Image default
ਅਪਰਾਧ

BSF ਜਵਾਨਾਂ ਨੇ ਢੇਰ ਕੀਤੇ 2 ਪਾਕਿ ਡਰੋਨ, ਤਲਾਸ਼ੀ ਦੌਰਾਨ ਢਾਈ ਕਿੱਲੋ ਹੈ.ਰੋਇਨ ਬਰਾਮਦ

BSF ਜਵਾਨਾਂ ਨੇ ਢੇਰ ਕੀਤੇ 2 ਪਾਕਿ ਡਰੋਨ, ਤਲਾਸ਼ੀ ਦੌਰਾਨ ਢਾਈ ਕਿੱਲੋ ਹੈ.ਰੋਇਨ ਬਰਾਮਦ

 

 

 

 

ਖੇਮਕਰਨ, 21 ਦਸੰਬਰ (ਡੇਲੀ ਪੋਸਟ ਪੰਜਾਬੀ)- ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਸਰਦੀ ਦੀ ਧੁੰਦ ਦਾ ਫਾਇਦਾ ਉਠਾਉਂਦੇ ਹੋਏ ਪਾਕਿ ਤਸਕਰਾਂ ਵੱਲੋਂ ਲਗਾਤਾਰ ਭਾਰਤੀ ਖੇਤਰ ਵਿੱਚ ਡਰੋਨ ਭੇਜੇ ਜਾ ਰਹੇ ਹਨ। ਬੁੱਧਵਾਰ ਰਾਤ ਨੂੰ ਪਾਕਿਸਤਾਨ ਨੇ ਖੇਮਕਰਨ ਵਿੱਚ ਦੋ ਡਰੋਨ ਭੇਜੇ ਗਏ ਸਨ, ਜਿਨ੍ਹਾਂ ਨੂੰ BSF ਦੇ ਜਵਾਨਾਂ ਨੇ ਨਿਸ਼ਾਨਾ ਬਣਾਇਆ। ਜਦੋਂ ਸਵੇਰੇ ਤਲਾਸ਼ੀ ਮੁਹਿੰਮ ਚਲਾਈ ਗਈ ਤਾਂ ਢਾਈ ਕਿੱਲੋ ਹੈਰੋਇਨ ਬਰਾਮਦ ਹੋਈ।

ਖੇਮਕਰਨ ਵਿੱਚ ਤਾਇਨਾਤ BSF ਦੀ 101 ਬਟਾਲੀਅਨ ਦੇ ਜਵਾਨਾਂ ਨੇ ਪਿੰਡ ਕਾਲਸ ਦੀ ਹੱਦਬੰਦੀ ਵਿੱਚ ਰਾਤ 10 ਵਜੇ ਦੇ ਕਰੀਬ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਨੂੰ ਭਾਰਤ ਵਿੱਚ ਦਾਖਲ ਹੁੰਦੇ ਦੇਖਿਆ। ਜਿਸ ਤੋਂ ਬਾਅਦ ਜਵਾਨਾਂ ਨੇ ਡਰੋਨ ‘ਤੇ ਗੋਲੀਆਂ ਚਲਾਈਆਂ। ਪਰ ਡਰੋਨ ਵਾਪਸ ਮੁੜਦਾ ਨਜ਼ਰ ਨਹੀਂ ਆਇਆ। ਇਸੇ ਤਰ੍ਹਾਂ ਰਾਤ 11.30 ਵਜੇ BSF ਨੇ ਪਿੰਡ ਦਲੀਰੀ ਨੇੜੇ ਡਰੋਨ ਨੂੰ ਆਉਂਦਾ ਦੇਖ ਕੇ ਗੋਲੀਆਂ ਚਲਾ ਦਿੱਤੀਆਂ। ਅੱਜ ਸਵੇਰੇ ਜਦੋਂ ਆਜੜੀ ਪ੍ਰਗਟ ਸਿੰਘ ਇਸੇ ਇਲਾਕੇ ਵਿੱਚ ਬੱਕਰੀਆਂ ਨੂੰ ਚਾਰਾ ਖੁਆਉਣ ਲਈ ਖੇਤ ਵਿੱਚ ਪਹੁੰਚਿਆ ਤਾਂ ਖੇਤ ਵਿੱਚ ਇੱਕ ਡਰੋਨ ਦੇਖਿਆ ਗਿਆ।

DSP ਪ੍ਰੀਤ ਇੰਦਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਡਰੋਨ ਦੀ ਜਾਂਚ ਕੀਤੀ। ਜਿਸ ਦੌਰਾਨ ਪੀਲੇ ਰੰਗ ਦੀ ਟੇਪ ਵਾਲਾ ਇੱਕ ਪੈਕੇਟ ਡਰੋਨ ਨਾਲ ਬੰਨ੍ਹਿਆ ਹੋਇਆ ਸੀ। ਜਦੋਂ ਪੈਕੇਟ ਦੀ ਜਾਂਚ ਕੀਤੀ ਗਈ ਤਾਂ ਉਸ ਵਿੱਚ ਢਾਈ ਕਿੱਲੋ ਹੈਰੋਇਨ ਪਾਈ ਗਈ। SSP ਅਸ਼ਵਨੀ ਕਪੂਰ ਨੇ ਦੱਸਿਆ ਕਿ ਡਰੋਨ ਅਤੇ ਹੈਰੋਇਨ ਰੱਖਣ ਦੇ ਦੋਸ਼ ਵਿੱਚ ਅਣਪਛਾਤੇ ਸਮੱਗਲਰਾਂ ਖ਼ਿਲਾਫ਼ ਥਾਣਾ ਖੇਮਕਰਨ ਅਤੇ ਖਲਾਡਾ ਵਿੱਚ ਦੋ ਵੱਖ-ਵੱਖ ਕੇਸ ਦਰਜ ਕੀਤੇ ਗਏ ਹਨ।

Related posts

ਵਿਜੀਲੈਂਸ ਵੱਲੋਂ ਮਜ਼ਦੂਰ ਤੋਂ ਰਿਸ਼ਵਤ ਲੈਂਦਾ ਏ.ਐਸ.ਆਈ. ਕਾਬੂ

punjabdiary

Breaking News-ਵਿਜੀਲੈਂਸ ਨੇ ਦਬੋਚਿਆ ਭ੍ਰਿਸ਼ਟ ਆਈ.ਏ.ਐਸ ਅਧਿਕਾਰੀ, 7 ਕਰੋੜ ਦੇ ਪ੍ਰਾਜੈਕਟ ‘ਚੋਂ ਮੰਗਦਾ ਸੀ 7 ਲੱਖ ਰਿਸ਼ਵਤ

punjabdiary

ਪੰਜਾਬ ‘ਚ ਪਰਾਲੀ ਪ੍ਰਬੰਧਨ ਮਸੀਨਾਂ ਖਰੀਦਣ ‘ਚ ਹੋਇਆ 140 ਕਰੋੜ ਦਾ ਘਪਲਾ, ਕੇਂਦਰ ਨੇ ਰੋਕੀ ਸਬਸਿਡੀ

punjabdiary

Leave a Comment