NEWS UPDATE: ਸੜਕ ਹਾਦਸੇ ’ਚ ਆਮ ਆਦਮੀ ਪਾਰਟੀ ਦੇ ਸਾਬਕਾ ਪ੍ਰਧਾਨ ਸਮੇਤ ਪੰਜ ਵਿਅਕਤੀਆਂ ਦੀ ਮੌਤ

November 17, 2020 0 Comments

ਬਲਵਿੰਦਰ ਹਾਲੀ/ਪੰਜਾਬ ਡਾਇਰੀ ਬਿਊਰੋ/ਮੋਬ. 98144-42674
ਮੋਗਾ, 17 ਨਵੰਬਰ

ਮੋਗਾ ਜ਼ਿਲੇ ਦੇ ਪੰਜ ਵਿਅਕਤੀਆਂ ਦੀ ਇਕ ਭਿਆਨਕ ਸੜਕ ਹਾਦਸੇ ਮੌਤ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦਿੜਬਾ ਵਿਖੇ ਵਿਆਹ ਤੋਂ ਮੋਗਾ ਵਾਪਸ ਆ ਰਹੇ ਉਕਤ ਪੰਜ ਵਿਅਕਤੀ ਜਿਸ ਕਾਰ ਵਿੱਚ ਆਮ ਆਦਮੀ ਪਾਰਟੀ ਦੇ ਐਕਸ ਸਰਵਿਸਮੈਨ ਵਿੰਗ ਜਿਲਾ ਮੋਡਾ ਦੇ ਸਾਬਕਾ ਪ੍ਰਧਾਨ ਸ ਸੁਖਵਿੰਦਰ ਸਿੰਘ ਨਿਵਾਸੀ ਗੀਤਾ ਕਲੋਨੀ ਮੋਗਾ ਸਫਰ ਕਰ ਰਹੇ ਸਨ, ਉਸ ਕਾਰ ਦੀ ਟੱਕਰ ਟਰੱਕ-ਟਰਾਲੇ ਨਾਲ ਹੋ ਗਈ, ਜਿਸ ਨਾਲ ਕਾਰ ‘ਚ ਅੱਗ ਲੱਗ ਗਈ। ਕਾਰ ‘ਚ ਸਵਾਰ ਪੰਜ ਲੋਕ ਇਸ ‘ਚ ਫਸ ਗਏ ਤੇ ਜ਼ਿੰਦਾ ਸੜ ਗਏ। ਹਾਦਸਾ ਸੋਮਵਾਰ ਤੇ ਮੰਗਲਵਾਰ ਦੀ ਦੁਰਘਟਨਾ ਸੰਗਰੂਰ-ਸੁਨਾਮ ਮੇਨ ਰੋਡ ‘ਤੇ ਹੋਈ। ਜ਼ਿਕਰਯੋਗ ਹੈ ਕਿ ਕਾਰ ਦੀ ਸਿੱਧੀ ਟੱਕਰ ‘ਚ ਕੈਂਟਰ ਦਾ ਤੇਲ ਟੈਕ ਟੁੱਟ ਗਿਆ ਤੇ ਸਾਰਾ ਤੇਲ ਗੱਡੀ ‘ਤੇ ਜਾ ਡਿੱਗਿਆ। ਹਾਦਸੇ ਦੇ ਤੁਰੰਤ ਬਾਅਦ ਭਿਆਨਕ ਅੱਗ ਲੱਗ ਗਈ ਤੇ ਕੁਝ ਹੀ ਮਿੰਟਾਂ ‘ਚ ਕਾਰ ‘ਚ ਸਵਾਰ ਵਿਅਕਤੀ ਸੜ ਕੇ ਸੁਆਹ ਹੋ ਗਏ। ਫਾਇਰਬਿ੍ਰਗੇਡ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾ ਲਿਆ ਗਿਆ ਪਰ ਉਦੋਂ ਤਕ ਕਾਰਾਂ ਸਵਾਰਾਂ ਦੀ ਮੌਤ ਹੋ ਚੁੱਕੀ ਸੀ। ਜਾਣਕਾਰੀ ਅਨੁਸਾਰ ਸ ਸੁਖਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਮੋਗਾ ਵਿਖੇ ਸੇਜਲ ਅੱਖਾਂ ਨਾਲ ਕਰ ਦਿੱਤਾ ਹੈ। ਇਸ ਦੁੱਖ ਦੀ ਘੜੀ ਵਿੱਚ ਪੀੜਤ ਪਰਿਵਾਰਾਂ ਨਾਲ ਆਮ ਆਦਮੀ ਪਾਰਟੀ ਦੇ ਸਾਬਕਾ ਜਿਲਾ ਪ੍ਰਧਾਨ ਨਸੀਬ ਬਾਵਾ, ਮਨਦੀਪ ਸਿੰਘ ਸੰਘਾ, ਅਮਨ ਰੱਖਰਾ, ਅਜੈ ਸ਼ਰਮਾ, ਅਮਨ ਪੰਡੋਰੀ ਧਰਮਕੋਟ, ਸੁਖਦੀਪ ਧਾਮੀ, ਅਮਿਤ ਪੁਰੀ, ਜਿਲਾ ਪ੍ਰਧਾਨ ਆਮ ਆਦਮੀ ਪਾਰਟੀ ਦੇ ਜਿਲਾ ਪ੍ਰਧਾਨ ਸਰਪੰਚ ਹਰਮਨਜੀਤ ਸਿੰਘ ਦੀਦਾਰੇਵਾਲਾ, ਰਿੱਚੀ ਮੋਗਾ, ਸ਼੍ਰੋਮਣੀ ਅਕਾਲੀ ਦਲ ਸਰਕਲ ਮੈਹਣਾ ਦੇ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ, ਬੂਟਾ ਸਿੰਘ ਦੌਲਤਪੁਰਾ, ਸਾਬਕਾ ਚੇਅਅਰਮੈਨ ਅਮਰਜੀਤ ਸਿੰਘ ਲੰਢੇਕੇ ਨੇ ਡੂੰਘੇ ਦੁੱਖ ਦਾ ਇਜਹਾਰ ਕੀਤਾ ਹੈ।

Leave a Reply

Your email address will not be published. Required fields are marked *