Image default
About us

3 ਫਰਵਰੀ ਤੋਂ NRI ਮਿਲਣੀ ਦੇ ਸਮਾਰੋਹ ਸ਼ੁਰੂ, ਇਸ ਤਰੀਕ ਤੱਕ Online ਦਰਜ ਹੋਣਗੀਆਂ ਸ਼ਿਕਾਇਤਾਂ

3 ਫਰਵਰੀ ਤੋਂ NRI ਮਿਲਣੀ ਦੇ ਸਮਾਰੋਹ ਸ਼ੁਰੂ, ਇਸ ਤਰੀਕ ਤੱਕ Online ਦਰਜ ਹੋਣਗੀਆਂ ਸ਼ਿਕਾਇਤਾਂ

 

 

 

ਚੰਡੀਗੜ੍ਹ, 10 ਜਨਵਰੀ (ਡੇਲੀ ਪੋਸਟ ਪੰਜਾਬੀ)- ਪੰਜਾਬ ਨਾਲ ਸਬੰਧਤ ਪ੍ਰਵਾਸੀ ਭਾਰਤੀਆਂ ਦੇ ਮਾਮਲਿਆਂ ਦੇ ਨਿਪਟਾਰੇ ਲਈ ਪੰਜਾਬ ਸਰਕਾਰ ਫਰਵਰੀ ਤੋਂ ਐਨ.ਆਰ.ਆਈ ਮੀਟ ਪ੍ਰੋਗਰਾਮ ਕਰਵਾਏਗੀ। ਸੂਬਾ ਭਰ ਵਿੱਚ 23 ਜ਼ਿਲ੍ਹਿਆਂ ਨੂੰ ਕਵਰ ਕਰਦੇ ਹੋਏ ਚਾਰ ਕਾਨਫਰੰਸਾਂ ਦਾ ਆਯੋਜਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪ੍ਰਵਾਸੀ ਭਾਰਤੀ 11 ਜਨਵਰੀ ਤੋਂ 30 ਜਨਵਰੀ ਤੱਕ ਵਿਭਾਗ ਦੀ ਵੈੱਬਸਾਈਟ nri.punjab.gov.in ਅਤੇ ਵਟਸਐਪ ਨੰਬਰ 9056009884 ‘ਤੇ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ।

ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪ੍ਰਵਾਸੀ ਭਾਰਤੀਆਂ ਨੂੰ ਇਸ ਮੌਕੇ ਦਾ ਭਰਪੂਰ ਲਾਭ ਉਠਾਉਣ ਲਈ ਕਿਹਾ ਹੈ। ਸਰਕਾਰ ਦੀ ਕੋਸ਼ਿਸ਼ ਹੈ ਕਿ ਮੀਟਿੰਗ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਦੇ ਵਿਦੇਸ਼ ਜਾਣ ਤੋਂ ਪਹਿਲਾਂ ਉਨ੍ਹਾਂ ਦੇ ਕੇਸਾਂ ਦਾ ਨਿਪਟਾਰਾ ਕੀਤਾ ਜਾਵੇ।

3 ਫਰਵਰੀ ਨੂੰ ਪਠਾਨਕੋਟ ਤੋਂ ਸ਼ੁਰੂ ਹੋਵੇਗੀ
ਪ੍ਰਵਾਸੀ ਭਾਰਤੀ ਮਿਲਣੀ ਸਮਾਗਮ 3 ਫਰਵਰੀ ਨੂੰ ਪਠਾਨਕੋਟ ਤੋਂ ਸ਼ੁਰੂ ਹੋਵੇਗਾ। ਇਸ ਮੀਟਿੰਗ ਵਿੱਚ ਪਠਾਨਕੋਟ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਆਦਿ ਜ਼ਿਲ੍ਹਿਆਂ ਦੇ ਪ੍ਰਵਾਸੀ ਭਾਰਤੀ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ।
9 ਫਰਵਰੀ ਨੂੰ ਨਵਾਂਸ਼ਹਿਰ ਵਿੱਚ ਕਾਨਫਰੰਸ
ਪਰਵਾਸੀ ਭਾਰਤੀਆਂ ਲਈ 9 ਫਰਵਰੀ ਨੂੰ ਨਵਾਂਸ਼ਹਿਰ ਵਿਖੇ ਪ੍ਰੋਗਰਾਮ ਰੱਖਿਆ ਗਿਆ ਹੈ। ਇਸ ਮੀਟਿੰਗ ਵਿੱਚ ਜ਼ਿਲ੍ਹਾ ਨਵਾਂਸ਼ਹਿਰ, ਰੂਪਨਗਰ, ਜਲੰਧਰ, ਕਪੂਰਥਲਾ ਅਤੇ ਮੋਹਾਲੀ ਆਦਿ ਸ਼ਾਮਲ ਹੋਣਗੇ।

ਸੰਗਰੂਰ ਵਿਖੇ 16 ਫਰਵਰੀ ਨੂੰ
16 ਫਰਵਰੀ ਨੂੰ ਸੰਗਰੂਰ, ਪਟਿਆਲਾ, ਬਰਨਾਲਾ, ਫਤਹਿਗੜ੍ਹ ਸਾਹਿਬ, ਮਲੇਰਕੋਟਲਾ, ਬਠਿੰਡਾ, ਲੁਧਿਆਣਾ ਅਤੇ ਮਾਨਸਾ ਆਦਿ ਜ਼ਿਲ੍ਹਿਆਂ ਵਿੱਚ ਮੀਟਿੰਗਾਂ ਕੀਤੀਆਂ ਜਾਣਗੀਆਂ।

ਫ਼ਿਰੋਜ਼ਪੁਰ, 22 ਫਰਵਰੀ
ਐਨਆਰਆਈ ਮੀਟਿੰਗ ਦਾ ਅੰਤਿਮ ਸਮਾਰੋਹ ਫ਼ਿਰੋਜ਼ਪੁਰ ਵਿੱਚ ਹੋਵੇਗੀ। ਇਸ ਵਿੱਚ ਫ਼ਿਰੋਜ਼ਪੁਰ, ਫ਼ਰੀਦਕੋਟ, ਫ਼ਾਜ਼ਿਲਕਾ, ਤਰਨਤਾਰਨ, ਮੋਗਾ ਅਤੇ ਸ੍ਰੀ ਮੁਕਤਸਰ ਸਾਹਿਬ ਆਦਿ ਜ਼ਿਲ੍ਹੇ ਸ਼ਾਮਲ ਹੋਣਗੇ।

ਰਾਜ ਸਰਕਾਰ ਨੇ ਦਸੰਬਰ 2022 ਵਿੱਚ 5 ਐਨਆਰਆਈ ਮਿਲਣੀ ਪ੍ਰੋਗਰਾਮ ਵੀ ਆਯੋਜਿਤ ਕੀਤੇ ਸਨ, ਜਿਸ ਦੌਰਾਨ ਪ੍ਰਵਾਸੀ ਪੰਜਾਬੀਆਂ ਵੱਲੋਂ 605 ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਸਨ, ਜਿਨ੍ਹਾਂ ਦਾ ਹੱਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਐਨ.ਆਰ.ਆਈ ਪੁਲਿਸ ਵਿੰਗ ਕੋਲ ਲਗਾਤਾਰ ਆਨਲਾਈਨ ਸ਼ਿਕਾਇਤਾਂ ਆ ਰਹੀਆਂ ਹਨ, ਜਿਨ੍ਹਾਂ ਦਾ ਨਿਪਟਾਰਾ 15 ਐਨ.ਆਰ.ਆਈ ਥਾਣਿਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਰਾਜ ਪੱਧਰ ‘ਤੇ ਸਮਾਂਬੱਧ ਢੰਗ ਨਾਲ ਕੀਤਾ ਜਾਵੇਗਾ।

Related posts

31 ਜਨਵਰੀ 2024 ਤੱਕ ਸੇਵਾ ਕੇਂਦਰਾਂ ਦਾ ਸਮਾਂ ਸਵੇਰੇ 9.30 ਤੋਂ ਸਾਮ 4:30 ਵਜੇ ਤੱਕ-ਡਿਪਟੀ ਕਮਿਸ਼ਨਰ

punjabdiary

Breaking News- ਕੋਠੀ ਅੱਗੇ ਦੋ ਧਰਨਾਕਾਰੀ ਨੌਜਵਾਨਾਂ ਵੱਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼

punjabdiary

Breaking- ਵਿਦਿਆਰਥੀਆਂ ਲਈ ਚੰਗੀ ਖਬਰ, ਹੁਣ ਸਰਕਾਰ ਨੇ ਪੂਰਾ ਹਫ਼ਤਾ ਕੰਮ ਕਰਨ ਦੀ ਦਿੱਤੀ ਇਜਾਜ਼ਤ

punjabdiary

Leave a Comment