Image default
ਤਾਜਾ ਖਬਰਾਂ

Breaking- ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਫਰੀਦਕੋਟ ਦੇ ਡਾਕਟਰ ਸਾਥੀਆਂ ਨੇ ਕੀਤੀ ਅਹਿਮ ਮੀਟਿੰਗ

Breaking- ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਫਰੀਦਕੋਟ ਦੇ ਡਾਕਟਰ ਸਾਥੀਆਂ ਨੇ ਕੀਤੀ ਅਹਿਮ ਮੀਟਿੰਗ

ਫਰੀਦਕੋਟ, 17 ਮਾਰਚ – (ਪੰਜਾਬ ਡਾਇਰੀ) ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਫਰੀਦਕੋਟ ਦੀ ਮਹੀਨਾਵਾਰ ਮੀਟਿੰਗ ਡਾ ਅੰਮ੍ਰਿਤਪਾਲ ਸਿੰਘ ਟਹਿਣਾ ਦੀ ਪ੍ਰਧਾਨਗੀ ਹੇਠ ਸਥਾਨਕ ਰੈਸਟ ਹਾਊਸ ( ਸਰਕਟ ਹਾਊਸ ) ਫਰੀਦਕੋਟ ਵਿਖੇ ਹੋਈ, ਜਿਸ ਵਿਚ ਵੱਡੀ ਗਿਣਤੀ ਵਿੱਚ ਡਾ ਸਾਥੀਆਂ ਨੇ ਹਾਜ਼ਰੀ ਭਰੀ, ਇਸ ਮੀਟਿੰਗ ਵਿੱਚ ਜਿਲਾ ਪ੍ਰਧਾਨ ਡਾ ਰਸ਼ਪਾਲ ਸਿੰਘ ਸੰਧੂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ, ਜ਼ਿਲਾ ਪ੍ਰਧਾਨ ਡਾ ਰਸ਼ਪਾਲ ਸਿੰਘ ਸੰਧੂ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਬੀਤੇ ਦਿਨੀਂ ਜ਼ੋ ਲੁਧਿਆਣਾ ਵਿਖੇ ਇੱਕ ਐਡਵੋਕੇਟ ਵਲੋਂ ਆਰ ਟੀ ਆਈ ਰਾਹੀ ਪਿੰਡਾਂ ਵਿੱਚ ਸੇਵਾਵਾਂ ਦੇ ਰਹੇ ਡਾ ਸਾਥੀਆਂ ਉਪਰ ਉਂਗਲ ਚੁੱਕਣ ਦੀ ਕੋਸ਼ਿਸ਼ ਕੀਤੀ ਗਈ ਸੀ, ਉਹ ਡਾ ਸਾਥੀਆਂ ਦੇ ਏਕੇ ਕਰਕੇ ਹੀ ਹੋਇਆ ਹੈ, ਉਕਤ ਐਡਵੋਕੇਟ ਵਲੋਂ ਬਾਅਦ ਵਿੱਚ ਇਹ ਕਹਿ ਕੇ ਖਹਿੜਾ ਛੁਡਾਇਆ ਗਿਆ ਕਿ ਮੈਨੂੰ ਕੋਈ ਜਾਣਕਾਰੀ ਨਹੀਂ ਚਾਹੀਦੀ, ਸੋ ਸਾਰੇ ਸਾਥੀਆਂ ਨੂੰ ਏਕਾ ਬਣਾਈ ਰੱਖਣ ਦੀ ਅਪੀਲ ਹੈ, ਅਤੇ ਏਕੇ ਵਿਚ ਹੀ ਬਰਕਤ ਹੈ, ਇਸ ਮੌਕੇ ਉਨ੍ਹਾਂ ਸਟੇਟ ਕਮੇਟੀ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ, ਦੂਜਾ ਉਨਾਂ ਇਹ ਕਿਹਾ ਕਿ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਦੇ ਐਮ ਐਲ ਏ ਮਨਜੀਤ ਸਿੰਘ ਬਿਲਾਸਪੁਰ ਵਲੋਂ ਵਿਧਾਨ ਸਭਾ ਸਪੀਕਰ ਸ੍ਰ ਕੁਲਤਾਰ ਸਿੰਘ ਸੰਧਵਾਂ ਦੇ ਸਾਹਮਣੇ ਸਾਡਾ ਇਹ ਮੁੱਦਾ ਉਠਾਇਆ ਗਿਆ ਅਸੀਂ ਉਸ ਦੀ ਸ਼ਲਾਘਾ ਕਰਦੇ ਹਾਂ, ਇਸ ਮੌਕੇ ਬਲਾਕ ਪ੍ਰਧਾਨ ਡਾ ਅੰਮ੍ਰਿਤਪਾਲ ਸਿੰਘ ਟਹਿਣਾ ਨੇ ਬਲਾਕ ਵਿੱਚ ਏਕਤਾ ਬਣਾਏ ਰੱਖਣ ਦੀ ਅਪੀਲ ਵੀ ਕੀਤੀ, ਅਤੇ ਉਨਾਂ ਸਾਰੇ ਡਾ ਸਾਥੀਆਂ ਨੂੰ ਸਖ਼ਤ ਹਿਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਜਿਹੜੇ ਵੀ ਸਾਥੀਆਂ ਦੀਆਂ 3 ਗੈਰ ਹਾਜ਼ਰੀਆਂ ਹੋਣਗੀਆਂ ਉਨਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਬਲਾਕ ਪ੍ਰਧਾਨ ਨੇ ਸਾਰੇ ਡਾ ਸਾਥੀਆਂ ਨੂੰ ਆਪਣੇ ਕਲੀਨਿਕ ਦੀ ਸਾਫ ਸਫਾਈ ਰੱਖਣ ਦੀ ਵੀ ਹਦਾਇਤ ਕੀਤੀ , ਇਸ ਮੌਕੇ ਵੱਡੀ ਗਿਣਤੀ ਵਿੱਚ ਡਾ ‌ਸਾਥੀ ਹਾਜ਼ਰ ਸਨ। ਇਸ ਦੀ ਜਾਣਕਾਰੀ ਪ੍ਰੈਸ ਸਕੱਤਰ ਡਾ ਯਸ਼ਪਾਲ ਗੁਲਾਟੀ ਨੇ ਦਿੱਤੀ।

Related posts

ਭਾਜਪਾ ਦਾ ਵਿਰੋਧ ਕਰ ਰਹੇ ‘ਆਪ’ ਆਗੂਆਂ ‘ਤੇ ਪਾਣੀ ਦੀਆਂ ਬੁਛਾੜਾਂ, ਕਈ ਲੋਕਾਂ ਨੂੰ ਲਿਆ ਹਿਰਾਸਤ ਵਿਚ

Balwinder hali

Breaking- ਵਕੀਲਾਂ ਦੇ ਖਿਲਾਫ ਸਾਜਿਸ਼ ਕਰਨ ਵਾਲਿਆਂ ਤੇ ਹੋਵੇ ਸਖਤ ਕਾਰਵਾਈ, ਪੰਜਾਬ ਅਤੇ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ

punjabdiary

Amritpal Singh’s Parliament Absence: ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਹਾਈ ਕੋਰਟ ਤੋਂ ਨਹੀਂ ਮਿਲੀ ਰਾਹਤ, ਸੈਸ਼ਨ ਵਿੱਚ ਸ਼ਾਮਲ ਨਹੀਂ ਹੋ ਸਕਣਗੇ

Balwinder hali

Leave a Comment