Image default
ਅਪਰਾਧ ਤਾਜਾ ਖਬਰਾਂ

Breaking- ਐਸ ਆਈ ਟੀ ਵੱਲੋਂ ਤਤਕਾਲੀ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤੇ ਜਾਣ ਦਾ ਮਾਮਲਾ, ਆਪ ਵਿਧਾਇਕ ਨੇ ਕਿਹਾ ਅਜਿਹਿਆ ਨੂੰ ਜ਼ੇਲ੍ਹ ਦੇ ਅੰਦਰ ਬੰਦ ਕਰਨਾ ਚਾਹੀਦਾ ਹੈ

Breaking- ਐਸ ਆਈ ਟੀ ਵੱਲੋਂ ਤਤਕਾਲੀ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤੇ ਜਾਣ ਦਾ ਮਾਮਲਾ, ਆਪ ਵਿਧਾਇਕ ਨੇ ਕਿਹਾ ਅਜਿਹਿਆ ਨੂੰ ਜ਼ੇਲ੍ਹ ਦੇ ਅੰਦਰ ਬੰਦ ਕਰਨਾ ਚਾਹੀਦਾ ਹੈ

26 ਅਗਸਤ – ਵੀਰਵਾਰ ਕੋਟਕਪੂਰਾ ਗੋਲੀਬਾਰੀ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ (SIT) ਨੇ ਸੁਖਬੀਰ ਬਾਦਲ ਨੂੰ ਸੰਮਨ ਜਾਰੀ ਕੀਤਾ ਹੈ। ਸੂਤਰਾਂ ਅਨੁਸਾਰ 30 ਅਗਸਤ ਨੂੰ ਸਵੇਰੇ 10.30 ਵਜੇ ਐਸ.ਆਈ.ਟੀ. ਨੇ ਸੁਖਬੀਰ ਬਾਦਲ ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਜਾਂਚ ਚੰਡੀਗੜ੍ਹ ਦੇ ਸੈਕਟਰ 32 ‘ਚ ਹੋਵੇਗੀ।
ਆਪ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਸੰਮਨ ਕਰਨ ਦੀ ਜ਼ਰੂਰਤ ਨਹੀਂ ਸੀ ਸਗੋਂ ਉਨ੍ਹਾਂ ਅਤੇ ਬਾਕੀ ਸਾਰੇ ਲੋਕਾਂ ਦੀ ਗ੍ਰਿਫ਼ਤਾਰੀ ਹੋਣੀ ਚਾਹੀਦੀ ਹੈ, ਜਿਹੜੇ ਵੀ ਕੋਟਕਪੂਰਾ ਗੋਲੀਕਾਂਡ ਵਿੱਚ ਸ਼ਾਮਲ ਹਨ। ਪਰ ਗ੍ਰਿਫਤਾਰੀ ਨਹੀਂ ਹੁੰਦੀ, ਇਸ ਕਰਕੇ ਹੀ ਨਸ਼ੇ ਦੇ ਵਪਾਰੀ (ਬਿਕਰਮ ਮਜੀਠੀਆ ‘ਤੇ ਤੰਜ) ਨੂੰ ਜ਼ਮਾਨਤ ਮਿਲ ਗਈ।
ਉਨ੍ਹਾਂ ਕਿਹਾ ਕਿ ਭਾਵੇਂ ਉਨ੍ਹਾਂ ਦੀ ਰਿਪੋਰਟ ਨੂੰ ਖਾਰਜ ਕਰ ਦਿੱਤਾ ਗਿਆ ਹੈ ਪਰ ਉਸ ਵਿੱਚ ਲਿਖੀ ਗਈ ਇੱਕ ਵੀ ਲਾਈਨ ਤੇ ਅਜੇ ਤੱਕ ਕਿਸੇ ਨੇ ਕੋਈ ਟਿੱਪਣੀ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿਸ ਦਿਨ ਮੈਨੂੰ ਕੋਈ ਇਸ ਸਬੰਧੀ ਕਿਸੇ ਗੱਲ ਬਾਰੇ ਪੁੱਛੇਗਾ ਤਾਂ ਮੈਂ ਖੁਦ ਹੀ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਦੱਸਾਂਗਾ।

Related posts

Breaking- ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਵੱਲੋਂ ਰਾਜ ਪੱਧਰੀ ਆਰਟ ਪ੍ਰਦਰਸ਼ਨੀ ਅਤੇ ਪੇਟਿੰਗ ਪ੍ਰਦਰਸ਼ਨੀ ਦਾ ਉਦਘਾਟਨ

punjabdiary

ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਰਾਹ ਹੋਇਆ ਪੱਧਰਾ, ਹਾਈ ਕੋਰਟ ਨੇ 700 ਦੇ ਕਰੀਬ ਪਟੀਸ਼ਨਾਂ ਕਰ ਦਿੱਤੀਆਂ ਰੱਦ

Balwinder hali

ਰਿਪਬਲੀਕਨ ਪਾਰਟੀ ਆਫ ਇੰਡੀਆਂ ਅਠਾਵਲੇ ਨੇ ਮਾਪਿਆਂ ਦੀ ਹਮਾਇਤ ‘ਚ ਰਈਆ ਸਕੂਲ ਦੀ ਕੀਤੀ ਘੇਰਾਬੰਦੀ

punjabdiary

Leave a Comment