IMD ਵੱਲੋਂ 12 ਅਗਸਤ ਤੱਕ ਦੇ ਮੌਸਮ ਬਾਰੇ ਭਵਿੱਖਬਾਣੀ, ਇਨ੍ਹਾਂ ਇਲਾਕਿਆਂ ਲਈ ਅਲਰਟ
ਹਿਮਾਚਲ ਪ੍ਰਦੇਸ਼, 5 ਅਗਸਤ (ਨਿਊਜ 18)- ਹਿਮਾਚਲ ਪ੍ਰਦੇਸ਼ ਵਿਚ ਭਾਰੀ ਮੀਂਹ ਕਾਰਨ ਤਬਾਹੀ ਜਾਰੀ ਹੈ। ਕਈ ਥਾਵਾਂ ਉਤੇ ਬੱਦਲ ਫਟਣ ਕਾਰਨ ਹੜ੍ਹ ਦੀ ਸਥਿਤੀ ਪੈਦਾ ਹੋ ਗਈ ਹੈ ਅਤੇ ਕਈ ਥਾਵਾਂ ਉਤੇ ਪਹਾੜ ਖਿਸਕਣ ਕਾਰਨ ਸੜਕਾਂ ਬੰਦ ਹੋ ਗਈਆਂ ਹਨ। ਦੁਕਾਨਾਂ, ਘਰ, ਹੋਟਲ ਅਤੇ ਇੱਥੋਂ ਤੱਕ ਕਿ ਪੁਲ ਵੀ ਰੁੜ੍ਹ ਗਏ ਹਨ। ਕਈ ਲੋਕ ਲਾਪਤਾ ਵੀ ਹੋਏ ਹਨ।
ਇਸ ਦੌਰਾਨ ਮੌਸਮ ਵਿਭਾਗ ਨੇ ਕਿਹਾ ਹੈ ਕਿ 9 ਅਗਸਤ ਤੱਕ ਮੌਸਮ ਖ਼ਰਾਬ ਰਹਿ ਸਕਦਾ ਹੈ। ਰਾਜ ਦੇ ਕੁਝ ਹਿੱਸਿਆਂ ਵਿੱਚ ਦਰਮਿਆਨੀ ਬਾਰਿਸ਼ ਦਰਜ ਕੀਤੀ ਜਾ ਸਕਦੀ ਹੈ। 6 ਅਗਸਤ ਦੀ ਰਾਤ ਨੂੰ ਵੈਸਟਰਨ ਡਿਸਟਰਬੈਂਸ ਦੇ ਸਰਗਰਮ ਹੋਣ ਕਾਰਨ 7 ਤੋਂ 12 ਅਗਸਤ ਤੱਕ ਪੰਜਾਬ, ਹਰਿਆਣਾ ਅਤੇ ਦਿੱਲੀ-ਐਨਸੀਆਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਸਬੰਧੀ ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ ਹੈ।
ਹਿਮਾਚਲ ‘ਚ ਹੁਣ ਤੱਕ ਕਰੀਬ 77 ਲੋਕਾਂ ਦੀ ਜਾਨ ਜਾ ਚੁੱਕੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸੂਬੇ ਨੂੰ ਹੁਣ ਤੱਕ 655 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। IMD ਨੇ ਕਿਹਾ ਹੈ ਕਿ 5 ਅਗਸਤ ਨੂੰ ਹਿਮਾਚਲ ਦੇ ਮੈਦਾਨੀ ਇਲਾਕਿਆਂ ‘ਚ ਕਈ ਥਾਵਾਂ ‘ਤੇ ਮੀਂਹ ਪੈ ਸਕਦਾ ਹੈ।
ਪਹਾੜੀ ਇਲਾਕਿਆਂ ‘ਚ ਕੁਝ ਥਾਵਾਂ ਉਤੇ ਮੀਂਹ ਪੈ ਸਕਦਾ ਹੈ। IMD ਨੇ ਯੈਲੋ ਅਲਰਟ ਜਾਰੀ ਕਰਦੇ ਹੋਏ ਕਿਹਾ ਹੈ ਕਿ ਭਾਰੀ ਬਾਰਿਸ਼ ਦੇ ਨਾਲ ਗਰਜ ਨਾਲ ਤੂਫਾਨ ਆ ਸਕਦਾ ਹੈ। IMD ਨੇ ਅਗਲੇ 5 ਦਿਨਾਂ ਲਈ ਇਹ ਯੈਲੋ ਅਲਰਟ ਜਾਰੀ ਕੀਤਾ ਹੈ। ਬਿਲਾਸਪੁਰ, ਮੰਡੀ, ਸਿਰਮੌਰ, ਸੋਲਨ ਅਤੇ ਊਨਾ ਵਿੱਚ 5 ਅਗਸਤ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
1 ਜੂਨ ਤੋਂ 4 ਅਗਸਤ ਤੱਕ ਹਰਿਆਣਾ ਵਿੱਚ ਸਿਰਫ਼ 165 ਮਿਲੀਮੀਟਰ ਮੀਂਹ ਹੀ ਦਰਜ ਕੀਤਾ ਗਿਆ ਹੈ। ਜਦੋਂ ਕਿ ਆਮ ਤੌਰ ‘ਤੇ ਸੂਬੇ ‘ਚ 217.0 ਮਿਲੀਮੀਟਰ ਵਰਖਾ ਹੋਣੀ ਚਾਹੀਦੀ ਸੀ। ਆਈਐਮਡੀ ਦੇ ਅਨੁਸਾਰ, 5 ਅਗਸਤ ਨੂੰ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ। ਇਸ ਤੋਂ ਇਲਾਵਾ ਆਈਐਮਡੀ ਨੇ 8 ਅਤੇ 9 ਅਗਸਤ ਨੂੰ ਗਰਜ਼-ਤੂਫ਼ਾਨ ਦੇ ਨਾਲ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ।
ਪਹਾੜੀ ਇਲਾਕਿਆਂ ‘ਚ ਕੁਝ ਥਾਵਾਂ ਉਤੇ ਮੀਂਹ ਪੈ ਸਕਦਾ ਹੈ। IMD ਨੇ ਯੈਲੋ ਅਲਰਟ ਜਾਰੀ ਕਰਦੇ ਹੋਏ ਕਿਹਾ ਹੈ ਕਿ ਭਾਰੀ ਬਾਰਿਸ਼ ਦੇ ਨਾਲ ਗਰਜ ਨਾਲ ਤੂਫਾਨ ਆ ਸਕਦਾ ਹੈ। IMD ਨੇ ਅਗਲੇ 5 ਦਿਨਾਂ ਲਈ ਇਹ ਯੈਲੋ ਅਲਰਟ ਜਾਰੀ ਕੀਤਾ ਹੈ।