Image default
About us

4 ਅਤੇ 5 ਨਵੰਬਰ ਅਤੇ 2 ਅਤੇ 3 ਦਸੰਬਰ ਨੂੰ ਫਰੀਦਕੋਟ ਦੇ ਸਮੂਹ ਬੂਥਾਂ ਤੇ ਲਗਾਏ ਜਾਣਗੇ ਕੈਂਪ

4 ਅਤੇ 5 ਨਵੰਬਰ ਅਤੇ 2 ਅਤੇ 3 ਦਸੰਬਰ ਨੂੰ ਫਰੀਦਕੋਟ ਦੇ ਸਮੂਹ ਬੂਥਾਂ ਤੇ ਲਗਾਏ ਜਾਣਗੇ ਕੈਂਪ

 

 

 

Advertisement

 

– ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਕਰਨ ਲਈ ਲਗਾਏ ਜਾਣਗੇ ਸਪੈਸ਼ਲ ਕੈਂਪ
ਫਰੀਦਕੋਟ 2 ਨਵੰਬਰ (ਪੰਜਾਬ ਡਾਇਰੀ)- ਮੇਜਰ ਡਾ. ਵਰੁਣ ਕੁਮਾਰ ਚੋਣਕਾਰ ਰਜਿਸਟ੍ਰੇਸ਼ਨ ਅਫਸਰ -ਕਮ- ਉਪ ਮੰਡਲ ਮੈਜਿਸਟ੍ਰੇਟ ਹਲਕਾ 087 ਫਰੀਦਕੋਟ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦਾ ਕੰਮ ਸ਼ੁਰੂ ਹੋ ਚੁਕਾ ਹੈ। ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਸਬੰਧੀ ਵਿਧਾਨ ਸਭਾ ਹਲਕਾ 087 ਫਰੀਦਕੋਟ ਅਧੀਨ ਆਉਂਦੇ 185 ਬੂਥਾਂ ਤੇ ਸਪੈਸ਼ਲ ਕੈਂਪ ਲਗਾਏ ਜਾ ਰਹੇ ਹਨ । ਕੈਂਪ ਦੌਰਾਨ ਆਮ ਜਨਤਾ ਬੂਥਾਂ ਤੇ ਬੈਠੇ ਹੋਏ ਬੀ.ਐੱਲ.ਓਜ ਤੋਂ ਆਪਣੇ ਨਵੇਂ ਵੋਟਰ ਕਾਰਡ, ਪੁਰਾਣੇ ਵੋਟਰ ਕਾਰਡਾਂ ਵਿੱਚ ਸੋਧ, ਵੋਟ ਕਟਵਾਉਣ, ਵੋਟ ਸ਼ਿਫਟ ਕਰਵਾਉਣ ਅਤੇ ਵੋਟਰ ਕਾਰਡਾਂ ਨੂੰ ਆਧਾਰ ਕਾਰਡ ਨਾਲ ਲਿੰਕ ਕਰਵਾ ਸਕਦੇ ਹਨ।

ਕੈਂਪ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦੇ ਸਪੈਸ਼ਲ ਕੈਂਪ ਮਿਤੀ 04-11-2023 (ਸਨਿੱਚਰਵਾਰ), 05-11-2023 (ਐਤਵਾਰ), 02-12-2023 (ਸਨਿੱਚਰਵਾਰ) ਅਤੇ ਮਿਤੀ 13-12-2023 (ਐਤਵਾਰ) ਨੂੰ ਵਿਧਾਨ ਸਭਾ ਹਲਕਾ 087 ਫਰੀਦਕੋਟ ਦੇ ਸਮੂਹ ਬੂਥਾਂ ਤੇ ਲਗਾਏ ਜਾ ਰਹੇ ਹਨ। ਇਹਨਾਂ ਕੈਂਪਾਂ ਵਿੱਚ ਬੀ.ਐਲ.ਓਜ ਸਵੇਰੇ 10:00 ਵਜੇ ਤੋਂ ਸ਼ਾਮ 05:00 ਵਜੇ ਤੱਕ ਬੂਥਾਂ ਤੋਂ ਬੈਠਣਗੇ। ਇਹਨਾਂ ਕੈਂਪਾਂ ਵਿੱਚ ਆਮ ਲੋਕ ਫਾਰਮ ਨੰ. 6 (ਨਵੀਂ ਵੋਟ ਬਨਾਉਣ ਲਈ), ਫਾਰਮ ਨੰ. 6ਏ (ਐਨ.ਆਰ.ਆਈ. ਵੋਟਰਜ਼ ਲਈ), ਫਾਰਮ ਨੇ 6ਬੀ (ਵੋਟਰ ਕਾਰਡਾਂ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਲਈ), ਫਾਰਮ ਨੰ: 7 (ਵੋਟ ਕਟਵਾਉਣ ਲਈ, ਅਤੇ ਫਾਰਮ ਨੰ: 8 (ਵੋਟਰ ਕਾਰਡ ਵਿੱਚ ਕਿਸੇ ਤਰ੍ਹਾਂ ਦੀ ਸੋਧ ਕਰਨ, ਵੋਟ ਸ਼ਿਫਟ ਕਰਵਾਉਣ ਲਈ) ਬੀ.ਐਲ.ਓਜ ਕੋਲ ਫਾਰਮ ਭਰ ਸਕਦੇ ਹਨ।

Advertisement

Related posts

ਚੰਨੀ ਨੂੰ ਦਿੱਤਾ ਅਲਟੀਮੇਟਮ ਖਤਮ ਹੋਣ ਮਗਰੋਂ ਸੀਐਮ ਮਾਨ ਨੇ ਕੀਤਾ ਵੱਡਾ ਧਮਾਕਾ, ਲੋਕਾਂ ਸਾਹਮਣੇ ਲਿਆਂਦਾ ਕ੍ਰਿਕਟਰ

punjabdiary

‘698 ਪੁਲਿਸ ਟੀਮਾਂ ਨੇ ਸੂਬੇ ‘ਚ 16118 ਗੁਰਦੁਆਰੇ, ਮੰਦਰ, ਚਰਚ ਤੇ ਮਸਜਿਦਾਂ ਦੀ ਜਾਂਚ ਕੀਤੀ’ : DGP ਗੌਰਵ ਯਾਦਵ

punjabdiary

ਵੱਧ ਤੋਂ ਵੱਧ ਕਿਸਾਨ ਸਹਿਕਾਰੀ ਸਭਾਵਾਂ ਦੇ ਮੈਂਬਰ ਬਣਨ- ਮੁੱਖ ਖੇਤੀਬਾੜੀ ਅਫਸਰ

punjabdiary

Leave a Comment