Image default
ਅਪਰਾਧ

FB ਅਤੇ Insta ਬੱਚਿਆਂ ਨੂੰ ਬਣਾ ਰਹੇ ਹਨ ਆਪਣਾ ਆਦੀ, Meta ਤੇ 41 ਰਾਜਾਂ ‘ਤੇ ਕੀਤਾ ਮੁਕੱਦਮਾ

FB ਅਤੇ Insta ਬੱਚਿਆਂ ਨੂੰ ਬਣਾ ਰਹੇ ਹਨ ਆਪਣਾ ਆਦੀ, Meta ਤੇ 41 ਰਾਜਾਂ ‘ਤੇ ਕੀਤਾ ਮੁਕੱਦਮਾ

 

 

 

ਵਾਸ਼ਿੰਗਟਨ, 26 ਅਕਤੂਬਰ (ਡੇਲੀ ਪੋਸਟ ਪੰਜਾਬੀ)- ਡੀਸੀ ਦੇ ਨਾਲ-ਨਾਲ ਅਮਰੀਕਾ ਦੇ 41 ਰਾਜਾਂ ਨੇ ਸੋਸ਼ਲ ਮੀਡੀਆ ਦਿੱਗਜ ਮੇਟਾ ਵਿਰੁੱਧ ਮੁਕੱਦਮਾ ਦਾਇਰ ਕੀਤਾ ਹੈ। ਕੰਪਨੀ ‘ਤੇ ਦੋਸ਼ ਹੈ ਕਿ ਉਹ ਆਪਣੇ ਪਲੇਟਫਾਰਮ, ਇੰਸਟਾਗ੍ਰਾਮ ਅਤੇ ਫੇਸਬੁੱਕ ‘ਤੇ ਅਜਿਹੇ ਫੀਚਰਸ ਪੇਸ਼ ਕਰ ਰਹੀ ਹੈ ਜੋ ਬੱਚਿਆਂ ਨੂੰ ਆਕਰਸ਼ਿਤ ਕਰਦੇ ਹਨ ਅਤੇ ਉਹ ਇਸ ਦੇ ਆਦੀ ਹੋ ਰਹੇ ਹਨ। ਬੱਚਿਆਂ ਦੀ ਮਾਨਸਿਕ ਸਿਹਤ ‘ਤੇ ਸੋਸ਼ਲ ਮੀਡੀਆ ਦੇ ਵੱਧ ਰਹੇ ਪ੍ਰਭਾਵ ਨੂੰ ਘੱਟ ਕਰਨ ਲਈ ਇਹ ਕਾਨੂੰਨੀ ਕਾਰਵਾਈ ਕੀਤੀ ਗਈ ਹੈ।

ਵਾਸ਼ਿੰਗਟਨ ਪੋਸਟ ਦੀ ਰਿਪੋਰਟ ਦੇ ਮੁਤਾਬਕ, 233 ਪੰਨਿਆਂ ਦੀ ਸੰਘੀ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਕੰਪਨੀ ਲਾਭ ਦੀ ਖ਼ਾਤਰ ਸੁਰੱਖਿਆ ਵਿਸ਼ੇਸ਼ਤਾਵਾਂ ਅਤੇ ਨੁਕਸਾਨਦੇਹ ਸਮੱਗਰੀ ‘ਤੇ ਉਪਭੋਗਤਾਵਾਂ ਨੂੰ ਗੁੰਮਰਾਹ ਕਰਦੀ ਹੈ ਅਤੇ ਬੱਚਿਆਂ ਦੀ ਨਿੱਜਤਾ ‘ਤੇ ਸੰਘੀ ਕਾਨੂੰਨਾਂ ਦੀ ਵੀ ਉਲੰਘਣਾ ਕਰ ਰਹੀ ਹੈ। ਸ਼ਿਕਾਇਤ ‘ਚ ਕਿਹਾ ਗਿਆ ਹੈ ਕਿ ਮੇਟਾ ਆਪਣੇ ਪਲੇਟਫਾਰਮ ‘ਤੇ ਅਜਿਹੇ ਫੀਚਰਸ ਜੋੜ ਰਿਹਾ ਹੈ ਜੋ ਬੱਚਿਆਂ ਨੂੰ ਦਿਨ ਭਰ ਰੁੱਝੇ ਰੱਖਦੇ ਹਨ ਅਤੇ ਇਸ ਨਾਲ ਉਨ੍ਹਾਂ ਦੀ ਮਾਨਸਿਕ ਸਿਹਤ ‘ਤੇ ਮਾੜਾ ਅਸਰ ਪੈ ਰਿਹਾ ਹੈ। ਰਿਪੋਰਟ ਦੇ ਅਨੁਸਾਰ, ਰਾਜ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਕੰਪਨੀ ਨੇ ਜਾਣਬੁੱਝ ਕੇ ਉਪਭੋਗਤਾ ਸੁਰੱਖਿਆ ਕਾਨੂੰਨਾਂ ਦੀ ਉਲੰਘਣਾ ਕਰਦੇ ਹੋਏ ਬੱਚਿਆਂ ਨੂੰ ਸਾਈਟ ‘ਤੇ ਰੱਖਣ ਲਈ ਬਦਲਾਅ ਕੀਤੇ, ਜਿਸ ਨਾਲ ਉਨ੍ਹਾਂ ਦੀ ਸਿਹਤ ‘ਤੇ ਅਸਰ ਪਵੇਗਾ।

Related posts

Gautam Gambhir Death Threat: ਗੌਤਮ ਗੰਭੀਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ‘ISIS ਕਸ਼ਮੀਰ’ ਖਿਲਾਫ ਦਰਜ ਕਰਵਾਈ ਸ਼ਿਕਾਇਤ

Balwinder hali

Breaking- ਵੱਡੀ ਖ਼ਬਰ – ਪੰਜਾਬ ਪੁਲਿਸ ਨੂੰ ਵੱਡੀ ਸਫਲਤਾ, ਸਰਹੱਦ ਪਾਰ ਤੋਂ ਤਸਕਰੀ ਕਰ ਰਹੇ ਨਸ਼ਾ ਤਸਕਰ ਨੂੰ ਕੀਤਾ ਗ੍ਰਿਫਤਾਰ ਅਤੇ ਹੈਰੋਇਨ ਸਮੇਤ 12 ਲੱਖ ਦੀ ਡਰੱਗ ਮਨੀ ਜ਼ਬਤ ਕੀਤੀ

punjabdiary

ਸਿਸੋਦੀਆ ਦੀ ਅੰਤਰਿਮ ਜ਼ਮਾਨਤ ਪਟੀਸ਼ਨ ‘ਤੇ ਹਾਈ ਕੋਰਟ ਵੱਲੋਂ ਈਡੀ ਤੇ CBI ਨੂੰ ਨੋਟਿਸ ਜਾਰੀ

punjabdiary

Leave a Comment