Image default
About us

CM ਕੇਜਰੀਵਾਲ ਨੇ ਦਿੱਤਾ ED ਦੇ ਸੰਮਨ ਦਾ ਜਵਾਬ, ਕਿਹਾ- ‘ਇਹ ਨੋਟਿਸ ਗੈਰ-ਕਾਨੂੰਨੀ ਤੇ ਰਾਜਨੀਤੀ ਤੋਂ ਪ੍ਰੇਰਿਤ’

CM ਕੇਜਰੀਵਾਲ ਨੇ ਦਿੱਤਾ ED ਦੇ ਸੰਮਨ ਦਾ ਜਵਾਬ, ਕਿਹਾ- ‘ਇਹ ਨੋਟਿਸ ਗੈਰ-ਕਾਨੂੰਨੀ ਤੇ ਰਾਜਨੀਤੀ ਤੋਂ ਪ੍ਰੇਰਿਤ’

 

 

 

Advertisement

ਦਿੱਲੀ, 21 ਦਸੰਬਰ (ਡੇਲੀ ਪੋਸਟ ਪੰਜਾਬੀ)- ਦਿੱਲੀ ਦੇ CM ਅਰਵਿੰਦ ਕੇਜਰੀਵਾਲ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਪੁੱਛਗਿੱਛ ਲਈ ਅੱਜ ED ਸਾਹਮਣੇ ਪੇਸ਼ ਨਹੀਂ ਹੋਣਗੇ । ਉਨ੍ਹਾਂ ਨੇ ਈਡੀ ਦੇ ਸੰਮਨ ਦਾ ਜਵਾਬ ਦਿੰਦਿਆਂ ਕਿਹਾ ਕਿ ਮੈਂ ਹਰ ਕਾਨੂੰਨੀ ਸੰਮਨ ਨੂੰ ਸਵੀਕਾਰ ਕਰਨ ਲਈ ਤਿਆਰ ਹਾਂ, ਪਰ ਇਹ ਸੰਮਨ ਪਿਛਲੇ ਸੰਮਨਾਂ ਵਾਂਗ ਗ਼ੈਰ-ਕਾਨੂੰਨੀ ਹੈ । ਉਨ੍ਹਾਂ ਕਿਹਾ ਕਿ ਪਿਛਲੇ ਸੰਮਨ ਦੀ ਤਰ੍ਹਾਂ ਇਹ ਸੰਮਨ ਵੀ ਰਾਜਨੀਤੀ ਤੋਂ ਪ੍ਰੇਰਿਤ ਹੈ। ਇਸ ਲਈ ਇਹ ਸੰਮਨ ਵਾਪਸ ਲਏ ਜਾਣ। ਮੈਂ ਆਪਣਾ ਜੀਵਨ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਬਤੀਤ ਕੀਤਾ ਹੈ। ਮੇਰੇ ਕੋਲ ਲੁਕਾਉਣ ਲਈ ਕੁਝ ਵੀ ਨਹੀਂ ਹੈ।

ਦੱਸ ਦੇਈਏ ਕਿ CM ਕੇਜਰੀਵਾਲ 10 ਦਿਨਾਂ ਦੇ ਵਿਪਾਸਨਾ ਮੈਡੀਟੇਸ਼ਨ ਕੋਰਸ ਲਈ ਬੁੱਧਵਾਰ ਨੂੰ ਕਿਸੇ ਅਣਦੱਸੀ ਥਾਂ ਲਈ ਰਵਾਨਾ ਹੋਏ ਸੀ। ਅਧਿਕਾਰੀਆਂ ਨੇ ਦੱਸਿਆ ਕਿ ਕੇਜਰੀਵਾਲ ਨੇ ਮੰਗਲਵਾਰ ਨੂੰ ਵਿਪਾਸਨਾ ਕੋਰਸ ਲਈ ਰਵਾਨਾ ਹੋਣਾ ਸੀ, ਪਰ I.N.D.I.A ਦੀ ਮੀਟਿੰਗ ਕਾਰਨ ਉਹ ਅਜਿਹਾ ਨਹੀਂ ਕਰ ਸਕੇ।

ਜਿਸ ਤੋਂ ਬਾਅਦ ਉਹ ਬੁੱਧਵਾਰ ਦੁਪਹਿਰ ਕਰੀਬ 1.30 ਵਜੇ ਪੂਰਵ-ਨਿਰਧਾਰਤ ਮੈਡੀਟੇਸ਼ਨ ਕੋਰਸ ਲਈ ਰਵਾਨਾ ਹੋਏ । ਇੱਥੇ, ਪਾਰਟੀ ਦੇ ਵਕੀਲ ਈਡੀ ਦੇ ਨੋਟਿਸ ਦਾ ਅਧਿਐਨ ਕਰ ਰਹੇ ਹਨ ਅਤੇ ਢੁਕਵਾਂ ਜਵਾਬ ਦੇਣਗੇ । ਦਿੱਲੀ ਦੇ ਅਧਿਕਾਰੀ ਬੇਸ਼ੱਕ ਕਿਸੇ ਅਣਜਾਣ ਜਗ੍ਹਾ ‘ਤੇ ਜਾਣ ਦੀ ਗੱਲ ਕਰ ਰਹੇ ਹੋਣ ਪਰ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਬੁੱਧਵਾਰ ਨੂੰ ਕੇਜਰੀਵਾਲ ਪੰਜਾਬ ਦੇ ਹੁਸ਼ਿਆਰਪੁਰ ਤੋਂ 12 ਕਿਲੋਮੀਟਰ ਦੂਰ ਆਨੰਦਗੜ੍ਹ ਪਿੰਡ ਵਿਚ ਸਥਿਤ ਵਿਪਾਸਨਾ ਮੈਡੀਟੇਸ਼ਨ ਸੈਂਟਰ ਵਿੱਚ ਮੈਡੀਟੇਸ਼ਨ ਲਈ ਪਹੁੰਚੇ।

Advertisement

Related posts

ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਨਿਗਰਾਨੀ ਹੇਠ 1.44 ਲੱਖ ਕਿਲੋਗ੍ਰਾਮ ਨਸ਼ੀਲੇ ਪਦਾਰਥ ਨਸ਼ਟ

punjabdiary

Breaking- ਅਹਿਮ ਖ਼ਬਰ – ਅੱਜ ਗਵਰਨਰ ਨੇ ਡਾ. ਬਲਬੀਰ ਸਿੰਘ ਨੂੰ ਮੰਤਰੀ ਵਜੋਂ ਸਹੁੰ ਚੁਕਾਈ

punjabdiary

Breaking- ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਧਾਰਾ 144 ਤਹਿਤ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ

punjabdiary

Leave a Comment