Breaking News- ਗੈਂਗਸਟਰਵਾਦ ਲਈ ਪੰਜਾਬੀ ਇੰਡਸਟਰੀ ਜ਼ਿੰਮੇਵਾਰ
ਚੰਡੀਗੜ੍ਹ, 2 ਜੁਲਾਈ – (ਪੰਜਾਬ ਡਾਇਰੀ) ਪੰਜਾਬੀ ਗਾਇਕ ਇੰਦਰਜੀਤ ਨਿੱਕੂ ਦੇ ਵੱਡੇ ਬਿਆਨ ਵਿੱਚ ਪੰਜਾਬੀ ਇੰਡਸਟਰੀ ‘ਚ ਨਵੀਂ ਚਰਚਾ ਛਿੜ ਗਈ ਹੈ। ਉਨ੍ਹਾਂ ਨੇ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਗੈਂਗਸਟਰਵਾਦ ਲਈ ਪੰਜਾਬੀ ਇੰਡਸਟਰੀ ਜ਼ਿੰਮੇਵਾਰ ਹੈ। ਪੰਜਾਬੀ ਗਾਣਿਆਂ ਵਿਚਲਾ ਗੈਂਗਵਾਰ ਕਲਚਰ ਜ਼ਿੰਮੇਵਾਰ ਹੈ। ਗੈਂਗਵਾਰ ਵਾਲੇ ਗਾਣਿਆਂ ਨਾਲ ਪੀੜ੍ਹੀਆਂ ਖ਼ਤਮ ਹੋ ਰਹੀਆਂ ਹਨ।
ਗਾਇਕ ਨਿੱਕੂ ਨੇ ਕਿਹਾ ਕਿ ਪੰਜਾਬੀ ਫਿਲਮ ਇੰਡਸਟਰੀ ਦਾ ਫਰਜ ਹੈ ਕਿ ਪੰਜਾਬ ਮਾਂ ਬੋਲੀ ਨੂੰ ਪੂਰੀ ਦੁਨੀਆਂ ਨਾਲ ਜੋੜਣਾ। ਵਿਦੇਸ਼ਾਂ ਵਿੱਚ ਪੰਜਾਬੀਆਂ ਦੀ ਨਵੀਂ ਪੜੀ ਗਾਣਿਆਂ ਰਾਹੀਂ ਹੀ ਪੰਜਾਬੀ ਸਭਿਆਚਾਰ ਨਾਲ ਜੁੜਦੇ ਹਨ। ਪਰ ਜੇਕਰ ਪੰਜਾਬ ਗਾਣਿਆਂ ਵਿੱਚ ਭ੍ਰਿਸ਼ਟਾਚਾਰ ਤੇ ਗੈਂਗਵਾਰ ਆ ਜਾਵੇਗਾ ਤਾਂ ਵਿਦੇਸ਼ਾਂ ਦੇ ਨਾਲ ਪੰਜਾਬ ਵਿੱਚ ਬੈਠੇ ਬੱਚਿਆਂ ਤੇ ਵੀ ਮਾੜਾ ਪ੍ਰਭਾਵ ਪਵੇਗਾ।
Advertisement