NEWS UPDATE: ਸੈਨਿਕ ਸਕੂਲਾਂ ਵਿਚ ਦਾਖਲੇ ਲਈ ਇਮਤਿਹਾਨ 10 ਜਨਵਰੀ ਨੂੰ



੦ ਛੇਵੀਂ ਲਈ ਲੜਕੇ-ਲੜਕੀਆਂ ਅਤੇ ਨੌਵੀਂ ਲਈ ਸਿਰਫ ਲੜਕੇ ਕਰ ਸਕਦੇ ਹਨ ਅਪਲਾਈ
ਬਲਵਿੰਦਰ ਹਾਲੀ/ਪੰਜਾਬ ਡਾਇਰੀ ਬਿਊਰੋ/ਮੋਬ. 98144-42674
ਫਰੀਦਕੋਟ, 13 ਨਵੰਬਰ
ਆਲ ਇੰਡੀਆ ਸੈਨਿਕ ਸਕੂਲਾਂ ਵਿਚ ਦਾਖਲੇ ਲਈ ਇਮਤਿਹਾਨ 10 ਜਨਵਰੀ 2021 (ਐਤਵਾਰ) ਨੂੰ ਲਿਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਦੱਸਿਆ ਕਿ ਆਲ ਇੰਡੀਆ ਸੈਨਿਕ ਸਕੂਲਾਂ ਵਿਚ ਦਾਖਲਾ ਲੈਣ ਲਈ ਪ੍ਰੀਖਿਆ ਮਿਤੀ 10 ਜਨਵਰੀ 2021 ਨੂੰ ਹੋਵੇਗੀ। ਇਸ ਪ੍ਰੀਖਿਆ ਰਾਹੀਂ ਸਫਲ ਹੋਣ ਵਾਲੇ ਲੜਕੇ ਅਤੇ ਲੜਕੀਆਂ ਕਲਾਸ ਛੇਵੀਂ ਵਿਚ ਦਾਖਲਾ ਲੈ ਸਕਦੇ ਹਨ। ਇਸ ਤੋਂ ਇਲਾਵਾ ਕਲਾਸ ਨੌਵੀਂ ਲਈ ਸਿਰਫ ਲੜਕੇ ਦਾਖਲਾ ਲੈ ਸਕਦੇ ਹਨ। ਇਸ ਸਬੰਧੀ ਚਾਹਵਾਨ ਵਿਦਿਆਰਥੀ ਆਪਣੀ ਅਰਜ਼ੀ …. ਮਿਤੀ 19/11/2020 ਤੱਕ ਆਨਲਾਈਨ ਭੇਜ ਸਕਦੇ ਹਨ।ਇਸ ਪ੍ਰੀਖਿਆ ਲਈ ਪੰਜਾਬ ‘ਚ ਤਜਵੀਜ਼ਤ ਸੈਂਟਰ ਅੰਮਿ੍ਰਤਸਰ, ਲੁਧਿਆਣਾ, ਫਰੀਦਕੋਟ, ਪਟਿਆਲਾ, ਕਪੂਰਥਲਾ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਲ ਇੰਡੀਆ ਸੈਨਿਕ ਸਕੂਲ ਵਿਚ ਦਾਖਲਾ ਲੈ ਕੇ ਵਿਦਿਆਰਥੀ ਆਪਣਾ ਭਵਿੱਖ ਉਜਵਲ ਕਰ ਸਕਦੇ ਹਨ।






- 31ਵੇਂ ਦਿਨ ਸਿਲਾਈ ਸੈਂਟਰ ’ਚ ਪੁੱਜੇ ਕੁਲਦੀਪ ਸਿੰਘ ਸੋਹੀ ਐਸ.ਪੀ. ਨੇ ਕੀਤੀਆਂ ਉਸਾਰੂ ਗੱਲਾਂ
- ਵਧੀਕ ਡਿਪਟੀ ਕਮਿਸ਼ਨਰ ਦੁਆਰਾ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਫਰੀਦਕੋਟ ਦਾ ਦੌਰਾ
- ਸਿਵਲ ਹਸਪਤਾਲ ਕੋਟਕਪੂਰਾ ਵਿਖੇ ਵੈਕਸੀਨੇਸ਼ਨ ਦਾ ਕੰਮ ਜ਼ੋਰਾਂ ’ਤੇ
- ਹੁਣ 31 ਜਨਵਰੀ ਤੋਂ 2 ਫਰਵਰੀ 2021 ਤੱਕ ਚਲਾਈ ਜਾਵੇਗੀ ਪਲਸ ਪੋਲੀਓ ਮੁਹਿੰਮ: ਸਿਵਲ ਸਰਜਨ
- ਗੀਤਕਾਰ ਅਤੇ ਲੇਖ਼ਕ ਵਜੋਂ ਮਾਣਮੱਤੀ ਪਹਿਚਾਣ ਸਥਾਪਿਤ ਕਰਨ ਵੱਲ ਯਤਨਸ਼ੀਲ:ਰਾਕੇਸ਼ ਬਖਸ਼ੀ