Image default
takneek

Gmail ਦਾ ਪਾਸਵਰਡ ਨਹੀਂ ਆ ਰਿਹਾ ਯਾਦ! ਤਾਂ ਘਬਰਾਓ ਨਾ, Smartphone ਨਾਲ ਕਰੋ ਸਮੱਸਿਆ ਹੱਲ

Gmail ਦਾ ਪਾਸਵਰਡ ਨਹੀਂ ਆ ਰਿਹਾ ਯਾਦ! ਤਾਂ ਘਬਰਾਓ ਨਾ, Smartphone ਨਾਲ ਕਰੋ ਸਮੱਸਿਆ ਹੱਲ

 

 

 

Advertisement

ਨਵੀਂ ਦਿੱਲੀ, 13 ਦਸੰਬਰ (ਡੇਲੀ ਪੋਸਟ ਪੰਜਾਬੀ)- ਕਈ ਵਾਰ ਇੰਟਰਨੈੱਟ ਯੂਜ਼ਰ ਨੂੰ Gmail ਅਕਾਊਂਟ ਦੀ ਵਰਤੋਂ ਸਿਰਫ਼ ਫ਼ੋਨ ‘ਤੇ ਹੀ ਨਹੀਂ, ਸਗੋਂ ਡੈਸਕਟਾਪ ‘ਤੇ ਵੀ ਕਰਨੀ ਪੈਂਦੀ ਹੈ। ਫੋਨ ‘ਤੇ ਐਪ ਦੇ ਨਾਲ Gmail ਅਕਾਊਂਟ ਦੀ ਵਰਤੋਂ ਕਰਨ ਦੀ ਸਹੂਲਤ ਹੈ। ਇਸ ਲਈ, ਜੀਮੇਲ ਅਕਾਊਂਟ ਤੋਂ ਵਾਰ-ਵਾਰ ਲੌਗ ਆਊਟ ਕਰਨ ਦੀ ਕੋਈ ਲੋੜ ਨਹੀਂ ਹੈ। ਜਦੋਂ ਕਿ ਡੈਸਕਟੌਪ ‘ਤੇ, ਪਾਸਵਰਡ ਨਾਲ ਅਕਾਊਂਟ ਵਿੱਚ ਲੌਗਇਨ ਕਰਨ ਦੀ ਲੋੜ ਹੁੰਦੀ ਹੈ।

ਮੁਸੀਬਤ ਉਦੋਂ ਆਉਂਦੀ ਹੈ ਜਦੋਂ ਤੁਸੀਂ ਆਪਣੇ Google Gmail ਅਕਾਊਂਟ ਦਾ ਪਾਸਵਰਡ ਯਾਦ ਨਹੀਂ ਰੱਖ ਸਕਦੇ ਹੋ। ਅਜਿਹੇ ਵਿੱਚ ਕਈ ਵਾਰ ਕੋਈ ਵੱਡਾ ਕੰਮ ਅਟਕ ਜਾਂਦਾ ਹੈ। ਹਾਲਾਂਕਿ, ਜੇ ਤੁਹਾਡੇ ਕੋਲ ਤੁਹਾਡਾ ਫ਼ੋਨ ਹੈ, ਤਾਂ ਤੁਹਾਡੇ ਜੀਮੇਲ ਖਾਤੇ ਨੂੰ ਡੈਸਕਟਾਪ ‘ਤੇ ਆਸਾਨੀ ਨਾਲ ਐਕਸੈਸ ਕੀਤਾ ਜਾ ਸਕਦਾ ਹੈ।

Advertisement

ਡੈਸਕਟਾਪ ‘ਤੇ ਆਪਣੇ ਜੀਮੇਲ ਅਕਾਊਂਟ ਐਕਸੈੱਸ ਕਰਨ ਲਈ, ਤੁਹਾਡੇ ਕੋਲ ਆਪਣਾ ਰਜਿਸਟਰਡ ਫ਼ੋਨ ਨੰਬਰ ਹੋਣਾ ਲਾਜ਼ਮੀ ਹੈ। ਇਸ ਤੋਂ ਇਲਾਵਾ ਇਹ ਜ਼ਰੂਰੀ ਹੈ ਕਿ ਤੁਸੀਂ ਇਸ ਨੰਬਰ ਦੇ ਨਾਲ ਫੋਨ ‘ਤੇ ਆਪਣਾ ਜੀਮੇਲ ਅਕਾਊਂਟ ਵੀ ਵਰਤ ਰਹੇ ਹੋ। ਜੇ ਇਹ ਦੋਵੇਂ ਸ਼ਰਤਾਂ ਤੁਸੀਂ ਪੂਰੀਆਂ ਕਰਦੇ ਹੋ ਤਾਂ ਹੇਠ ਲਿਖੇ ਸਟੈੱਪਸ ਨੂੰ ਫਾਲੋ ਕਰੋ-

– ਸਭ ਤੋਂ ਪਹਿਲਾਂ ਤੁਹਾਨੂੰ ਗੂਗਲ ਅਕਾਊਂਟ ਰਿਕਵਰੀ (https://support.google.com/accounts/answer/7682439?hl=en) ‘ਤੇ ਜਾਣਾ ਹੋਵੇਗਾ।
– ਹੁਣ ਤੁਹਾਨੂੰ ਆਪਣੇ ਰਜਿਸਟਰਡ ਫ਼ੋਨ ਨੰਬਰ ਭਰਨਾ ਪਵੇਗਾ।
– ਹੁਣ ਪਾਸਵਰਡ ਭਰਨ ਦੀ ਬਜਾਏ ਤੁਹਾਨੂੰ ਹੇਠਾਂ Try Another way ‘ਤੇ ਕਲਿੱਕ ਕਰਨਾ ਹੋਵੇਗਾ।
– ਹੁਣ ਰਜਿਸਟਰਡ ਫ਼ੋਨ ਨੰਬਰ ਦੇ ਨਾਲ ਗੂਗਲ ਤੋਂ ਡਿਵਾਈਸ ‘ਤੇ ਇੱਕ ਨੋਟੀਫਿਕੇਸ਼ਨ ਆਵੇਗਾ।
– ਤੁਹਾਨੂੰ ਫ਼ੋਨ ‘ਤੇ Yes, Its me ‘ਤੇ ਟੈਪ ਕਰਨਾ ਹੋਵੇਗਾ।
– ਇਸ ਤੋਂ ਬਾਅਦ ਤੁਸੀਂ ਗੂਗਲ ਅਕਾਊਂਟ ਰਿਕਵਰੀ ਪੇਜ ‘ਤੇ ਪਹੁੰਚ ਜਾਓਗੇ।
– ਇੱਥੋਂ ਤੁਸੀਂ ਆਪਣੇ ਗੂਗਲ ਅਕਾਊਂਟ ਨਾਲ ਜੀਮੇਲ ਅਤੇ ਹੋਰ ਖਾਤਿਆਂ ਤੱਕ ਐਕਸੈੱਸ ਕਰ ਸਕਦੇ ਹੋ।

Related posts

Reels ਬਨਾਉਣ ਵਾਲਿਆਂ ਲਈ Instagram ਲਿਆਇਆ ਨਵਾਂ ਫੀਚਰ, ਮਿਲੇਗਾ ਇਹ ਵਿਕਲਪ

punjabdiary

ਭਾਰਤ ‘ਚ WhatsApp ਦੀ ਵੱਡੀ ਕਾਰਵਾਈ! ਮਾਰਚ ‘ਚ 47 ਲੱਖ ਖਾਤਿਆਂ ‘ਤੇ ਲਗਾਈ ਪਾਬੰਦੀ

punjabdiary

ਟਵਿੱਟਰ ਨੇ ਭਾਰਤ ‘ਚ ਬੈਨ ਕੀਤੇ 5 ਲੱਖ ਤੋਂ ਵੱਧ ਅਕਾਊਂਟ, ਦੱਸਿਆ ਇਹ ਵੱਡਾ ਕਾਰਨ

punjabdiary

Leave a Comment