Breaking- ਪੁਲਿਸ ਨੇ ਹਥਿਆਰਾਂ ਸਮੇਤ ਗੈਂਗਸਟਰ ਨੂੰ ਕਾਬੂ ਕਰਕੇ ਵੱਡੀ ਕਾਮਯਾਬੀ ਹਾਸਿਲ ਕੀਤੀ
30 ਸਤੰਬਰ – ਅੱਜ ਅੰਮ੍ਰਿਤਸਰ ਪੁਲਿਸ ਨੇ ਗੈਂਗਸਟਰ ਹੈਪੀ ਜੱਟ ਗਰੁੱਪ ਦੇ ਚਾਰ ਗੈਂਗਸਟਰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤੇ ਹਨ। ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਪੁਲਿਸ ਨੇ ਹੈਪੀ ਜੱਟ ਗੈਂਗ ਦੇ ਚਾਰ ਗੈਂਗਸਟਰਾਂ ਨੂੰ ਗ੍ਰਿਫਤਾਰ ਕਰਕੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਪੰਜਾਬ ਪੁਲਿਸ ਨੂੰ ਕਾਫੀ ਸਮੇਂ ਤੋਂ ਇਨ੍ਹਾਂ ਗੈਂਗਸਟਰਾਂ ਦੀ ਤਲਾਸ਼ ਸੀ। ਗ੍ਰਿਫਤਾਰ ਹੈਪੀ ਜੱਟ ਗੈਂਗ ਦੇ ਚਾਰ ਲੋੜੀਂਦੇ ਸਾਥੀ ਜੱਗੂ ਦੀ ਭਗਵਾਨਪੁਰੀਆ ਨਾਲ ਦੁਸ਼ਮਣੀ ਸੀ, ਜਿਸ ਨੂੰ ਲੈ ਕੇ ਵੱਡੀ ਸਾਜ਼ਿਸ਼ ਨੂੰ ਅੰਜਾਮ ਦੇ ਕੇ ਜੱਗੂ ਦੇ ਗੁੰਡਿਆਂ ਨੂੰ ਮਾਰਨ ਦੀ ਯੋਜਨਾ ਸੀ। ਇਨ੍ਹਾਂ ਕੋਲੋਂ 32 ਬੋਰ ਅਤੇ 30 ਬੋਰ ਦਾ ਪਿਸਤੌਲ ਬਰਾਮਦ ਹੋਇਆ ਹੈ।