India vs Bangladesh Series Schedule: ਟੀਮ ਇੰਡੀਆ ਪਹਿਲੀ ਵਾਰ ਬੰਗਲਾਦੇਸ਼ ਵਿੱਚ ਟੀ-20 ਸੀਰੀਜ਼ ਖੇਡੇਗੀ, BCCI ਨੇ ਸ਼ਡਿਊਲ ਕੀਤਾ ਜਾਰੀ
India vs Bangladesh Series Schedule: ਟੀਮ ਇੰਡੀਆ ਨੂੰ ਅਗਸਤ ਦੇ ਮਹੀਨੇ ਬੰਗਲਾਦੇਸ਼ ਦਾ ਦੌਰਾ ਕਰਨਾ ਹੈ, ਜਿੱਥੇ ਦੋਵਾਂ ਟੀਮਾਂ ਵਿਚਕਾਰ ਵਨਡੇ ਅਤੇ ਟੀ-20 ਸੀਰੀਜ਼ ਖੇਡੀ ਜਾਵੇਗੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇਸ ਦੌਰੇ ਦੇ ਸ਼ਡਿਊਲ ਦਾ ਐਲਾਨ ਕਰ ਦਿੱਤਾ ਹੈ। ਜੋ ਕਿ 17 ਅਗਸਤ ਤੋਂ ਸ਼ੁਰੂ ਹੋਵੇਗਾ

ਦਿੱਲੀ- ਆਈਪੀਐਲ 2025 ਤੋਂ ਬਾਅਦ, ਟੀਮ ਇੰਡੀਆ ਨੂੰ ਇੰਗਲੈਂਡ ਦਾ ਦੌਰਾ ਕਰਨਾ ਹੈ, ਜਿੱਥੇ ਦੋਵਾਂ ਟੀਮਾਂ ਵਿਚਕਾਰ 5 ਟੈਸਟ ਮੈਚ ਖੇਡੇ ਜਾਣਗੇ। ਇਸ ਤੋਂ ਬਾਅਦ, ਭਾਰਤੀ ਟੀਮ ਵਨਡੇ ਅਤੇ ਟੀ-20 ਸੀਰੀਜ਼ ਦੇ ਲਈ ਬੰਗਲਾਦੇਸ਼ ਦਾ ਦੌਰਾ ਕਰੇਗੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇਸ ਦੌਰੇ ਦੇ ਸ਼ਡਿਊਲ ਦਾ ਐਲਾਨ ਕਰ ਦਿੱਤਾ ਹੈ। ਟੀਮ ਇੰਡੀਆ ਦਾ ਇਹ ਦੌਰਾ 17 ਅਗਸਤ ਤੋਂ ਸ਼ੁਰੂ ਹੋਵੇਗਾ ਅਤੇ ਆਖਰੀ ਮੈਚ 31 ਅਗਸਤ ਨੂੰ ਖੇਡਿਆ ਜਾਵੇਗਾ। ਇਹ ਚੈਂਪੀਅਨਜ਼ ਟਰਾਫੀ 2025 ਤੋਂ ਬਾਅਦ ਟੀਮ ਇੰਡੀਆ ਦੀ ਪਹਿਲੀ ਚਿੱਟੀ ਗੇਂਦ ਵਾਲੀ ਲੜੀ ਹੋਵੇਗੀ। ਇਸ ਤੋਂ ਇਲਾਵਾ, ਇਹ ਬੰਗਲਾਦੇਸ਼ ਦੇ ਵਿੱਚ ਟੀਮ ਇੰਡੀਆ ਦੀ ਪਹਿਲੀ ਟੀ-20 ਲੜੀ ਵੀ ਹੋਵੇਗੀ।
ਇਹ ਵੀ ਪੜ੍ਹੋ- Sadhu Singh Dharamsot News : ਸਾਧੂ ਸਿੰਘ ਧਰਮਸੋਤ ਨੂੰ ਸੁਪਰੀਮ ਕੋਰਟ ਵੱਲੋਂ ਮਨੀ ਲਾਂਡਰਿੰਗ ਮਾਮਲੇ ਵਿੱਚ ਮਿਲੀ ਜ਼ਮਾਨਤ
ਬੰਗਲਾਦੇਸ਼ ਦੌਰੇ ਦਾ ਪ੍ਰੋਗਰਾਮ ਐਲਾਨਿਆ ਗਿਆ
ਟੀਮ ਇੰਡੀਆ ਨੂੰ ਪਹਿਲਾਂ ਬੰਗਲਾਦੇਸ਼ ਦੌਰੇ ‘ਤੇ 3 ਮੈਚਾਂ ਦੀ ਵਨਡੇ ਸੀਰੀਜ਼ ਖੇਡਣੀ ਹੈ। ਇਸ ਲੜੀ ਦਾ ਪਹਿਲਾ ਮੈਚ 17 ਅਗਸਤ ਨੂੰ ਮੀਰਪੁਰ ਵਿੱਚ ਖੇਡਿਆ ਜਾਵੇਗਾ। ਇਸ ਤੋਂ ਬਾਅਦ, ਦੂਜਾ ਵਨਡੇ 20 ਅਗਸਤ ਨੂੰ ਮੀਰਪੁਰ ਵਿੱਚ ਖੇਡਿਆ ਜਾਵੇਗਾ। ਫਿਰ ਲੜੀ ਦਾ ਤੀਜਾ ਅਤੇ ਆਖਰੀ ਮੈਚ 23 ਅਗਸਤ ਨੂੰ ਚਟਗਾਂਵ ਵਿੱਚ ਖੇਡਿਆ ਜਾਵੇਗਾ। ਵਨਡੇ ਸੀਰੀਜ਼ ਤੋਂ ਬਾਅਦ, 3 ਮੈਚਾਂ ਦੀ ਟੀ-20 ਸੀਰੀਜ਼ ਵੀ ਖੇਡੀ ਜਾਵੇਗੀ। ਟੀ-20 ਸੀਰੀਜ਼ 26 ਅਗਸਤ ਤੋਂ ਚਟਗਾਂਵ ਦੇ ਵਿੱਚ ਹੀ ਸ਼ੁਰੂ ਹੋਵੇਗੀ। ਇਸ ਦੇ ਨਾਲ ਹੀ ਟੀ-20 ਸੀਰੀਜ਼ ਦਾ ਦੂਜਾ ਮੈਚ 29 ਅਗਸਤ ਨੂੰ ਅਤੇ ਤੀਜਾ ਮੈਚ 31 ਅਗਸਤ ਨੂੰ ਮੀਰਪੁਰ ਵਿੱਚ ਖੇਡਿਆ ਜਾਵੇਗਾ।
ਭਾਰਤ ਅਤੇ ਬੰਗਲਾਦੇਸ਼ ਵਿਚਕਾਰ 6 ਮੈਚ
ਪਹਿਲਾ ਇੱਕ ਰੋਜ਼ਾ: 17 ਅਗਸਤ (ਮੀਰਪੁਰ)
ਦੂਜਾ ਇੱਕ ਰੋਜ਼ਾ: 20 ਅਗਸਤ (ਮੀਰਪੁਰ)
ਤੀਜਾ ਇੱਕ ਰੋਜ਼ਾ – 23 ਅਗਸਤ (ਚਟਗਾਂਵ)
ਪਹਿਲਾ ਟੀ-20 ਮੈਚ: 26 ਅਗਸਤ (ਚਟਗਾਂਵ)
ਦੂਜਾ ਟੀ-20 ਮੈਚ: 29 ਅਗਸਤ (ਮੀਰਪੁਰ)
ਤੀਜਾ ਟੀ-20 ਮੈਚ: 31 ਅਗਸਤ (ਮੀਰਪੁਰ)
2026 ਟੀ-20 ਵਿਸ਼ਵ ਕੱਪ ਦੀਆਂ ਤਿਆਰੀਆਂ ਸ਼ੁਰੂ
ਇਹ ਤਿੰਨ ਮੈਚਾਂ ਦੀ ਲੜੀ 2026 ਦੇ ਟੀ-20 ਵਿਸ਼ਵ ਕੱਪ ਦੇ ਮੱਦੇਨਜ਼ਰ ਬਹੁਤ ਦਿਲਚਸਪ ਹੋਣ ਵਾਲੀ ਹੈ। ਇਸ ਸੀਰੀਜ਼ ਤੋਂ ਹੋਰ ਆਈਸੀਸੀ ਟਰਾਫੀਆਂ ਜਿੱਤਣ ਦੀ ਤਿਆਰੀ ਸ਼ੁਰੂ ਹੋ ਜਾਵੇਗੀ। ਇਹ ਟੂਰਨਾਮੈਂਟ ਅਗਲੇ ਸਾਲ ਭਾਰਤ ਅਤੇ ਸ਼੍ਰੀਲੰਕਾ ਦੀ ਮੇਜ਼ਬਾਨੀ ਹੇਠ ਖੇਡਿਆ ਜਾਵੇਗਾ। ਜੋ ਕਿ ਫਰਵਰੀ ਅਤੇ ਮਾਰਚ ਦੇ ਮਹੀਨੇ ਦੇ ਵਿੱਚ ਹੋਵੇਗਾ। ਜਿੱਥੇ ਟੀਮ ਇੰਡੀਆ ਆਪਣੇ ਖਿਤਾਬ ਦਾ ਬਚਾਅ ਕਰਨ ਲਈ ਆਵੇਗੀ। ਭਾਰਤੀ ਟੀਮ ਨੇ ਪਿਛਲੇ ਸਾਲ ਵੈਸਟ ਇੰਡੀਜ਼ ਵਿੱਚ ਦੱਖਣੀ ਅਫਰੀਕਾ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ।
ਦੂਜੇ ਪਾਸੇ, ਸਾਰਿਆਂ ਦੀਆਂ ਨਜ਼ਰਾਂ ਵਨਡੇ ਸੀਰੀਜ਼ ‘ਤੇ ਵੀ ਹੋਣਗੀਆਂ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਇਸ ਦੌਰੇ ‘ਤੇ ਟੀਮ ਦੇ ਨਾਲ ਜਾਣਗੇ ਜਾਂ ਨਹੀਂ, ਕਿਉਂਕਿ ਇਹ ਦੋਵੇਂ ਖਿਡਾਰੀ ਹੁਣ ਸਿਰਫ਼ ਟੈਸਟ ਅਤੇ ਵਨਡੇ ਖੇਡਦੇ ਹਨ। ਇਸ ਤੋਂ ਇਲਾਵਾ, ਇਹ ਲੜੀ ਇੰਗਲੈਂਡ ਦੌਰੇ ਤੋਂ ਠੀਕ ਬਾਅਦ ਆ ਰਹੀ ਹੈ। ਅਜਿਹੀ ਸਥਿਤੀ ਵਿੱਚ, ਰੋਹਿਤ ਅਤੇ ਵਿਰਾਟ ਨੂੰ ਵੀ ਇਸ ਲੜੀ ਵਿੱਚ ਆਰਾਮ ਦਿੱਤਾ ਜਾ ਸਕਦਾ ਹੈ।
-(ਟੀਵੀ 9 ਪੰਜਾਬੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।