Breaking News- ਬਿਸ਼ਨੋਈ ਗਿਰੋਹ ਵਲੋਂ ਮਿਲੀ ਜਾਨੋ ਮਾਰਨ ਦੀ ਧਮਕੀ
ਜਲੰਧਰ, 16 ਜੁਲਾਈ – (ਪੰਜਾਬ ਡਾਇਰੀ) ਇਸ ਸਬੰਧੀ ਉਕਤ ਪੀੜਤ ਸਿਮਰਨਜੀਤ ਸਿੰਘ ਦਾ ਕਹਿਣਾ ਕਿ ਜਦੋਂ ਉਹ ਚੰਡੀਗੜ੍ਹ ਤੋਂ ਜਲੰਧਰ ਵੱਲ ਆ ਰਿਹਾ ਸੀ ਤਾਂ ਉਸ ਨੂੰ ਕੁਰਾਲੀ ਦੇ ਨਜ਼ਦੀਕ ਇਕ ਫੋਨ ਕਾਲ ਆਈ ਸੀ। ਜਿਸ ‘ਚ ਉਸ ਫੋਨ ਕਰਨ ਵਾਲੇ ਨੇ ਖੁਦ ਨੂੰ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਦੱਸਿਆ। ਇਸ ਦੌਰਾਨ ਉਸ ਨੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ।
ਸਿਮਰਨਜੀਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫੋਨ ਕਰਨ ਵਾਲੇ ਨੇ ਜਲੰਧਰ ਦੇ ਧਮਾਲ ਕਲਾਂ ਇਲਾਕੇ ਦਾ ਇੱਕ ਬਿਆਨਾਂ ਤੇ 66 ਫੁੱਟੀ ਰੋਡ ਦੇ ਨੇੜੇ ਇੱਕ ਆਰ.ਟੀ.ਆਈ ਵਾਪਸ ਲੈਣ ਦੀ ਧਮਕੀ ਦਿੱਤੀ। ਫੋਨ ਕਾਲਰ ਨੇ ਆਰਟੀਆਈ ਐਕਟੀਵਿਸਟ ਸਿਮਰਨਜੀਤ ਨੂੰ ਜਲੰਧਰ ਤੇ ਮੁਹਾਲੀ ਦੇ ਦੋ ਕੇਸਾਂ ਨੂੰ ਵਾਪਸ ਲੈਣ ਲਈ ਧਮਕੀ ਦਿੱਤੀ ਹੈ। ਸਿਮਰਨਜੀਤ ਸਿੰਘ ਵੱਲੋਂ ਜਦੋਂ ਇਸ ਗੱਲ ਦੀ ਸ਼ਿਕਾਇਤ ਕੁਰਾਲੀ ਪੁਲਿਸ ਨੂੰ ਕੀਤੀ ਗਈ ਤਾਂ ਪਹਿਲੇ ਤਾਂ ਪੁਲਿਸ ਨੇ ਇਸ ਨੂੰ ਜਾਅਲੀ ਕਾਲ ਸਮਝਿਆ ਪਰ ਬਾਅਦ ਵਿੱਚ ਜਦੋਂ ਇਸ ਰਿਕਾਰਡਿੰਗ ਵਿੱਚ ਉਸ ਵਿਅਕਤੀ ਦੀ ਆਵਾਜ਼ ਨੂੰ ਅਨਮੋਲ ਬਿਸ਼ਨੋਈ ਦੀ ਆਵਾਜ਼ ਨਾਲ ਮਿਲਾਇਆ ਗਿਆ ਤਾਂ ਉਹ ਆਵਾਜ਼ ਬਿਲਕੁਲ ਲਾਰੈਂਸ ਦੇ ਭਰਾ ਅਨਮੋਲ ਬਿਸ਼ਨੋਈ ਨਾਲ ਮਿਲ ਰਹੀ ਸੀ। ਇਸ ਤੋਂ ਬਾਅਦ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਤੇ ਸੁਰੱਖਿਆ ਦੇ ਕੇ ਸਿਮਰਨਜੀਤ ਸਿੰਘ ਨੂੰ ਜਲੰਧਰ ਲਈ ਰਵਾਨਾ ਕਰ ਦਿੱਤਾ।