Image default
ਤਾਜਾ ਖਬਰਾਂ

Breaking- ਸੀਵਰੇਜ ਅਤੇ ਡ੍ਰੇਨਾਂ ਦੀ ਸਫਾਈ ਸਬੰਧੀ ਉਲੀਕੀਆਂ ਗਈਆਂ ਯੋਜਨਾਵਾਂ ਦੇ ਕੰਮ ਜਲਦ ਕੀਤੇ ਜਾਣ ਸ਼ੁਰੂ – ਚੇਅਰਮੈਨ ਢਿੱਲਵਾਂ

Breaking- ਸੀਵਰੇਜ ਅਤੇ ਡ੍ਰੇਨਾਂ ਦੀ ਸਫਾਈ ਸਬੰਧੀ ਉਲੀਕੀਆਂ ਗਈਆਂ ਯੋਜਨਾਵਾਂ ਦੇ ਕੰਮ ਜਲਦ ਕੀਤੇ ਜਾਣ ਸ਼ੁਰੂ – ਚੇਅਰਮੈਨ ਢਿੱਲਵਾਂ

ਜਲ ਸਪਲਾਈ ਅਤੇ ਸੀਵਰੇਜ ਬੋਰਡ ਸਮੇਤ ਪੀ.ਡਬਲਊ.ਡੀ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਬੈਠਕ

ਫਰੀਦਕੋਟ, 21 ਫਰਵਰੀ – (ਪੰਜਾਬ ਡਾਇਰੀ) ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਕਮੇਟੀ ਸ.ਸੁਖਜੀਤ ਸਿੰਘ ਢਿੱਲਵਾਂ ਨੇ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ।
ਚੇਅਰਮੈਨ ਸ. ਢਿੱਲਵਾਂ ਨੇ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਯੋਜਨਾ ਬਣਾ ਕੇ ਜਿਲ੍ਹੇ ਦੇ ਜਿਹੜੇ ਪਿੰਡਾਂ ਵਿੱਚ ਸੀਵਰੇਜ ਪਾਉਣ ਸਬੰਧੀ ਯੋਜਨਾ ਉਲੀਕੀ ਗਈ ਹੈ ਉੱਥੇ ਜਲਦੀ ਸੀਵਰੇਜ ਪਾਉਣ ਸਬੰਧੀ ਜਲਦੀ ਕੰਮ ਦੀ ਸ਼ੁਰੂਆਤ ਕਰਨ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਬਰਸਾਤ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਡ੍ਰੇਨ ਦੀ ਸਫਾਈ ਦਾ ਕੰਮ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਜਿਲ੍ਹੇ ਵਿੱਚ ਜਿਹੜੇ ਆਰਜੀ ਪੁੱਲ ਹਨ ਉਨ੍ਹਾਂ ਨੂੰ ਪੱਕਾ ਕਰਨ ਲਈ ਯੋਜਨਾ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਛੱਪੜ੍ਹਾਂ ਦੀ ਸਫਾਈ ਕਰਵਾਈ ਜਾਵੇ ਤਾਂ ਜੋ ਬਰਸਾਤ ਦੇ ਮੌਸਮ ਵਿੱਚ ਪਿੰਡਾਂ ਵਿੱਚ ਰਹਿੰਦੇ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ। ਉਨ੍ਹਾਂ ਕਿਹਾ ਕਿ ਜੇਕਰ ਲੋੜ ਹੋਵੇ ਤਾਂ ਨਵੇਂ ਛੱਪੜਾਂ ਦੇ ਨਿਰਮਾਣ ਲਈ ਵੀ ਯੋਜਨਾ ਬਣਾ ਕੇ ਕੰਮ ਕੰਮ ਸ਼ੁਰੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਯੋਜਨਾ ਬਣਾ ਕੇ ਯੋਜਨਾਬੱਧ ਤਰੀਕੇ ਨਾਲ ਪਿੰਡਾਂ ਵਿੱਚ ਪਬਲਿਕ ਬਾਥਰੂਮ ਬਣਾਏ ਜਾਣ।
ਇਸ ਦੌਰਾਨ ਉਨ੍ਹਾਂ ਨੇ ਪੀ.ਡਬਲਊ.ਡੀ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਜਿਹੜੀਆਂ ਸੜਕਾਂ ਦੀ ਮੁਰੰਮਤ ਜਾਂ ਨਵੀਆਂ ਬਣਾਉਣ ਦੀ ਲੋੜ ਹੈ, ਇਸ ਸਬੰਧੀ ਇੱਕ ਰੂਪ ਰੇਖਾ ਤਿਆਰ ਕੀਤੀ ਜਾਵੇ। ਇਨ੍ਹਾਂ ਸੜਕਾਂ ਦੇ ਲਈ ਜਿੰਨੇ ਵੀ ਫੰਡ ਲੋੜੀਂਦੇ ਹਨ, ਉਸ ਸਬੰਧੀ ਲਿਸਟ ਤਿਆਰ ਕਰਕੇ ਐਸਟੀਮੇਂਟ ਬਣਾਇਆ ਜਾਵੇ ਤਾਂ ਜੋ ਫੰਡ ਸਬੰਧੀ ਉਚ ਅਧਿਕਾਰੀਆਂ ਨਾਲ ਗੱਲ ਕੀਤੀ ਜਾ ਸਕੇ।
ਇਸ ਮੌਕੇ ਜਲ ਸਪਲਾਈ ਤੇ ਸੀਵਰੇਜ ਬੋਰਡ, ਪੀ.ਡਬਲਊ.ਡੀ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।

Advertisement

Related posts

ਆਲ-ਨਿਊ 2025 ਹੌਂਡਾ ਯੂਨੀਕੋਰਨ ਦੀਆਂ ਚੋਟੀ ਦੀਆਂ 5 ਵਿਸ਼ੇਸ਼ਤਾਵਾਂ

Punjabdiary147

Breaking- ਰਾਸ਼ਟਰ ਮੰਡਲ ਖੇਡਾਂ-2022 ਦੀ ਸ਼ੁਰੂਆਤ ਹੋਈ

punjabdiary

ਪੰਚਾਇਤ ਰਾਜ ਦਿਵਸ ਦੇ ਸਬੰਧ ਵਿੱਚ ਕਰਵਾਏ ਗਏ ਲੇਖ ਮੁਕਾਬਿਲਆਂ ਵਿੱਚ ਰਜਨੀ ਬੁਰਜਹਰੀ ਨੇ ਬਾਜੀ ਮਾਰੀ ਮਨਪ੍ਰੀਤ ਕੌਰ ਨੂੰ ਦੂਸਰਾ ਅਤੇ ਮੰਜੂਬਾਲਾ ਅਤੇ ਗੁਰਪ੍ਰੀਤ ਕੌਰ ਨੇ ਸਾਝੇ ਤੋਰ ਤੇ ਪ੍ਰਾਪਤ ਕੀਤਾ ਤੀਸਰਾ ਸਥਾਨ ਪਿੰਡਾਂ ਵਿੱਚ ਭਾਈਚਾਰਕ ਸਾਝ ਬਣਾਈ ਰੱਖਣ ਵਿੱਚ ਯੂਥ ਕਲੱਬਾਂ ਅਤੇ ਪੰਚਾਇਤਾਂ ਦਾ ਅਹਿਮ ਯੋਗਦਾਨ-ਸਰਬਜੀਤ ਸਿੰਘ

punjabdiary

Leave a Comment