Image default
ਤਾਜਾ ਖਬਰਾਂ ਮਨੋਰੰਜਨ

Breaking- ਕੌਮੀ ਲੋਕ ਨਾਚਾਂ ਦੀਆਂ ਮਨਮੋਹਕ ਪੇਸ਼ਕਾਰੀਆਂ ਨੇ ਫਰੀਦਕੋਟੀਏ ਝੂਮਣ ਲਾਏ

Breaking- ਕੌਮੀ ਲੋਕ ਨਾਚਾਂ ਦੀਆਂ ਮਨਮੋਹਕ ਪੇਸ਼ਕਾਰੀਆਂ ਨੇ ਫਰੀਦਕੋਟੀਏ ਝੂਮਣ ਲਾਏ

ਗਿੱਧਾ, ਭੰਗੜਾ, ਝੂਮਰ, ਮਾਰਸ਼ਲ ਆਰਟ, ਬੀਹੂ, ਭੰਡਾਂ ਨੇ ਲੋਕਾਂ ਨੂੰ ਕੀਤਾ ਟਿੱਕ ਕੇ ਬੈਠਣ ਲਈ ਮਜ਼ਬੂਰ

ਕੌਮੀ ਲੋਕ ਨਾਚ ਮੇਲਾ ਅਮਿੱਟ ਯਾਦਾਂ ਛੱਡ ਕੇ ਸੰਪੰਨ

ਫਰੀਦਕੋਟ, 22 ਸਤੰਬਰ – (ਪੰਜਾਬ ਡਾਇਰੀ) ਬਾਬਾ ਸੇਖ ਫਰੀਦ ਆਗਮਨ ਪੁਰਬ ਦੇ ਸਬੰਧ ਵਿਚ ਬੀਤੀ ਸ਼ਾਮ ਨਵੀਂ ਦਾਣਾ ਮੰਡੀ ਫਰੀਦਕੋਟ-ਫਿਰੋਜਪੁਰ ਰੋਡ ਵਿਖੇ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਦੀ ਪ੍ਰਧਾਨਗੀ ਹੇਠ ਕੌਮੀ ਲੋਕ ਨਾਚ ਪ੍ਰੋਗਰਾਮ ਦੌਰਾਨ ਵੱਖ ਵੱਖ ਰਾਜਾਂ ਦੇ ਕਲਾਕਾਰਾਂ ਅਤੇ ਸਕੂਲੀ ਬੱਚਿਆਂ ਵੱਲੋ ਸ਼ਮੂਲੀਅਤ ਕਰਕੇ ਆਪਣੀ ਕਲਾ ਦੇ ਖੂਬ ਜੋਹਰ ਦਿਖਾਏ ਗਏ। ਜਿਸ ਵਿੱਚ ਆਈ.ਜੀ, ਪ੍ਰਦੀਪ ਯਾਦਵ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਕੌਮੀ ਲੋਕ ਨਾਚ ਪ੍ਰੋਗਰਾਮ ਦੌਰਾਨ ਉੱਤਰ ਖੇਤਰ ਸੱਭਿਆਚਾਰਕ ਕੇਂਦਰ ਪਟਿਆਲਾ ਦੀਆਂ ਟੀਮਾਂ ਨੇ ਉੱਤਰ ਪ੍ਰਦੇਸ਼ ਦਾ ਡੇਡੀਆ, ਆਸਾਮ ਦਾ ਬੀਹੂ, ਭੰਡ( ਸੋਮ ਲਾਲ ਤੇ ਸਾਥੀ), ਹਰਿਆਣਾ ਦਾ ਘੂਮਰ, ਮਾਰਸ਼ਲ ਆਰਟ , ਰਾਜਸਥਾਨ ਦਾ ਭੁਪੰਗ (ਸੰਗੀਤ ਵਾਦਨ) ਦੀ ਪੇਸ਼ਕਾਰੀ ਕੀਤੀ। ਪੰਜਾਬ ਦੀ ਵਿਰਾਸਤ ਭੰਗੜਾ ਅਕੈਮਡੀ ਵੱਲੋਂ ਭੰਗੜਾ, ਸੰਗਤ ਸਾਹਿਬ ਭਾਈ ਫੇਰੂ ਖਾਲਸਾ ਸੀਨੀ. ਸੈਕੰ. ਸਕੂਲ ਦਾ ਗਿੱਧਾ, ਸਰਕਾਰੀ ਪ੍ਰਾਇਮਰੀ ਸਕੂਲ ਚੇਤ ਸਿੰਘ ਵਾਲਾ ਨੇ ਝੂਮਰ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ,ਜਿਸ ਨੂੰ ਸਰੋਤਿਆਂ ਵੱਲੋ ਖੂਬ ਸਲਾਹਿਆ ਗਿਆ।
ਇਸ ਮੌਕੇ ਐਸ.ਡੀ.ਐਸ. ਕਮ ਨੋਡਲ ਅਫਸਰ ਬਾਬਾ ਫਰੀਦ ਮੇਲਾ ਡਾ. ਨਿਰਮਲ ਓਸੇਪਚਨ, ਡਾ. ਅਜੀਤਪਾਲ ਸਿੰਘ ਡੀ.ਆਰ.ਓ, ਡਾ. ਕਰਨਜੀਤ ਸਿੰਘ ਗਿੱਲ ਮੁੱਖ ਖੇਤੀਬਾੜੀ ਅਫਸਰ, ਸ੍ਰੀ ਸਿੰਕਦਰ ਸਿੰਘ ਨਾਇਬ ਤਹਿਸੀਲਦਾਰ ਸਾਦਿਕ, ਉਪ ਜਿਲਾ ਸਿੱਖਿਆ ਅਫਸਰ ਸ੍ਰੀ ਪ੍ਰਦੀਪ ਦਿਉੜਾ, ਸ੍ਰੀ ਸੁਖਵੰਤ ਸਿੰਘ ਪੱਕਾ ਜਿਲਾ ਪ੍ਰਧਾਨ ਯੂਥ ਆਮ ਆਦਮੀ ਪਾਰਟੀ ਸਮੇਤ ਵੱਖ ਵੱਖ ਵਿਭਾਗਾ ਦੇ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ। ਇਸ ਮੌਕੇ ਸਟੇਜ ਸੰਚਾਲਕ ਦੀ ਭੂਮਿਕਾ ਸ੍ਰੀ ਜਸਬੀਰ ਸਿੰਘ ਜੱਸੀ ਅਤੇ ਸੰਜੀਵ ਸ਼ਾਦ ਵੱਲੋਂ ਬਾਖੂਬੀ ਨਿਭਾਈ ਗਈ।

Advertisement

Related posts

Breaking- ਸ੍ਰੀ ਹਰਿਮੰਦਰ ਸਾਹਿਬ ਵਿਖੇ ਸਮਾਗਮ ਦੀਆਂ ਤਿਆਰੀਆਂ ਜੋਰਾਂ ਤੇ ਵਿਦੇਸ਼ੀ ਫੁੱਲ ਨਾਲ ਸਜਾਵਟ ਕੀਤੀ ਗਈ

punjabdiary

Breaking- ਅਕਾਲੀ ਸਰਕਾਰ ਦੇ ਦੌਰਾਨ ਰਹੇ, ਦੋ ਸਾਬਕਾ ਮੰਤਰੀਆਂ ਖਿਲਾਫ ਸਰਕਾਰ ਨੇ ਨੋਟਿਸ ਜਾਰੀ ਕੀਤਾ

punjabdiary

ਦਿੱਲੀ ’ਚ ਪਾਣੀ ਦੀ ਕਮੀ ਨੂੰ ਲੈ ਕੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ

punjabdiary

Leave a Comment