Breaking- ਸਲਮਾਨ ਖਾਨ ਹੋਏ ਬਿਮਾਰ ਜਿਸ ਕਾਰਨ ਉਹ ਬਿੱਗ ਬੋਸ-16 ਵਿਚ ਨਜ਼ਰ ਨਹੀਂ ਆਉਣਗੇ
22 ਅਕਤੂਬਰ – ਬਿੱਗ ਬੋਸ-16 ਦੇ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ। ਸ਼ੋਅ ਦੇ ਹੋਸਟ ਅਤੇ ਅਦਾਕਾਰ ਸਲਮਾਨ ਖ਼ਾਨ ਨੂੰ ਡੇਂਗੂ ਹੋ ਗਿਆ ਹੈ ਤੇ ਉਹ ਅਗਲੇ ਕੁਝ ਹਫ਼ਤਿਆਂ ਤੱਕ ਵੀਕੈਂਡ ਕਾ ਵਾਰ ਤੇ ਬਿੱਗ ਬੌਸ-16 ਦੀ ਮੇਜ਼ਬਾਨੀ ਨਹੀਂ ਕਰ ਸਕਣਗੇ। ਉਨ੍ਹਾਂ ਦੀ ਥਾਂ ਇਸ ਵਾਰ ਕਰਨ ਜੌਹਰ ਕਲਾਸਾਂ ਲੈਂਦੇ ਨਜ਼ਰ ਆਉਣਗੇ। ਇਸ ਸ਼ੋਅ ਦੇ ਨਾਲ ਹੀ ਸਲਮਾਨ ਖ਼ਾਨ ਨੂੰ ਆਪਣੀਆਂ ਆਉਣ ਵਾਲੀਆਂ ਫਿਲਮਾਂ ਦੀ ਸ਼ੂਟਿੰਗ ਵੀ ਰੱਦ ਕਰਨੀ ਪਈ ਹੈ।
ਆਲਮ ਇਹ ਹੈ ਕਿ ਬਿੱਗ ਬੌਸ ਦਾ ਨਾਮ ਆਉਂਦੇ ਹੀ ਮਨ ‘ਚ ਸਲਮਾਨ ਖ਼ਾਨ ਦਾ ਹੀ ਚਿਹਰਾ ਉਭਰਦਾ ਹੈ। ਦਰਸ਼ਕਾਂ ਨੂੰ ਭਾਈਜਾਨ ਦਾ ਅੰਦਾਜ਼ ਇੰਨਾ ਪਸੰਦ ਆਉਂਦਾ ਹੈ ਕਿ ਉਹ ਵੀਕੈਂਡ ਦਾ ਇੰਤਜ਼ਾਰ ਕਰਦੇ ਹਨ ਕਿ ਕਦੋਂ ਸਲਮਾਨ ਖ਼ਾਨ ਆ ਕੇ ਪਰਿਵਾਰ ਦੀ ਕਲਾਸ ਲਾਉਣਗੇ। ਉਸ ਤੋਂ ਇਲਾਵਾ ਉਹ ਕਿਸੇ ਨੂੰ ਵੀ ਮੇਜ਼ਬਾਨ ਨੂੰ ਮੰਨਣ ਲਈ ਤਿਆਰ ਨਹੀਂ ਹੈ। ਇਸ ਲਈ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕਰਨ ਜੌਹਰ ਇਸ ਸਭ ਨੂੰ ਕਿਵੇਂ ਸੰਭਾਲਦੇ ਹਨ।