Image default
ਤਾਜਾ ਖਬਰਾਂ

Breaking-ਮਲਚਿੰਗ ਵਿਧੀ ਨਾਲ ਬੀਜੀ ਕਣਕ ਤੋਂ ਕਿਸਾਨ ਸੰਤੁਸਟ

Breaking-ਮਲਚਿੰਗ ਵਿਧੀ ਨਾਲ ਬੀਜੀ ਕਣਕ ਤੋਂ ਕਿਸਾਨ ਸੰਤੁਸਟ

ਫਰੀਦਕੋਟ, 10 ਦਸੰਬਰ – (ਪੰਜਾਬ ਡਾਇਰੀ) ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਫਰੀਦਕੋਟ ਵੱਲੋਂ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਸਬੰਧੀ ਕਿਸਾਨਾਂ ਵੱਲੋਂ ਬਿਨਾਂ ਅੱਗ ਲਾਏ ਕਣਕ ਦੀ ਬਿਜਾਈ ਵੱਖੋ-ਵੱਖਰੇ ਤਰੀਕੇ ਨਾਲ ਕੀਤੀ ਗਈ। ਜਿਸ ਵਿੱਚ ਸੁਪਰਸੀਡਰ, ਸਮਾਰਟ ਸੀਡਰ, ਉਲਟਾਵੇਂ ਹੱਲ, ਗੱਠਾਂ ਬਨਾਉਣ ਵਾਲੀ ਮਸ਼ੀਨ ਆਦਿ ਸੰਦਾਂ ਦੀ ਵਰਤੋਂ ਕੀਤੀ ਗਈ। ਇਸ ਦੇ ਨਾਲ ਇਸ ਵਾਰ ਮਲਚਿੰਗ ਵਿਧੀ (ਜਮੀਨ ਦੀ ਸਤਾ ਤੇ ਬਿਜਾਈ) ਨਾਲ ਜਿਲ੍ਹੇ ਤੇ ਲਗਭਗ 250 ਏਕੜ ਰਕਬੇ ਵਿੱਚ ਬਿਜਾਈ ਕੀਤੀ ਗਈ ਹੈ। ਜਦੋਂ ਕਿ ਪਿਛਲੇ ਸਾਲ 40-50 ਏਕੜ ਇਸ ਵਿਧੀ ਨਾਲ ਬਿਜਾਈ ਹੋਈ ਸੀ, ਪਿਛਲੇ ਸਾਲ ਇਸ ਵਿਧੀ ਨਾਲ ਬੀਜੀ ਕਣਕ ਦੇ ਵਧੀਆ ਨਤੀਜੇ ਮਿਲਣ ਕਰਕੇ ਇਸ ਵਾਰ ਕਿਸਾਨਾਂ ਨੇ ਕਾਫੀ ਉਤਸ਼ਾਹ ਨਾਲ ਇਸ ਵਿਧੀ ਨਾਲ ਬਿਜਾਈ ਕੀਤੀ ਹੈ।

ਇਸ ਸਬੰਧੀ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਚੇਅਰਮੈਨ ਸ੍ਰੀ ਅਸ਼ਵਨੀ ਕੁਮਾਰ ਵਿੱਜ ਵੱਲੋਂ ਪਿੰਡ ਬੀੜ ਚਹਿਲ ਦੇ ਅਗਾਂਹ ਵਧੂ ਕਿਸਾਨ ਗੁਰਮੀ ਸਿੰਘ ਪੁੱਤਰ ਮੇਜਰ ਸਿੰਘ ਵੱਲੋ ਬੀਜੀ 04 ਏਕੜ ਖੇਤ ਦਾ ਨਿਰੀਖਣ ਕੀਤਾ ਗਿਆ। ਜਿਸ ਦੌਰਾਨ ਕਿਸਾਨ ਗੁਰਮੀਤ ਸਿੰਘ ਨੇ ਪਿਛਲੇ ਸਾਲ 09 ਕਨਾਲ ਬੀਜੀ ਸੀ ਅਤੇ ਉਸ ਦਾ ਵਧੀਆ ਝਾੜ ਰਹਿਣ ਕਰਕੇ ਇਸ ਸਾਲ ਰਕਬਾ ਵਧਾਇਆ ਅਤੇ ਇਸ ਨਾਲ ਬਿਜਾਈ ਕਰਨ ਤੇ ਕੇਵਲ 700 ਰੁਪਏ ਪ੍ਰਤੀ ਏਕੜ ਖਰਚਾ ਹੀ ਹੋਇਆ ਹੈ। ਇਸ ਖੇਤ ਵਿੱਚ ਨਦੀਨਾਂ ਦਾ ਹਮਲਾ ਵੇਖਣ ਨੂੰ ਨਹੀਂ ਮਿਲਿਆ ਅਤੇ ਨਾਂ ਹੀ ਕੋਈ ਛੋਟੇ ਤੱਤਾਂ ਦੀ ਘਾਟ ਨਜਰ ਆਈ।

ਇਸ ਮੌਕੇ ਡਾ. ਕਰਨਜੀਤ ਸਿੰਘ ਗਿੱਲ ਮੁੱਖ ਖੇਤੀਬਾੜੀ ਅਫਸਰ, ਡਾ. ਰਾਮ ਸਿੰਘ, ਬਲਾਕ ਖੇਤੀਬਾੜੀ ਅਫਸਰ, ਡਾ. ਯਾਦਵਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਐਕਸੀਅਨ ਗੁਨੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਚੰਦਬਾਜਾ ਹਾਜਰ ਸਨ।

Advertisement

Related posts

Breaking- ਅੱਜ ਹੋਣਗੇ ਅੰਡਰ-17 ਉਮਰ ਵਰਗ ਫੁੱਟਬਾਲ,ਕਬੱਡੀ, ਖੋ-ਖੋ, ਹੈਂਡਬਾਲ, ਹਾਕੀ, ਗੱਤਕਾ ਆਦਿ ਮੁਕਾਬਲੇ

punjabdiary

ਵੱਡੀ ਖ਼ਬਰ – ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਭਾਸਕਰ ਰਾਓ ਭਾਜਪਾ ਵਿੱਚ ਸ਼ਾਮਿਲ ਹੋਏ

punjabdiary

Breaking- ‘ਆਪ’ ਸਰਕਾਰ ਦਾ ਮੁੱਖ ਏਜੰਡਾ ਸਿਹਤ ਅਤੇ ਸਿੱਖਿਆ ਨੂੰ ਮੁਫਤ ਅਤੇ ਵਧੀਆ ਬਣਾਉਣਾ: ਸੰਧਵਾਂ

punjabdiary

Leave a Comment