Image default
ਤਾਜਾ ਖਬਰਾਂ

Breaking- 3 ਸਤੰਬਰ ਤੱਕ ਫੌਜ਼ ਵਿਚ ਭਰਤੀ ਲਈ ਕੀਤੀ ਜਾ ਸਕਦੀ ਹੈ ਆਨਲਾਈਨ ਰਜਿਸਟਰੇਸ਼ਨ

Breaking- 3 ਸਤੰਬਰ ਤੱਕ ਫੌਜ਼ ਵਿਚ ਭਰਤੀ ਲਈ ਕੀਤੀ ਜਾ ਸਕਦੀ ਹੈ ਆਨਲਾਈਨ ਰਜਿਸਟਰੇਸ਼ਨ

1 ਨਵੰਬਰ ਤੋਂ 16 ਨਵੰਬਰ 2022 ਤੱਕ ਕੈਪਟਨ ਸੁੰਦਰ ਸਿੰਘ ਸਟੇਡੀਅਮ ਫਿਰੋਜ਼ਪੁਰ ਛਾਉਣੀ ਵਿਖੇ ਹੋਵੇਗੀ ਭਰਤੀ
ਫਰੀਦਕੋਟ, 1 ਸਤੰਬਰ – (ਪੰਜਾਬ ਡਾਇਰੀ) ਭਾਰਤੀ ਫੌਜ ਵਿੱਚ 1 ਨਵੰਬਰ ਤੋਂ 16 ਨਵੰਬਰ 2022 ਤੱਕ ਅਗਨੀਵੀਰ ਦੀ ਭਰਤੀ ਲਈ ਰੈਲੀ ਕੈਪਟਨ ਸੁੰਦਰ ਸਿੰਘ ਸਟੇਡੀਅਮ ਫਿਰੋਜ਼ਪੁਰ ਛਾਉਣੀ ਵਿਖੇ ਹੋਣੀ ਹੈ, ਜਿਸ ਵਿਚ ਫਰੀਦਕੋਟ ਜਿਲ੍ਹੇ ਦੇ ਪ੍ਰਾਰਥੀ ਹਿੱਸਾ ਲੈ ਸਕਣਗੇ। ਇਹ ਜਾਣਕਾਰੀ ਡਾਇਰੈਕਟਰ ਭਰਤੀ ਫਿਰੋਜ਼ੁਪਰ ਛਾਉਣੀ ਕਰਨਲ ਸੋਰਭ ਚਰਨ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਭਰਤੀ ਰੈਲੀ ਲਈ ਅਪਲਾਈ ਕਰਨ ਦੀ ਆਖਰੀ ਮਿਤੀ 03 ਸਤੰਬਰ 2022 ਹੈ ਅਤੇ ਚਾਹਵਾਨ www.joinindianarmy.nic.in ਤੇ ਜਾ ਕੇ ਆਪਣੀ ਯੋਗਤਾ ਚੈੱਕ ਕਰ ਕੇ ਆਪਣੇ ਆਪ ਨੂੰ ਰਜਿਸਟਰਡ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਭਰਤੀ ਰੈਲੀ ਵਿਚ ਸੈਨਾ ਦੀ ਹਰ ਸ਼੍ਰੇਣੀ ਲਈ ਭਰਤੀ ਕੀਤੀ ਜਾਵੇਗੀ, ਜਿਸ ਵਿਚ ਅਗਨੀਵੀਰ ਜਨਰਲ ਡਿਊਟੀ/ਤਕਨੀਕੀ/ਕਲਰਕ/ਸਟੋਰਕੀਪਰ ਅਤੇ ਟਰੇਡਜ਼ਮੈਨ ਦੀ ਭਰਤੀ ਹੋਵੇਗੀ। ਉਨ੍ਹਾਂ ਦੱਸਿਆ ਕਿ ਜਿੰਨ੍ਹਾਂ ਪ੍ਰਾਰਥੀਆਂ ਵਲੋਂ ਆਨਲਾਈਨ ਅਪਲਾਈ ਕੀਤਾ ਹੋਵੇਗਾ, ਉਨ੍ਹਾਂ ਨੂੰ ਹੀ ਆਰਮੀ ਰੈਲੀ ਵਿਚ ਜਾਣ ਲਈ ਉਨ੍ਹਾਂ ਦੀ ਈ-ਮੇਲ ਆਈ.ਡੀ ਤੇ ਦਾਖਲਾ ਪੱਤਰ (ਐਡਮਿਟ ਕਾਰਡ) ਆਦਿ ਭੇਜੇ ਜਾਣਗੇ।
ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਉਪਰ ਦਿੱਤੀ ਵੈਬਸਾਈਟ ਨੂੰ ਦੇਖਿਆ ਜਾ ਸਕਦਾ ਹੈ। ਉਨ੍ਹਾਂ ਉਮੀਦਵਾਰਾਂ ਨੂੰ ਕਿਸੇ ਵੀ ਤਰ੍ਹਾਂ ਰੈਲੀ ਸਬੰਧੀ ਧੋਖਾਧੜੀ ਤੋਂ ਦੂਰ ਰਹਿਣ ਦੀ ਵੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਲੜਕੀਆਂ ਲਈ ਵੀ ਭਰਤੀ ਰੈਲੀ ਆਯੋਜਿਤ ਕੀਤੀ ਜਾ ਰਹੀ ਹੈ। ਉਨ੍ਹਾਂ ਫੌਜ਼ ਵਿਚ ਭਰਤੀ ਹੋਣ ਦੇ ਚਾਹਵਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਭਰਤੀ ਲਈ ਅਪਲਾਈ ਕਰਨ।

Related posts

Breaking- ਚੱਲ ਰਹੇ ਵਿਕਾਸ ਕਾਰਜਾਂ ਦੇ ਕੰਮਾਂ ਵਿੱਚ ਲਿਆਂਦੀ ਜਾਵੇ ਤੇਜੀ – ਚੇਅਰਮੈਨ ਢਿੱਲਵਾਂ

punjabdiary

Breaking- ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ ਆਉਣ ਵਾਲੀ ਬਾਰਾਂ ਸਤੰਬਰ ਨੂੰ ਮਜ਼ਦੂਰ ਮੰਗਾਂ ਨੂੰ ਲੈ ਕੇ ਕੀਤਾ ਜਾਵੇਗਾ ਸੀਐਮ ਭਗਵੰਤ ਮਾਨ ਦੇ ਘਰ ਦਾ ਘਿਰਾਓ । ਫ਼ਰੀਦਕੋਟ ਜ਼ਿਲ੍ਹੇ ਤੋਂ ਭਰਵੀਂ ਸ਼ਮੂਲੀਅਤ ਕਰਾਂਗੇ:- ਗੋਰਾ ਮੱਤਾ

punjabdiary

Punjab Weather Update:ਹੋਲੀ ‘ਤੇ ਮੌਸਮ ਬਦਲੇਗਾ, ਪੰਜਾਬ ਦੇ 10 ਜ਼ਿਲ੍ਹਿਆਂ ਚ ਯੈਲੋ ਅਲਰਟ; ਮੀਂਹ ਦੀ ਸੰਭਾਵਨਾ

Balwinder hali

Leave a Comment