Image default
ਅਪਰਾਧ ਤਾਜਾ ਖਬਰਾਂ

CM ਕੇਜਰੀਵਾਲ ਨੂੰ ਧ.ਮ.ਕੀ ਭਰੇ ਮੈਸੇਜ ਲਿਖਣ ਵਾਲਾ ਵਿਅਕਤੀ ਗ੍ਰਿਫਤਾਰ, ਨਾਮੀ ਬੈਂਕ ‘ਚ ਕੰਮ ਕਰਦਾ ਹੈ ਮੁਲਜ਼ਮ

CM ਕੇਜਰੀਵਾਲ ਨੂੰ ਧ.ਮ.ਕੀ ਭਰੇ ਮੈਸੇਜ ਲਿਖਣ ਵਾਲਾ ਵਿਅਕਤੀ ਗ੍ਰਿਫਤਾਰ, ਨਾਮੀ ਬੈਂਕ ‘ਚ ਕੰਮ ਕਰਦਾ ਹੈ ਮੁਲਜ਼ਮ

 

 

ਦਿੱਲੀ, 22 ਮਈ (ਡੇਲੀ ਪੋਸਟ ਪੰਜਾਬੀ)- ਦਿੱਲੀ ਮੈਟਰੋ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਧਮਕੀ ਭਰੇ ਸੰਦੇਸ਼ ਲਿਖਣ ਵਾਲੇ ਮੁਲਜ਼ਮ ਨੂੰ ਦਿੱਲੀ ਪੁਲਿਸ ਨੇ ਬੁਧਵਾਰ 22 ਮਈ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਅੰਕਿਤ ਗੋਇਲ ਵਜੋਂ ਦੱਸੀ ਜਾ ਰਹੀ ਹੈ। ਮੁਲਜ਼ਮ ਉੱਚ ਪੜ੍ਹਿਆ ਲਿਖਿਆ ਹੈ ਅਤੇ ਇੱਕ ਨਾਮੀ ਬੈਂਕ ਵਿੱਚ ਕੰਮ ਕਰਦਾ ਹੈ। ਪੁਲਿਸ ਸੂਤਰਾਂ ਅਨੁਸਾਰ ਅਜਿਹਾ ਲੱਗਦਾ ਹੈ ਕਿ ਮੁਲਜ਼ਮ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ, ਹਾਲਾਂਕਿ ਇਸ ਗੱਲ ਦੀ ਪੁਸ਼ਟੀ ਡਾਕਟਰੀ ਜਾਂਚ ਤੋਂ ਬਾਅਦ ਹੀ ਹੋ ਸਕੇਗੀ।

Advertisement

ਦੱਸ ਦੇਈਏ ਕਿ 19 ਮਈ ਨੂੰ ਪਟੇਲ ਨਗਰ ਅਤੇ ਰਾਜੀਵ ਚੌਕ ਮੈਟਰੋ ਸਟੇਸ਼ਨਾਂ ‘ਤੇ ਕੇਜਰੀਵਾਲ ਖਿਲਾਫ ਅੰਗਰੇਜ਼ੀ ‘ਚ ਧਮਕੀ ਭਰਿਆ ਸੰਦੇਸ਼ ਲਿਖਿਆ ਗਿਆ ਸੀ। ਆਮ ਆਦਮੀ ਪਾਰਟੀ ਨੇ ਇਸ ਮਾਮਲੇ ‘ਤੇ ਪ੍ਰੈੱਸ ਕਾਨਫਰੰਸ ਕਰਕੇ ਭਾਜਪਾ ਅਤੇ ਪੀ.ਐੱਮ.ਓ. ‘ਤੇ ਦੋਸ਼ ਲਗਾਏ ਸਨ। ਫਿਲਹਾਲ ਦਿੱਲੀ ਪੁਲਿਸ ਨੇ ਮੁੱਖ ਮੰਤਰੀ ਕੇਜਰੀਵਾਲ ਨੂੰ ਜਾਨੋਂ ਮਾਰਨ ਦੀ ਧਮਕੀ ਵਾਲੇ ਮੈਸੇਜ ਲਿਖਣ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।

ਪੁਲਿਸ ਮੁਤਾਬਕ ਮੁਲਜ਼ਮ ਬੁਲੰਦਸ਼ਹਿਰ ਦਾ ਰਹਿਣ ਵਾਲਾ ਹੈ। ਮੁਲਜ਼ਮ ਗ੍ਰੇਟਰ ਨੋਇਡਾ ਵਿੱਚ ਜਾਇਦਾਦ ਦੀ ਰਜਿਸਟਰੀ ਕਰਵਾਉਣ ਆਇਆ ਸੀ। ਉਹ ਇੱਕ ਫਾਈਵ ਸਟਾਰ ਹੋਟਲ ਵਿੱਚ ਠਹਿਰਿਆ ਹੋਇਆ ਸੀ। ਇਸ ਦੌਰਾਨ ਉਸ ਨੇ 19 ਮਈ ਨੂੰ ਦਿੱਲੀ ਮੈਟਰੋ ਤੇ ਸੁਨੇਹਾ ਲਿਖਿਆ ਅਤੇ ਵਾਪਸ ਚਲਾ ਗਿਆ। ਮੁਲਜ਼ਮ ਦੀ ਮਾਨਸਿਕ ਸਥਿਤੀ ਦਾ ਪਤਾ ਜਾਂਚ ਤੋਂ ਬਾਅਦ ਹੀ ਲੱਗੇਗਾ।

Related posts

Big News- ਕਿਸਾਨਾਂ ਦੇ ਬੈਂਕ ਖਾਤਿਆਂ ‘ਚ ਸਬਸਿਡੀ ਦੀ ਰਾਸ਼ੀ ਸਿੱਧੇ ਤੌਰ ਤੇ ਹੋਵੇਗੀ ਟ੍ਰਾਸਫਰ

punjabdiary

Breaking- ਖਵਾਇਸ਼ਾਂ ਦੀ ਉਡਾਨ ਸਿਰਲੇਖ ਅਧੀਨ ਆਨਲਾਈਨ ਵੈਬੀਨਾਰ 28 ਮਾਰਚ ਨੂੰ

punjabdiary

ਦੋ ਟਰੱਕਾਂ ਦੀ ਹੋਈ ਟੱਕਰ ਨਾਲ ਕਰਿਆਨੇ ਦੇ ਸਾਮਾਨ ਨਾਲ ਭਰਿਆ ਟਰੱਕ ਪਲਟਿਆ

punjabdiary

Leave a Comment