Image default
ਤਾਜਾ ਖਬਰਾਂ

Breaking- ਸਪੀਕਰ ਸੰਧਵਾਂ ਨੇ ਸਿਵਲ ਹਸਪਤਾਲ ਫਰੀਦਕੋਟ ਵਿਖੇ ਨਵੇਂ ਬਣੇ 10 ਬੈਡ ਵਾਲੇ ਆਈਸੋਲੇਸ਼ਨ ਵਾਰਡ ਦਾ ਕੀਤਾ ਉਦਘਾਟਨ

Breaking- ਸਪੀਕਰ ਸੰਧਵਾਂ ਨੇ ਸਿਵਲ ਹਸਪਤਾਲ ਫਰੀਦਕੋਟ ਵਿਖੇ ਨਵੇਂ ਬਣੇ 10 ਬੈਡ ਵਾਲੇ ਆਈਸੋਲੇਸ਼ਨ ਵਾਰਡ ਦਾ ਕੀਤਾ ਉਦਘਾਟਨ

ਏ.ਸੀ. ਸਮੇਤ ਹੋਰ ਸਹੂਲਤਾਂ ਲਈ ਦਿੱਤਾ 2 ਲੱਖ 30 ਹਜ਼ਾਰ ਰੁਪਏ ਦੀ ਰਾਸ਼ੀ ਦਾ ਚੈੱਕ

ਫਰੀਦਕੋਟ, 15 ਮਾਰਚ – (ਪੰਜਾਬ ਡਾਇਰੀ) ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਬੁੱਧਵਾਰ ਨੂੰ ਸਿਵਲ ਹਸਪਤਾਲ ਫਰੀਦਕੋਟ ਦਾ ਦੌਰਾ ਕਰਨ ਦੌਰਾਨ 10 ਬੈੱਡ ਵਾਲੇ ਆਈਸੋਲੇਸ਼ਨ ਵਾਰਡ ਦਾ ਰਸਮੀ ਤੌਰ ਤੇ ਉਦਘਾਟਨ ਕੀਤਾ ਅਤੇ ਏ. ਸੀ ਸਮੇਤ ਹੋਰ ਸਹੂਲਤਾਂ ਲਈ 2 ਲੱਖ 30 ਹਜ਼ਾਰ ਰੁਪਏ ਰਾਸ਼ੀ ਦਾ ਚੈੱਕ ਵੀ ਦਿੱਤਾ।
ਇਸ ਦੌਰਾਨ ਸਪੀਕਰ ਸ. ਸੰਧਵਾਂ ਨੇ ਹਸਪਤਾਲ ਵਿਖੇ ਕੀਤੇ ਜਾ ਰਹੇ ਕੰਮਾਂ ਸਬੰਧੀ ਜਾਣਕਾਰੀ ਲੈਣ ਉਪਰੰਤ ਦੱਸਿਆ ਕਿ ਹਸਪਤਾਲ ਦੇ ਐਮ.ਸੀ.ਐਚ ਬਲਾਕ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਹਸਪਤਾਲ ਵਿਖੇ ਓਪਰੇਸ਼ਨ ਥਿਏਟਰ ਨੂੰ ਅੱਪਗ੍ਰੇਡ ਕੀਤਾ ਜਾ ਰਿਹਾ ਹੈ ਅਤੇ ਇਸ ਵਿੱਚ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿਖੇ ਆਈਸੋਲੋਸ਼ਨ ਵਾਰਡ ਦਾ ਕੰਮ ਵੀ ਮੁਕੰਮਲ ਹੋ ਚੁੱਕਾ ਹੈ। ਬਲੱਡ ਬੈਂਕ ਦਾ ਕੰਮ ਸ਼ੁਰੂ ਕਰਨ ਲਈ ਪੀ.ਐਚ.ਐਸ.ਸੀ. ਨਾਲ ਗੱਲਬਾਤ ਕੀਤੀ ਗਈ ਹੈ, ਜਿੰਨਾ ਵੱਲੋਂ ਮਾਰਚ ਦੇ ਅਖੀਰ ਤੱਕ ਲੋੜੀਂਦਾ ਸਮਾਨ ਭੇਜਣ ਬਾਰੇ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲ ਨੂੰ 250 ਬੈੱਡ ਦਾ ਕਰਨ ਲਈ 20 ਕਰੋੜ ਰੁਪਏ ਦੀ ਡਿਮਾਂਡ ਭੇਜੀ ਗਈ ਹੈ। ਇਸ ਤੋਂ ਇਲਾਵਾ ਹਸਪਤਾਲ ਵਿੱਚ ਇੱਕ ਪ੍ਰਾਈਵੇਟ ਫੈਕਟਰੀ ਵੱਲੋਂ 2 ਲੱਖ ਰੁਪਏ ਦੀ ਰਾਸ਼ੀ ਨਾਲ ਵੱਡਾ ਆਰ.ਓ. ਸਿਸਟਮ ਲਗਾਇਆ ਗਿਆ ਹੈ।
ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਮਰੀਜ਼ਾਂ ਨੂੰ ਹਸਪਤਾਲ ਵਿਖੇ ਹਰ ਕਿਸਮ ਦੀਆਂ ਮੁੱਢਲੀਆਂ ਸਹੂਲਤਾਂ ਮੁੱਹਈਆ ਕਰਵਾਉਣ ਸਬੰਧੀ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮਰੀਜ਼ਾਂ ਨੂੰ ਇਲਾਜ ਸਬੰਧੀ ਕਿਸੇ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਇਸ ਦੌਰਾਨ ਉਨ੍ਹਾ ਕਿਹਾ ਕਿ ਹਸਪਤਾਲ ਵਿਖੇ ਡਾਕਟਰ ਅਤੇ ਹੋਰ ਸਟਾਫ ਨਿਯੁਕਤ ਕਰਨ ਦੇ ਯਤਨ ਵੀ ਕੀਤੇ ਜਾ ਰਹੇ ਹਨ ਤਾਂ ਜੋ ਮਰੀਜ਼ਾਂ ਨੂੰ ਆਪਣੇ ਇਲਾਜ ਸਬੰਧੀ ਕੋਈ ਸਮੱਸਿਆ ਨਾ ਆਵੇ।
ਇਸ ਮੌਕੇ ਸਿਵਲ ਸਰਜਨ ਡਾ. ਨਰੇਸ਼ ਬਠਲਾ, ਐਸ.ਐਮ.ਓ ਡਾ. ਚੰਦਰ ਸ਼ੇਖਰ, ਪੀ.ਆਰ.ਓ ਸ. ਮਨਪ੍ਰੀਤ ਸਿੰਘ ਧਾਲੀਵਾਲ, ਪੀ.ਏ ਸ਼ਿਵਜੀਤ ਸਿੰਘ ਵੀ ਹਾਜ਼ਰ ਸਨ।

Advertisement

Related posts

Breaking- ਹੁਣ ਗ਼ਰੀਬਾਂ ਦੇ ਹੱਕਾ ਤੇ ਡਾਕਾ ਮਾਰਨ ਵਾਲੇ ਅਮੀਰਾ ਅਤੇ ਨਕਲੀ ਰਾਸ਼ਨ ਕਾਰਡਾ ਤੇ ਕਣਕ, ਦਾਲ ਲੈਣ ਵਾਲੇ ਤੇ ਹੋਵੇਗੀ ਕਾਰਵਾਈ, ਜਾਂਚ ਦੇ ਹੁਕਮ: ਫੂਡ ਸਪਲਾਈ ਮੰਤਰੀ ਲਾਲਚੰਦ ਕਟਾਰੂਚੱਕ

punjabdiary

Breaking- LPG ਵਪਾਰਕ ਗੈਸ ਸਿਲੰਡਰ ਹੋਇਆ ਸਸਤਾ

punjabdiary

Breaking- ਪੰਜਾਬ ਵਿਚ 68 ਵੈਟਨਰੀ ਇੰਸਪੈਕਟ ਭਰਤੀ ਕੀਤੇ ਗਏ ਜਿਨ੍ਹਾਂ ਵਿਚੋਂ, ਬਾਹਰਲੇ ਸੂਬਿਆਂ ਦੇ ਉਮੀਦਵਾਰਾਂ ਨੂੰ 50 ਫੀਸਦੀ ਰਾਖਵਾਂਕਰਨ

punjabdiary

Leave a Comment