Big News: ਫਰੀਦਕੋਟ ਦੇ ਰਿਹਾਇਸ਼ੀ ਖੇਤਰ ਵਿੱਚ ਚੱਲੀਆਂ ਗੋਲੀਆਂ, 2 ਨੌਜਵਾਨ ਗੰਭੀਰ ਜ਼ਖਮੀ

November 12, 2020 0 Comments

ਫਰੀਦਕੋਟ ਦੇ ਰਿਹਾਇਸ਼ੀ ਖੇਤਰ ਵਿੱਚ ਚੱਲੀਆਂ ਗੋਲੀਆਂ, 2 ਨੌਜਵਾਨ ਗੰਭੀਰ ਜ਼ਖਮੀ
ਬਲਵਿੰਦਰ ਹਾਲੀ, ਪੰਜਾਬ ਡਾਇਰੀ ਬਿਊਰੋ
ਫਰੀਦਕੋਟ 12 ਨਵੰਬਰ: ਫਰੀਦਕੋਟ-ਤਲਵੰਡੀ ਰੋਡ ਵਿਖੇ ਸਥਿਤ ਰਹਾਇਸ਼ੀ ਖੇਤਰ ਵਿੱਚ ਚੱਲੀਆਂ ਤਾਂਬੜਤੋੜ ਗੋਲੀਆਂ ਕਰਕੇ ਦੋ ਨੌਜਵਾਨਾਂ ਦੇ ਗੰਭੀਰ ਰੂਪ ਵਿੱਚ ਜਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਪੁਲਿਸ ਨੇ ਕੇਸ ਦਰਜ ਕਰਕੇ ਗੋਲੀਆਂ ਚਲਾਉਣ ਵਾਲਿਆਂ ਨੂੰ ਗ੍ਰਿਫਤਾਰ ਕਰਨ ਲਈ ਕਰਵਾਈ ਆਰੰਭ ਦਿੱਤੀ ਹੈ।
ਥਾਨਾ ਸਿਟੀ ਦੇ ਐਸ ਐਚ ਓ ਗੁਰਵਿੰਦਰ ਸਿੰਘ ਭੁੱਲਰ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਫਰੀਦਕੋਟ ਦੇ ਦੋ ਨੌਜਵਾਨ ਜੀਪ ’ਤੇ ਸਵਾਰ ਹੋ ਕੇ ਤਲਵੰਡੀ ਭਾਈ ਰੋੜ ਸਥਿਤ ਖੇਤਰ ਵਿੱਚ ਮਾਡਰਨ ਜੇਲ ਰੋਡ ਨਜ਼ਦੀਕ ਪੈਟਰੋਲ ਪੰਪ ਕੋਲ ਮੌਜੂਦ ਸਨ ਅਤੇ ਉਹ ਆਪਣੇ ਖੇਤ ਗੇੜਾ ਮਾਰਨ ਗਏ ਤਾਂ ਉੱਥੇ ਪਹਿਲਾਂ ਤੋਂ ਇਨ੍ਹਾਂ ਦੇ ਇੰਤਜਾਰ ਵਿੱਚ ਖਲੋਤੇ ਅਣਪਛਾਤੇ ਵਿਅਕਤੀਆਂ ਵੱਲੋਂ ਇਨ੍ਹਾਂ ਉਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।ਜਿਸ ਕਰਕੇ ਇਨ੍ਹਾਂ ਦੇ 5 ਗੋਲੀਆਂ ਵੱਜੀਆ ਜਿਨ੍ਹਾਂ ਵਿਚੋਂ ਇੱਕ ਨੌਜਵਾਨ ਦੇ 2 ਅਤੇ ਦੂਜੇ ਦੇ 3 ਗੋਲੀਆਂ ਵੱਜਣ ਕਰਕੇ ਇਹ ਗੰਭੀਰ ਜ਼ਖਮੀ ਹੋ ਗਏ। ਜਖਮੀ ਹਾਲਤ ਵਿੱਚ ਇਨ੍ਹਾ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਲੈ ਜਾਇਆ ਗਿਆ, ਜਿਥੇ ਕਿ ਇਨ੍ਹਾਂ ਹਾਲਤ ਗੰਭੀਰ ਹੋਣ ਕਾਰਨ ਇਨ੍ਹਾਂ ਨੂੰ ਵੱਡੇ ਹਸਪਤਾਲ ਲਈ ਅੱਗੇ ਰੈਫਰ ਕਰ ਦਿੱਤਾ ਹੈ।
ਪੁਲਿਸ ਨੇ ਗੋਲੀਆਂ ਚਲਾਉਣ ਵਾਲਿਆਂ ਨੂੰ ਗ੍ਰਿਫਤਾਰ ਕਰਨ ਲਈ ਟੀਮਾਂ ਬਣਾ ਦਿੱਤੀਆਂ ਗਈਆਂ ਹਨ ਅਤੇ ਉਹ ਨਾਕੇਬੰਦੀਆਂ ਕਰਕੇ ਭਾਲ ਕਰ ਰਹੇ ਹਨ।

Leave a Reply

Your email address will not be published. Required fields are marked *