ਆਮ ਆਦਮੀ ਪਾਰਟੀ ਵੱਲੋਂ ਫਰੀਦਕੋਟ ਲਈ ਆਈ ਚੰਗੀ ਅਤੇ ਵੱਡੀ ਖਬਰ



ਆਮ ਆਦਮੀ ਪਾਰਟੀ ਵੱਲੋਂ ਫਰੀਦਕੋਟ ਲਈ ਆਈ ਚੰਗੀ ਅਤੇ ਵੱਡੀ ਖਬਰ
ਬਲਵਿੰਦਰ ਹਾਲੀ, ਪੰਜਾਬ ਡਾਇਰੀ ਬਿਊਰੋ Mob 98144-42674
ਫਰੀਦਕੋਟ, 15 ਨਵੰਬਰ: ਆਮ ਆਦਮੀ ਪਾਰਟੀ ਵੱਲੋਂ ਫਰੀਦਕੋਟ ਜਿਲੇ ਲਈ ਚੰਗੀ ਅਤੇ ਵੱਡੀ ਖਬਰ ਆਈ ਹੈ ਕਿ ਉਨ੍ਹਾਂ ਨੇ ਫਰੀਦਕੋਟ ਜਿਲੇ ਲਈ ਆਪਣਾ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ। ਅਰਵਿੰਦ ਕੇਜਰੀਵਾਲ ਨੇ ਪਾਰਟੀ ਦੀ ਸਮੁੱਚੀ ਟੀਮ ਨਾਲ ਗੱਲਬਾਤ ਤੋਂ ਬਾਅਦ ਇਕ ਅਜਿਹੇ ਨੌਜਵਾਨ ਸੁਖਜੀਤ ਸਿੰਘ ਢਿਲਵਾਂ ਨੂੰ ਪਾਰਟੀ ਦਾ ਜਿਲਾ ਪ੍ਰਧਾਨ ਬਣਾਇਆ ਹੈ ਜਿਸ ਦਾ ਕੋਈ ਵੀ ਸਿਆਸੀ ਪਿਛੋਕੜ ਨਹੀਂ ਹੈ ਅਤੇ ਇਕ ਸਧਾਰਨ ਕਿਸਾਨ ਪਰਿਵਾਰ ਨਾਲ ਸਬੰਧਤ ਹੈ। ਜਿਲਾ ਪ੍ਰਧਾਨ ਦੀ ਨਿਯੁਕਤੀ ਨੂੰ ਲੈ ਕੇ ਸਾਰੀ ਪਾਰਟੀ ਇਕਜੁੱਟ ਹੋ ਕੇ ਉਸਦੀ ਕਾਮਯਾਬੀ ਲਈ ਦਿਨ ਰਾਤ ਇੱਕ ਕਰ ਰਹੇ ਹਨ। ਪਾਰਟੀ ਦੇ ਆਗੂਆਂ ਨੇ ਸਖਜੀਤ ਸਿੰਘ ਨੂੰ ਵਧਾਈ ਦਿੰਦਿਆਂ ਆਕਾਲ ਪੁਰ ਅੱਗੇ ਅਰਦਾਸ ਕੀਤੀ ਹੈ ਕਿ ਉਹ ਇਹ ਜਿਮੇਵਾਰੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਏ। ਇਸੇ ਤਰ੍ਹਾਂ ਫਰੀਦਕੋਟ ਜਿਲੇ ਨੂੰ ਆਮ ਆਦਮੀ ਪਾਰਟੀ ਨੇ ਇੱਕ ਹੋਰ ਵੱਡੀ ਜਿਮੇਵਾਰੀ ਦਿੱਤੀ ਹੈ। ਪਾਰਟੀ ਨੇ ਕੋਟਕਪੂਰਾ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੂੰ ਪਾਰਟੀ ਦੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਲਗਾਇਆ ਹੈ।ਉਹ ਹੁਣ ਰਾਜ ਅੰਦਰ ਕਿਸਾਨਾਂ ਦੀ ਸਥਿਤੀ ਅਤੇ ਉਨ੍ਹਾਂ ਨਾਲ ਸਬੰਧਿਤ ਮਸਲਿਆਂ ਨੂੰ ਰਾਜ ਪੱਧਰ ਤੇ ਉਠਾਉਣ ਅਤੇ ਕਿਸਾਨੀ ਮਸਲਿਆਂ ਬਾਰੇ ਜਾਗਰੂਕ ਕਰਨਗੇ।





