Breaking- ਕੇਂਦਰੀ ਜਾਂਚ ਏਜੰਸੀ ਨੇ ਗ੍ਰਹਿ ਮੰਤਰਾਲੇ ਨੂੰ 28 ਗੈਂਗਸਟਰਾਂ ਦੀ ਲਿਸਟ ਭੇਜੀ
ਚੰਡੀਗੜ੍ਹ, 3 ਅਪ੍ਰੈਲ – ਕੇਂਦਰ ਦੀ ਜਾਂਚ ਏਜੰਸੀ ਐਨ ਆਈ ਏ ਨੇ ਗੈਂਗਸਟਰਾਂ ਨਾਲ ਜੁੜੇ ਮਾਮਲਿਆਂ ਦੀ ਜਾਂਚ ਤੋਂ ਬਾਅਦ ਕਰੀਬ 28 ਗੈਂਗਸਟਰਾਂ ਦੇ ਨਾਵਾਂ ਤੇ ਉਹਨਾਂ ਦੀਆਂ ਕਾਰਵਾਈਆਂ ਦੀ ਸੂਚੀ ਗ੍ਰਹਿ ਮੰਤਰਾਲੇ ਨੂੰ ਭੇਜੀ ਹੈ। ਇਹਨਾਂ ਗੈਂਗਸਟਰਾਂ ਦਾ ਲਿੰਕ ਪੰਜਾਬ, ਉੱਤਰ ਪ੍ਰਦੇਸ਼, ਦਿੱਲੀ, ਹਰਿਆਣਾ, ਰਾਜਸਥਾਨ ਅਤੇ ਹੋਰ ਕਈ ਰਾਜਾਂ ਨਾਲ ਹੈ, ਜੋ ਵਿਦੇਸ਼ਾਂ ਵਿਚ ਰਹਿ ਕੇ ਵੀ ਇੰਡੀਆਂ ਵਿਚ ਫਰੌਤੀ, ਕਤਲ ਵਰਗੇ ਸੰਗੀਨ ਜ਼ੁਰਮਾ ਨੂੰ ਅੰਜਾਮ ਦੇ ਰਹੇ ਹਨ । ਇੰਨ੍ਹਾਂ ਗੈਂਗਸਟਰਾਂ ਕਰਕੇ ਸਾਰੇ ਪਾਸੇ ਸਹਿਮ ਦਾ ਮਾਹੌਲ ਪੈਦਾ ਹੋਇਆ ਪਿਆ ਹੈ । ਇਹਨਾਂ ਗੈਂਗਸਟਰਾਂ ਨੂੰ ਭਾਰਤ ਲਿਆਉਣ ਲਈ ਇਕ ਯੋਜਨਾ ਤਿਆਰ ਕੀਤੀ ਜਾ ਰਹੀ ਹੈ।