Image default
ਅਪਰਾਧ ਤਾਜਾ ਖਬਰਾਂ

Breaking- ਬਟਾਲਾ ਵਿਚ ਪਿਛਲੀ ਰਾਤ, ਅਕਾਲੀ ਵਰਕਰ ਅਜੀਤਪਾਲ ਸਿੰਘ ਦੇ ਹੋਏ ਕਤਲ ਵਿਚ ਵੱਡਾ ਖੁਲਾਸਾ, ਦੋਸਤ ਹੀ ਨਿਕਲਿਆ ਕਾਤਲ

Breaking- ਬਟਾਲਾ ਵਿਚ ਪਿਛਲੀ ਰਾਤ, ਅਕਾਲੀ ਵਰਕਰ ਅਜੀਤਪਾਲ ਸਿੰਘ ਦੇ ਹੋਏ ਕਤਲ ਵਿਚ ਵੱਡਾ ਖੁਲਾਸਾ, ਦੋਸਤ ਹੀ ਨਿਕਲਿਆ ਕਾਤਲ

ਗੁਰਦਾਸਪੁਰ, 29 ਨਵੰਬਰ 2022 – (ਬਾਬੂਸ਼ਾਹੀ ਨੈਟਵਰਕ) ਬਟਾਲਾ ਦੇ ਅਕਾਲੀ ਦਲ ਪਾਰਟੀ ਦੇ ਸਰਗਰਮ ਵਰਕਰ ਅਜੀਤਪਾਲ ਸਿੰਘ ਦੀ ਬੀਤੀ ਦੇਰ ਰਾਤ ਗੋਲੀਆਂ ਮਾਰ ਕੀਤੀ ਹਤਿਆ ਦਾ ਮਾਮਲੇ ਵਿੱਚ ਜਿਥੇ ਸਵੇਰ ਤੋਂ ਹੀ ਅਣਪਛਾਤੇ ਵਲੋਂ ਫਾਇਰਿੰਗ ਕਰਨ ਦੀ ਗੱਲ ਕਹੀ ਜਾ ਰਹੀ ਸੀ ਹੁਣ ਉਸ ਵਿਚ ਇਕ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਜ਼ਿਲ੍ਹਾ ਬਟਾਲਾ ਦੇ ਐਸਐਸਪੀ ਸਤਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਕਰ ਇਸ ਕਤਲ ਮਾਮਲੇ ਦੀ ਗੁਥੀ ਸੁਲਝਾਉਣ ਦਾ ਦਾਅਵਾ ਕਰਦੇ ਹੋਏ ਖੁਲਾਸਾ ਕੀਤਾ ਹੈ ਕਿ ਅਜੀਤਪਾਲ ਸਿੰਘ ਦਾ ਕਤਲ ਉਸਦੇ ਸਾਥੀ ਦੋਸਤ ਅੰਮ੍ਰਿਤਪਾਲ ਸਿੰਘ ਨੇ ਕੀਤਾ ਜੋ ਬੀਤੀ ਰਾਤ ਅਜੀਤਪਾਲ ਦੇ ਨਾਲ ਮੌਜੂਦ ਸੀ।
ਉਥੇ ਹੀ ਇਹ ਵੀ ਸਾਹਮਣੇ ਆਇਆ ਹੈ ਕਿ ਅੰਮ੍ਰਿਤਪਾਲ ਸਿੰਘ ਨੇ ਆਪਣੇ ਇਕ ਰਿਸ਼ਤੇਦਾਰ ਗੁਰਮੁਖ ਸਿੰਘ ਨਾਲ ਮਿਲ ਕੇ ਦੇਰ ਰਾਤ ਅਜੀਤਪਾਲ ਸਿੰਘ ਤੇ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਫਾਇਰ ਕਰਕੇ ਉਸਨੂੰ ਮੌਤ ਦੇ ਘਾਟ ਉਤਾਰ ਦਿਤਾ ਅਤੇ ਮੁੜ ਆਪਣੇ ਜੁਰਮ ਨੂੰ ਲਕਾਉਣ ਲਈ ਅੰਮ੍ਰਿਤਪਾਲ ਨੇ ਆਪਣੇ ਰਿਸ਼ਤੇਦਾਰ ਗੁਰਮੁਖ ਸਿੰਘ ਦਾ ਸਾਥ ਲੈ ਅਜੀਤਪਾਲ ਦੀ ਲਾਸ਼ ਨੂੰ ਆਪਣੀ ਗੱਡੀ ਚ ਰੱਖ ਅੰਮ੍ਰਿਤਸਰ ਹਸਪਤਾਲ ਇਲਾਜ ਕਰਵਾਉਣ ਦੇ ਨਾਂ ਤੇ ਲੈ ਗਿਆ ਅਤੇ ਆਪਣੀ ਗੱਡੀ ਦੇ ਸ਼ੀਸ਼ੇ ਤੇ ਖੁਦ ਗੋਲੀਆਂ ਮਾਰ ਕੇ ਇਹ ਕਹਾਣੀ ਬਣਾ ਲਈ ਕਿ ਕਿਸੇ ਅਣਪਛਾਤੇ ਵਲੋਂ ਹਮਲਾ ਕੀਤਾ ਗਿਆ ਹੈ ।
ਜਿਕਰਯੋਗ ਹੈ ਕਿ ਪੁਲਿਸ ਐਸਐਸਪੀ ਬਟਾਲਾ ਨੇ ਦੱਸਿਆ ਕਿ ਉਹਨਾਂ ਦੀ ਪੁੱਛਗਿੱਛ ਵਲੋਂ ਇਹ ਸਾਹਮਣੇ ਆਇਆ ਹੈ ਕਿ ਅੰਮ੍ਰਿਤਪਾਲ ਅਤੇ ਅਜੀਤਪਾਲ ਸਿੰਘ ਚ ਬੀਤੀ ਰਾਤ ਪਹਿਲਾਂ ਝਗੜਾ ਹੋਇਆ ਅਤੇ ਉਸ ਵਿਚਕਾਰ ਅੰਮ੍ਰਿਤਪਾਲ ਨੇ ਅਜੀਤਪਾਲ ਤੇ ਫਾਇਰ ਕਰ ਦਿੱਤਾ। ਪੁਲਿਸ ਵਲੋਂ ਅੰਮ੍ਰਿਤਪਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਜਦਕਿ ਦੂਸਰਾ ਦੋਸ਼ੀ ਗੁਰਮੁਖ ਸਿੰਘ ਫਰਾਰ ਹੈ ਜਿਸ ਨੂੰ ਜਲਦ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਪੁਲਿਸ ਗ੍ਰਿਫ਼ਤ ਚ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਅਜੀਤਪਾਲ ਉਸ ਦਾ 2009 ਤੋਂ ਜਿਗਰੀ ਦੋਸਤ ਸੀ ਲੇਕਿਨ ਰਾਤ ਮਹਿਜ਼ ਦੋਵਾਂ ਚ ਸ਼ਰੀਕੇ ਚ ਵਰਤਣ ਤੋਂ ਹੋਈ ਬਹਿਸ ਚ ਉਸਨੇ ਗੋਲੀ ਚਲਾ ਦਿੱਤੀ, ਉਹ ਡਰ ਗਿਆ ਕਿ ਕਿਉਂਕਿ ਅਜੀਤਪਾਲ ਕੋਲ ਵੀ ਪਿਸਤੌਲ ਹੈ ਅਤੇ ਉਹ ਉਸ ਤੇ ਫਾਇਰ ਕਰਨ ਲੱਗਾ ਹੈ। ਉਥੇ ਹੀ ਅੰਮ੍ਰਿਤਪਾਲ ਸਿੰਘ ਨੇ ਖੁਦ ਕਬੂਲ ਕੀਤਾ ਕਿ ਕਤਲ ਕਰਨ ਬਾਅਦ ਉਸਨੇ ਆਪਣੇ ਬਚਾਵ ਲਈ ਪੂਰੀ ਕਹਾਣੀ ਰਚੀ ਸੀ।

Related posts

ਵੱਡੀ ਖ਼ਬਰ – ਪੰਜਾਬ ਦੀ ਆਪ ਦੀ ਸਰਕਾਰ ਨੇ ਇਕ ਘੁਟਾਲੇ ਦੇ ਮਾਮਲੇ ਵਿੱਚ 6 ਅਧਿਕਾਰੀਆਂ ਨੂੰ ਨੌਕਰੀ ਤੋਂ ਕੱਢਿਆ

punjabdiary

Breaking- ਰੇਲ ਗੱਡੀ ਹੇਠ ਆ ਕੇ ਕੀਤੀ ਖੁਦਕੁਸ਼ੀ, ਪਰਿਵਾਰਕ ਮੈਂਬਰਾਂ ਨੇ ਪੁਲਿਸ ਤੇ ਲਾਏ ਦੋਸ਼

punjabdiary

ਮੂਸੇਵਾਲਾ ਕਤਲ ਕਾਂਡ ਦਾ ਮਾਸਟਰਮਾਈਂਡ ਸਚਿਨ ਬਿਸ਼ਨੋਈ ਲਿਆਂਦਾ ਜਾਵੇਗਾ ਭਾਰਤ

punjabdiary

Leave a Comment