40 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਵਿਦਿਆਰਥੀ ਘਰਾਂ ਨੂੰ ਭੇਜੇ… ਪੁਲਿਸ ਅਲਰਟ ‘ਤੇ
ਦਿੱਲੀ- ਰਾਜਧਾਨੀ ਦਿੱਲੀ ਦੇ 40 ਨਾਮੀ ਸਕੂਲਾਂ ਨੂੰ ਬੰਬ ਦੀ ਧਮਕੀ ਮਿਲੀ ਹੈ। ਇਨ੍ਹਾਂ ਵਿੱਚ ਆਰਕੇ ਪੁਰਮ, ਪੱਛਮ ਵਿਹਾਰ ਅਤੇ ਮਯੂਰ ਵਿਹਾਰ ਫੇਜ਼-1 ਵਿੱਚ ਸਥਿਤ ਸਕੂਲ ਸ਼ਾਮਲ ਹਨ। ਸਕੂਲਾਂ ਨੂੰ ਬੰਬ ਦੀ ਇਹ ਧਮਕੀ ਈ-ਮੇਲ ਰਾਹੀਂ ਮਿਲੀ ਹੈ। ਧਮਕੀ ਮਿਲਣ ਤੋਂ ਬਾਅਦ ਸਕੂਲ ਪ੍ਰਸ਼ਾਸਨ ਨੇ ਅਹਿਤਿਆਤ ਵਜੋਂ ਤੁਰੰਤ ਬੱਚਿਆਂ ਨੂੰ ਉਨ੍ਹਾਂ ਦੇ ਘਰ ਭੇਜ ਦਿੱਤਾ ਅਤੇ ਮਾਮਲੇ ਦੀ ਸੂਚਨਾ ਫਾਇਰ ਬ੍ਰਿਗੇਡ ਅਤੇ ਪੁਲਿਸ ਨੂੰ ਦੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ-ਔਰਤ ਦੀ ਮੌਤ ਦੇ ਮਾਮਲੇ ‘ਚ ਸੁਪਰਸਟਾਰ ਅੱਲੂ ਅਰਜੁਨ ਅਤੇ ਥੀਏਟਰ ਪ੍ਰਬੰਧਕਾਂ ‘ਤੇ ਮਾਮਲਾ ਦਰਜ
ਜਾਣਕਾਰੀ ਅਨੁਸਾਰ ਆਰਕੇਪੁਰਮ ਸਥਿਤ ਡੀਪੀਐਸ ਸਕੂਲ, ਜੀਡੀ ਗੋਇਨਕਾ, ਮਦਰ ਮੈਰੀ ਬ੍ਰਿਟਿਸ਼ ਸਕੂਲ, ਸਲਵਾਨ ਪਬਲਿਕ ਸਕੂਲ ਅਤੇ ਕੈਂਬਰਿਜ ਸਕੂਲ ਸਮੇਤ 40 ਸਕੂਲਾਂ ਨੂੰ ਬੰਬ ਦੀ ਧਮਕੀ ਮਿਲੀ ਹੈ। ਸਕੂਲ ਪ੍ਰਬੰਧਕਾਂ ਨੇ ਧਮਕੀ ਭਰੀ ਈ-ਮੇਲ ਦੇਖਦੇ ਹੀ ਵਿਦਿਆਰਥੀਆਂ ਨੂੰ ਤੁਰੰਤ ਘਰ ਵਾਪਸ ਭੇਜ ਦਿੱਤਾ। ਸਾਰੇ ਸਕੂਲਾਂ ਦੇ ਬਾਹਰ ਪੁਲਿਸ ਦਾ ਪਹਿਰਾ ਹੈ। ਧਮਕੀ ਦੇ ਕੇ 25 ਲੱਖ 40 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ ਹੈ।
ਪਹਿਲਾਂ ਵੀ ਧਮਕੀਆਂ ਮਿਲੀਆਂ ਸਨ
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਦਿੱਲੀ ਦੇ ਕਿਸੇ ਸਕੂਲ ਨੂੰ ਬੰਬ ਦੀ ਧਮਕੀ ਮਿਲੀ ਹੈ। ਇਸ ਸਾਲ ਦੀ ਸ਼ੁਰੂਆਤ ‘ਚ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ 2 ਫਰਵਰੀ 2024 ਨੂੰ ਡੀਪੀਐਸ ਅਰਕੇਪੁਰਮ ਦੇ ਪ੍ਰਿੰਸੀਪਲ ਨੂੰ ਸਕੂਲ ਵਿੱਚ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ। ਇਸ ਤੋਂ ਬਾਅਦ ਮਈ ‘ਚ ਵੀ ਕਈ ਸਕੂਲਾਂ ਨੂੰ ਇਕ ਵਾਰ ਫਿਰ ਬੰਬ ਧਮਾਕੇ ਦੀ ਧਮਕੀ ਦਿੱਤੀ ਗਈ ਸੀ ਅਤੇ ਦਿੱਲੀ ਪੁਲਸ ਕਮਿਸ਼ਨਰ ਦੀ ਮੇਲ ਆਈਡੀ ‘ਤੇ ਧਮਕੀ ਭਰੀ ਮੇਲ ਭੇਜੀ ਗਈ ਸੀ।
ਯੂਪੀ ਪੁਲਿਸ ਨੂੰ ਬੰਬ ਹੋਣ ਦੀ ਸੂਚਨਾ ਮਿਲੀ ਸੀ
ਦੂਜੇ ਪਾਸੇ ਉੱਤਰ ਪ੍ਰਦੇਸ਼ ਪੁਲਿਸ ਨੂੰ ਐਤਵਾਰ ਸਵੇਰੇ ਤਿੰਨ ਵੱਡੀਆਂ ਥਾਵਾਂ ‘ਤੇ ਬੰਬ ਹੋਣ ਦੀ ਸੂਚਨਾ ਮਿਲੀ। ਜਿਸ ਤੋਂ ਬਾਅਦ ਇਨ੍ਹਾਂ ਥਾਵਾਂ ਦੀ ਤਲਾਸ਼ੀ ਲਈ ਗਈ ਪਰ ਇਹ ਜਾਣਕਾਰੀ ਅਫਵਾਹ ਹੀ ਨਿਕਲੀ। ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ 8 ਵਜੇ ਦੇ ਕਰੀਬ 112 ਨੰਬਰ ‘ਤੇ ਸੂਚਨਾ ਮਿਲੀ ਸੀ ਕਿ ਹੁਸੈਨਗੰਜ ਮੈਟਰੋ ਸਟੇਸ਼ਨ, ਚਾਰਬਾਗ ਰੇਲਵੇ ਸਟੇਸ਼ਨ ਅਤੇ ਆਲਮਬਾਗ ਬੱਸ ਸਟੈਂਡ ‘ਤੇ ਬੰਬ ਰੱਖੇ ਗਏ ਹਨ, ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੂੰ ਸੰਭਾਵਿਤ ਖਤਰੇ ਨੂੰ ਲੈ ਕੇ ਚੌਕਸ ਕਰ ਦਿੱਤਾ ਗਿਆ। ਡਿਸਪੋਜ਼ਲ ਸਕੁਐਡ ਅਤੇ ਸਨੀਫਰ ਡਾਗ ਬੁਲਾਏ ਗਏ।
ਇਹ ਵੀ ਪੜ੍ਹੋ-ਮਜੀਠਾ ਥਾਣੇ ਦੇ ਬਾਹਰ ਹੋਏ ਬੰਬ ਧਮਾਕੇ ਦੇ ਮਾਮਲੇ ਵਿੱਚ ਨਵਾਂ ਮੋੜ
ਡਿਪਟੀ ਕਮਿਸ਼ਨਰ ਆਫ਼ ਪੁਲਿਸ (ਕੇਂਦਰੀ) ਮਨੀਸ਼ਾ ਸਿੰਘ ਨੇ ਦੱਸਿਆ ਕਿ ਪੁਲਿਸ ਟੀਮ ਨੇ ਬੰਬ ਨਿਰੋਧਕ ਦਸਤੇ ਨਾਲ ਮਿਲ ਕੇ ਪੂਰੀ ਜਾਂਚ ਕੀਤੀ। ਹਾਲਾਂਕਿ ਇਨ੍ਹਾਂ ਵਿੱਚੋਂ ਕਿਸੇ ਵੀ ਥਾਂ ਤੋਂ ਕੋਈ ਸ਼ੱਕੀ ਵਸਤੂ ਜਾਂ ਵਿਸਫੋਟਕ ਬਰਾਮਦ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਪੁਲਿਸ ਉਸ ਫ਼ੋਨ ਨੰਬਰ ਨੂੰ ਟਰੇਸ ਕਰ ਰਹੀ ਹੈ ਜਿਸ ਤੋਂ ਕਾਲ ਕੀਤੀ ਗਈ ਸੀ ਅਤੇ ਕਾਲ ਕਰਨ ਵਾਲੇ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
40 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਵਿਦਿਆਰਥੀ ਘਰਾਂ ਨੂੰ ਭੇਜੇ… ਪੁਲਿਸ ਅਲਰਟ ‘ਤੇ
#WATCH | A team of Delhi police arrives at RK Puram’s DPS – one of the two schools that received bomb threats, via e-mail, this morning pic.twitter.com/c23ciJTLGi
— ANI (@ANI) December 9, 2024
ਦਿੱਲੀ- ਰਾਜਧਾਨੀ ਦਿੱਲੀ ਦੇ 40 ਨਾਮੀ ਸਕੂਲਾਂ ਨੂੰ ਬੰਬ ਦੀ ਧਮਕੀ ਮਿਲੀ ਹੈ। ਇਨ੍ਹਾਂ ਵਿੱਚ ਆਰਕੇ ਪੁਰਮ, ਪੱਛਮ ਵਿਹਾਰ ਅਤੇ ਮਯੂਰ ਵਿਹਾਰ ਫੇਜ਼-1 ਵਿੱਚ ਸਥਿਤ ਸਕੂਲ ਸ਼ਾਮਲ ਹਨ। ਸਕੂਲਾਂ ਨੂੰ ਬੰਬ ਦੀ ਇਹ ਧਮਕੀ ਈ-ਮੇਲ ਰਾਹੀਂ ਮਿਲੀ ਹੈ। ਧਮਕੀ ਮਿਲਣ ਤੋਂ ਬਾਅਦ ਸਕੂਲ ਪ੍ਰਸ਼ਾਸਨ ਨੇ ਅਹਿਤਿਆਤ ਵਜੋਂ ਤੁਰੰਤ ਬੱਚਿਆਂ ਨੂੰ ਉਨ੍ਹਾਂ ਦੇ ਘਰ ਭੇਜ ਦਿੱਤਾ ਅਤੇ ਮਾਮਲੇ ਦੀ ਸੂਚਨਾ ਫਾਇਰ ਬ੍ਰਿਗੇਡ ਅਤੇ ਪੁਲਿਸ ਨੂੰ ਦੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ-DAP ਖਾਦ ਦੇ ਸੈਂਪਲ ਫੇਲ ਮਾਮਲੇ ‘ਤੇ ਹਾਈਕੋਰਟ ਹੋਈ ਸਖ਼ਤ, ਪੰਜਾਬ ਸਰਕਾਰ ਤੇ CBI ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ
ਜਾਣਕਾਰੀ ਅਨੁਸਾਰ ਆਰਕੇਪੁਰਮ ਸਥਿਤ ਡੀਪੀਐਸ ਸਕੂਲ, ਜੀਡੀ ਗੋਇਨਕਾ, ਮਦਰ ਮੈਰੀ ਬ੍ਰਿਟਿਸ਼ ਸਕੂਲ, ਸਲਵਾਨ ਪਬਲਿਕ ਸਕੂਲ ਅਤੇ ਕੈਂਬਰਿਜ ਸਕੂਲ ਸਮੇਤ 40 ਸਕੂਲਾਂ ਨੂੰ ਬੰਬ ਦੀ ਧਮਕੀ ਮਿਲੀ ਹੈ। ਸਕੂਲ ਪ੍ਰਬੰਧਕਾਂ ਨੇ ਧਮਕੀ ਭਰੀ ਈ-ਮੇਲ ਦੇਖਦੇ ਹੀ ਵਿਦਿਆਰਥੀਆਂ ਨੂੰ ਤੁਰੰਤ ਘਰ ਵਾਪਸ ਭੇਜ ਦਿੱਤਾ। ਸਾਰੇ ਸਕੂਲਾਂ ਦੇ ਬਾਹਰ ਪੁਲਿਸ ਦਾ ਪਹਿਰਾ ਹੈ। ਧਮਕੀ ਦੇ ਕੇ 25 ਲੱਖ 40 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ ਹੈ।
ਪਹਿਲਾਂ ਵੀ ਧਮਕੀਆਂ ਮਿਲੀਆਂ ਸਨ
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਦਿੱਲੀ ਦੇ ਕਿਸੇ ਸਕੂਲ ਨੂੰ ਬੰਬ ਦੀ ਧਮਕੀ ਮਿਲੀ ਹੈ। ਇਸ ਸਾਲ ਦੀ ਸ਼ੁਰੂਆਤ ‘ਚ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ 2 ਫਰਵਰੀ 2024 ਨੂੰ ਡੀਪੀਐਸ ਅਰਕੇਪੁਰਮ ਦੇ ਪ੍ਰਿੰਸੀਪਲ ਨੂੰ ਸਕੂਲ ਵਿੱਚ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ। ਇਸ ਤੋਂ ਬਾਅਦ ਮਈ ‘ਚ ਵੀ ਕਈ ਸਕੂਲਾਂ ਨੂੰ ਇਕ ਵਾਰ ਫਿਰ ਬੰਬ ਧਮਾਕੇ ਦੀ ਧਮਕੀ ਦਿੱਤੀ ਗਈ ਸੀ ਅਤੇ ਦਿੱਲੀ ਪੁਲਸ ਕਮਿਸ਼ਨਰ ਦੀ ਮੇਲ ਆਈਡੀ ‘ਤੇ ਧਮਕੀ ਭਰੀ ਮੇਲ ਭੇਜੀ ਗਈ ਸੀ।
ਯੂਪੀ ਪੁਲਿਸ ਨੂੰ ਬੰਬ ਹੋਣ ਦੀ ਸੂਚਨਾ ਮਿਲੀ ਸੀ
ਦੂਜੇ ਪਾਸੇ ਉੱਤਰ ਪ੍ਰਦੇਸ਼ ਪੁਲਿਸ ਨੂੰ ਐਤਵਾਰ ਸਵੇਰੇ ਤਿੰਨ ਵੱਡੀਆਂ ਥਾਵਾਂ ‘ਤੇ ਬੰਬ ਹੋਣ ਦੀ ਸੂਚਨਾ ਮਿਲੀ। ਜਿਸ ਤੋਂ ਬਾਅਦ ਇਨ੍ਹਾਂ ਥਾਵਾਂ ਦੀ ਤਲਾਸ਼ੀ ਲਈ ਗਈ ਪਰ ਇਹ ਜਾਣਕਾਰੀ ਅਫਵਾਹ ਹੀ ਨਿਕਲੀ। ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ 8 ਵਜੇ ਦੇ ਕਰੀਬ 112 ਨੰਬਰ ‘ਤੇ ਸੂਚਨਾ ਮਿਲੀ ਸੀ ਕਿ ਹੁਸੈਨਗੰਜ ਮੈਟਰੋ ਸਟੇਸ਼ਨ, ਚਾਰਬਾਗ ਰੇਲਵੇ ਸਟੇਸ਼ਨ ਅਤੇ ਆਲਮਬਾਗ ਬੱਸ ਸਟੈਂਡ ‘ਤੇ ਬੰਬ ਰੱਖੇ ਗਏ ਹਨ, ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੂੰ ਸੰਭਾਵਿਤ ਖਤਰੇ ਨੂੰ ਲੈ ਕੇ ਚੌਕਸ ਕਰ ਦਿੱਤਾ ਗਿਆ। ਡਿਸਪੋਜ਼ਲ ਸਕੁਐਡ ਅਤੇ ਸਨੀਫਰ ਡਾਗ ਬੁਲਾਏ ਗਏ।
ਡਿਪਟੀ ਕਮਿਸ਼ਨਰ ਆਫ਼ ਪੁਲਿਸ (ਕੇਂਦਰੀ) ਮਨੀਸ਼ਾ ਸਿੰਘ ਨੇ ਦੱਸਿਆ ਕਿ ਪੁਲਿਸ ਟੀਮ ਨੇ ਬੰਬ ਨਿਰੋਧਕ ਦਸਤੇ ਨਾਲ ਮਿਲ ਕੇ ਪੂਰੀ ਜਾਂਚ ਕੀਤੀ। ਹਾਲਾਂਕਿ ਇਨ੍ਹਾਂ ਵਿੱਚੋਂ ਕਿਸੇ ਵੀ ਥਾਂ ਤੋਂ ਕੋਈ ਸ਼ੱਕੀ ਵਸਤੂ ਜਾਂ ਵਿਸਫੋਟਕ ਬਰਾਮਦ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਪੁਲਿਸ ਉਸ ਫ਼ੋਨ ਨੰਬਰ ਨੂੰ ਟਰੇਸ ਕਰ ਰਹੀ ਹੈ ਜਿਸ ਤੋਂ ਕਾਲ ਕੀਤੀ ਗਈ ਸੀ ਅਤੇ ਕਾਲ ਕਰਨ ਵਾਲੇ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
-(ਟੀਵੀ 9 ਪੰਜਾਬੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।