Breaking- ਸਮਾਜ ਸੇਵੀ ਆਨੰਦ ਜੈਨ ਨੇ ਪੂਰੇ ਪੰਜਾਬ ਵਿੱਚੋਂ ਰਾਸ਼ਟਰੀ ਐਵਾਰਡ – ਮਦਰ ਟੈਰੇਸਾ ਸੰਪੂਰਨ ਸਮਾਜ ਗੌਰਵ 2022 ਵਿਚ ਪਹਿਲਾਂ ਸਥਾਨ ਹਾਸਿਲ ਕੀਤਾ।
ਪੂਰੇ ਪੰਜਾਬ ਲਈ ਮਾਨ ਵਾਲੀ ਗੱਲ।
ਫਰੀਦਕੋਟ, 13 ਅਕਤੂਬਰ – (ਪੰਜਾਬ ਡਾਇਰੀ) ਸਮਾਜ ਸੇਵਾ ਪੰਜਾਬੀਆਂ ਨੂੰ ਵਿਰਾਸਤ ਵਿਚ ਹੀ ਮਿਲੀ ਹੈ ਤੇ ਸੂਬੇ ਦਾ ਹਰ ਨੌਜਵਾਨ ਨਿੱਕੇ ਹੁੰਦਿਆਂ ਸਾਡੇ ਆਲੇ ਦੁਆਲੇ ਵੱਖ ਵੱਖ ਤਿਓਹਾਰਾਂ , ਗੁਰੂਆਂ ਦੇ ਸ਼ਹੀਦੀ ਦਿਹਾੜਿਆਂ , ਗੁਰੂਆਂ ਪੀਰਾਂ ਦੇ ਜਨਮ ਦਿਹਾੜਿਆਂ ਤੇ ਸਮਾਜ ਵਿਚ ਲੱਗਦੇ ਸਮਾਜ ਸੇਵਾ ਦੇ ਕੈਪਾਂ, ਲੰਗਰਾਂ ਅਤੇ ਸੂਬੇ ਦੇ ਪਿੰਡ ਵਿਚ ਬਣੇ ਨਿੱਕੇ ਨਿੱਕੇ ਕਲੱਬਾਂ ਵਲੋਂ ਲਵਾਏ ਜਾਂਦੇ ਖੂਨ ਦਾਨ ਕੈੰਪਾਂ ਵਿਚੋਂ ਹੀ ਪ੍ਰਾਪਤ ਹੁੰਦੀ ਹੈ ਸਮੇ ਦੇ ਚੱਕਰ ਅਨੁਸਾਰ ਪੂਰੇ ਵਿਸ਼ਵ ਭਰ ਵਿਚ ਕਰੋਨਾ ਕਾਲ ਦੇ ਚਲਦਿਆਂ ਜਦੋ ਸਰਕਾਰਾਂ ਦੇ ਹੁਕਮ ਅਨੁਸਾਰ ਲੌਕਡਾਊਨ ਦੌਰਾਨ ਦੇਸ਼ ਦੀ ਜਨਤਾ ਆਪਣੇ ਘਰਾਂ ਅੰਦਰ ਕੈਦ ਹੋ ਕੇ ਰਹਿ ਗਈ ਤੇ ਲੋਕਾਂ ਦੇ ਕੰਮ ਕਾਰ ਬੰਦ ਹੋ ਗਏ ਉਸ ਵਾਲੇ ਜਾਗਦੀ ਜਮੀਰ ਵਾਲੇ ਲੋਕਾਂ ਖੁਦ ਅੱਗੇ ਵੱਧ ਕੇ ਗਰੀਬ ਅਤੇ ਲੋੜਵੰਦ ਲੋਕਾਂ ਤਕ ਰਾਸ਼ਨ ਕਿਟਾਂ, ਬਣਿਆ ਹੋਇਆ ਭੋਜਨ ਆਦਿ ਦੀ ਸੇਵਾ ਵਿਚ ਲੱਗੇ ਰਹੇ . ਸੋ ਅੱਜ ਸਾਡੇ ਪਾਠਕਾਂ ਨੂੰ ਇਕ ਐਸੇ ਨੌਜਵਾਨ ਨਾਲ ਮਿਲਾਂਉਦੇ ਹਾਂ ਜਿਸ ਨੇ ਮਿਸਾਲ ਪੈਦਾ ਕਰਦਿਆਂ ਨਿਕੀ ਉਮਰ ਵਿਚ ਹੀ ਸਮਾਜ ਸੇਵਾ ਦਾ ਬੀੜਾਂ ਚੁਕਿਆ ਇਹ ਨੌਜਵਾਨ ਹੈ ਫਰੀਦਕੋਟ ਦਾ ਜੰਮਪਲ ਜੈਨ ਪਰਿਵਾਰ ਨਾਲ ਸਬੰਧ ਰੱਖਦਾ ‘ ਆਨੰਦ ਜੈਨ’ ਦਾ ਜਨਮ 29 ਜੂਨ 1991 ਨੂੰ ਮਾਤਾ ਸੁਨੀਤਾ ਦੀ ਕੁੱਖੋਂ ਪਿਤਾ ਰਾਕੇਸ਼ ਜੈਨ ਦੇ ਘਰ ਫਰੀਦਕੋਟ ਵਿਖੇ ਹੋਇਆ । ਆਨੰਦ ਜੈਨ ਨੇ ਦਸਿਆ ਕੇ ਸਮਾਜ ਸੇਵਾ ਕਰਨ ਦੀ ਪ੍ਰੇਰਨਾ ਉਸ ਨੂੰ ਆਪਣੇ ਮਾਤਾ ਪਿਤਾ ਤੋਂ ਹੀ ਮਿਲੀ । ਸਮਾਜ ਸੇਵਾ ਦਾ ਕਾਰਜ ਇਸ ਨੌਜਵਾਨ ਨੇ ਸਾਲ 2001 ਤੋਂ ਕਰਨਾ ਸ਼ੁਰੂ ਕੀਤਾ ਤੇ ਫਰੀਦਕੋਟ ਤੋਂ ਹੋਲੀ-ਹੋਲੀ ਵੱਧਦਾ- ਵੱਧਦਾ ਲੱਗ ਭੱਗ ਹੁਣ ਪੂਰੇ ਭਾਰਤ ਵਿਚ ਚੱਲ ਰਿਹਾ ਹੈ ।
ਇਸ ਨੌਜਵਾਨ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਕ ਸਮਾਜਸੇਵੀ ਸੰਸਥਾ ‘ਹੈਲਪ ਫਾਰ ਨੀਡੀ ਫਾਂਊਡੇਸ਼ਨ ‘ ਦਾ ਗਠਨ ਕੀਤਾ ਅਤੇ ਇਸ ਸੰਸਥਾ ਰਾਹੀਂ ਪਿਛਲੇ ਸਮਿਆਂ ਵਿਚ ਲੰਗਰ, ਗਰੀਬ ਤੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ, ਐਮਰਜੰਸੀ ਖੂਨਦਾਨ, ਕੋਰੋਨਾ ਮਹਾਮਾਰੀ ਦੌਰਾਨ ਲੰਗਰ, ਸੁਕਾ ਰਾਸ਼ਨ ਤੇ ਹੋਰ ਲੋੜੀਂਦੀਆਂ ਵਸਤਾ ਪ੍ਸ਼ਾਸ਼ਨ ਨਾਲ ਮਿਲ ਕੇ ਲੋੜਵੰਦ ਲੋਕਾਂ ਤੱਕ ਪੁੱਜਦੀਆਂ ਕੀਤੀਆਂ ਇਸ ਤੋਂ ਇਲਾਵਾ ਇਹਨਾਂ ਵਲੋਂ ਪ੍ਰਵਾਸੀ ਮਜਦੂਰਾਂ ਨੂੰ ਓਹਨਾ ਦੇ ਘਰ ਪੁਹੰਚਣ ਵਿਚ ਮਦਦ ਵੀ ਕੀਤੀ ਗਈ ।
ਸਮਾਜ ਸੇਵੀ ਆਨੰਦ ਜੈਨ ਨੇ ਪੂਰੇ ਪੰਜਾਬ ਵਿੱਚੋਂ ਰਾਸ਼ਟਰੀ ਐਵਾਰਡ – ਮਦਰ ਟੈਰੇਸਾ ਸੰਪੂਰਨ ਸਮਾਜ ਗੌਰਵ 2022 ਵਿਚ ਪਹਿਲਾਂ ਸਥਾਨ ਹਾਸਿਲ ਕੀਤਾ। ਇਹ ਸਨਮਾਨ ਸਮਰੋਹ 16 ਅਕਤੂਬਰ ਨੂੰ ਸਿਯਾਮ ਐਡੀਟੋਰੀਅਮ,ਜੈਪੁਰ ਵਿਖੇ ਹੋ ਰਹਿਆ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਓਹਨਾ ਦਾ ਪਹਿਲਾ ਵੀ 6 ਅਲੱਗ ਅਲੱਗ ਵਰਲਡ ਬੁੱਕਾ ਵਿਚ ਨਾਮ ਦਰਜ ਹੈ । ਇਸ ਸਮਾਜ ਸੇਵਾ ਦੇ ਕਾਰਜ ਵਿਚ ਆਨੰਦ ਜੈਨ ਆਪਣੀ ਪੂਰੀ ਟੀਮ, ਆਪਣਾ ਪਰਿਵਾਰ ਤੇ ਆਪਣੇ ਦੋਸਤ ਦਾ ਧੰਨਵਾਦ ਕਰਦੇ ਹਨ ਤੇ ਅਗੋ ਵੀ ਆਸ ਕਰਦੇ ਹਨ ਕੇ ਓਹਨਾ ਨੂੰ ਪੂਰਾ ਸਾਥ ਮਿਲੇਗਾ ਤਾ ਕੇ ਸਮਾਜਸੇਵਾ ਦਾ ਕਾਰਜ ਬਿਨਾ ਕਿਸੇ ਲਾਲਚ ਤੋਂ ਨਿਰਵਿਘਨ ਲਗਾਤਾਰ ਚਲਦਾ ਰਹੇ । ਓਹਨਾ ਦਸਿਆ ਕੇ ਸਮਾਜ ਸੇਵਾ ਕਰਕੇ ਓਹਨਾ ਅਤੇ ਓਹਨਾ ਦੇ ਸਾਥੀਆਂ ਨੂੰ ਇਕ ਨਿਵਕਲੀ ਸ਼ਾਂਤੀ ਮਿਲਦੀ ਹੈ ਤੇ ਉਹ ਉਸ ਹਰ ਸਹਿਯੋਗੀ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਕਿਸੇ ਨਾ ਕਿਸੇ ਰੂਪ ਵਿਚ ਓਹਨਾ ਦਾ ਇਸ ਕਾਰਜ ਨੂੰ ਸਫਲ ਬਣਾਉਣ ਲਈ ਯੋਗਦਾਨ ਰਿਹਾ ਹੈ।