News Update: ਫਰੀਦਕੋਟ ਵਿੱਚ ਔਰਤਾਂ ਦੀਆਂ ਚੇਨੀਆਂ ਝਪਟਨ ਵਾਲੇ ਦੋ ਨੌਜਵਾਨਾਂ ਨੂੰ ਲੋਕਾਂ ਨੇ ਮੌਕੇ ਤੇ ਕਾਬੂ ਕੀਤਾ

November 13, 2020 0 Comments

ਫਰੀਦਕੋਟ ਵਿੱਚ ਔਰਤਾਂ ਦੀਆਂ ਚੇਨੀਆਂ ਝਪਟਨ ਵਾਲੇ ਦੋ ਨੌਜਵਾਨਾਂ ਨੂੰ ਲੋਕਾਂ ਨੇ ਮੌਕੇ ਤੇ ਕਾਬੂ ਕੀਤਾ ਬਲਵਿੰਦਰ ਹਾਲੀ, ਪੰਜਾਬ ਡਾਇਰੀ ਬਿਊਰੋ ਮੋਬ ਨੰ: 98144-42674 ਫਰੀਦਕੋਟ, 13 ਨਵੰਬਰ: ਫਰੀਦਕੋਟ ਜਿਲੇ ਵਿੱਚ ਔਰਤਾਂ ਦੀਆਂ ਝੇਨੀਆਂ, ਪਰਸ ਅਤੇ ਮੋਬਾਈਲ ਝਪਟ ਮਾਰ ਕੇ ਖੋਹਣ ਵਾਲੇ ਆਪਣੀਆਂ ਕਾਰਵਾਈਆਂ ਨੂੰ ਸ਼ਰੇਆਮ ਅੰਜ਼ਾਮ ਦੇ ਰਹੇ ਹਨ। ਪਰ ਬੀਤੀ ਰਾਤ ਦੋ ਨੌਜਵਾਨਾਂ ਨੂੰ ਇਹ ਕਾਰਵਾਈ ਕਰਦਿਆਂ ਲੋਕਾਂ ਨੇ ਮੌਕੇਤੇ ਦਬੋਚ ਲਿਆ ਅਤੇ ਪੁਲਿਸ ਹਵਾਲੇ ਕਰ ਦਿੱਤਾ।
ਪ੍ਰ਼ਾਪਤ ਜਾਣਕਾਰੀ ਅਨੁਸਾਰ ਕੋਟਕਪੂਰਾ ਦੀ ਵਸਨੀਕ ਸੁਰਿੰਦਰ ਕੌਰ ਆਪਣੇ ਪਤੀ ਚੰਦਨ ਸਿੰਘ ਨਾਲ ਕੋਟਕਪੂਰਾ ਦੀ ਮਾਰਕੀਟ ਵਿੱਚ ਦੀਵਾਲੀ ਦੀ ਖ੍ਰੀਦਦਾਰੀ ਕਰਨ ਆਈ ਹੋਈ ਸੀ ਅਤੇ ਸਾਮਾਨ ਖਰੀਦ ਰਹੀ ਸੀ। ਜਦੋਂ ਉਹ ਮਹਿਤਾ ਚੌਕ ਵਿਖੇ ਸਮਾਨ ਲੈ ਕੇ ਜਾਣ ਲੱਗੇ ਤਾਂ ਦੋ ਮੋਟਰਸਾਈਕਲ ਸਵਾਰ ਉਨ੍ਹਾਂ ਕੋਲ ਆਏ ਅਤੇ ਉਨ੍ਹਾਂ ਨੇ ਸੁਰਿੰਦਰ ਕੌਰ ਦੇ ਗਲੇ ਵਿਚੋਂ ਸੋਨੇ ਦੀ ਚੇਨ ਖਿਚਣ ਅਤੇ ਖੋਹਣ ਦੀ ਕੋਸਿ਼ਸ਼ ਕੀਤੀ। ਇਸ ਤੇ ਉਸ ਨੇ ਰੌਲਾ ਪਾ ਦਿੱਤਾ ਅਤੇ ਮੌਕੇ ਤੇ ਮੌਜੂਦ ਉਸਦੇ ਚੰਦਨ ਸਿੰਘ, ਕੁਝ ਪਰਿਵਾਰਕ ਮੈਂਬਰਾਂ ਅਤੇ ਲੋਕਾਂ ਨੇ ਇਨ੍ਹਾਂ ਦੋਨੇ ਮੋਟਰ ਸਾਈਕਲ ਸਵਾਰ ਝਪਟਮਾਰਾਂ ਨੂੰ ਕਾਬੂ ਕਰ ਲਿਆ। ਮੌਕੇ ਤੇ ਪਹੁੰਚੀ ਪੁਲਿਸ ਪਾਰਟੀ ਨੇ ਦੋਨਾ ਨੂੰ ਕਾਬੂ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *