੰਨ ਸਥਾਨਾਂ ‘ਤੇ ਕੁੜੀਆਂ ਨੇ ਮਾਰੀ ਬਾਜ਼ੀ

punjabdiary

Leave a Comment