NEWS UPDATE: ਐਸ. ਐਸ. ਪੀ. ਫਰੀਦਕੋਟ ਵੱਲੋੋਂ ਲੋੋਕਾਂ ਨੂੰ ਕੋੋਵਿਡ-19 ਦੀ ਰੋੋਕਥਾਮ ਲਈ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ

November 18, 2020 0 Comments

0 ਹਦਾਇਤਾਂ/ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਕੱਟੇ ਜਾਣਗੇ ਚਲਾਨ: ਸਵਰਨਦੀਪ ਸਿੰਘ
ਬਲਵਿੰਦਰ ਹਾਲੀ/ਪੰਜਾਬ ਡਾਇਰੀ ਬਿਊਰੋ/ਮੋਬ. 98144-42674
ਫਰੀਦਕੋੋਟ, 18 ਨਵੰਬਰ

ਐਸ ਐਸ ਪੀ ਫਰੀਦਕੋਟ ਸ ਸਵਰਨਦੀਪ ਸਿੰਘ ਨੇ ਸਮੂਹ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਕੋੋਵਿਡ-19 ਤੋੋਂ ਬਚਾਅ, ਇਸ ਦੇ ਫੈਲਾਅ ਨੂੰ ਅੱਗੇ ਫੈਲਣ ਤੋੋਂ ਰੋੋਕਣ ਲਈ ਸਿਹਤ ਵਿਭਾਗ, ਪੰਜਾਬ ਸਰਕਾਰ ਵੱਲੋੋਂ ਦੱਸੀਆਂ ਗਈਆਂ ਸਾਵਧਾਨੀਆਂ/ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਨ ਤਾਂ ਜੋੋ ਇਸ ਬਿਮਾਰੀ ਦੇ ਪ੍ਰਕੋੋਪ ਤੋੋਂ ਖੁਦ,ਪਰਿਵਾਰ ਅਤੇ ਆਪਣੇ ਸਮਾਜ ਨੂੰ ਬਚਾਇਆ ਜਾ ਸਕੇ।
ਸ ਸਵਰਨਦੀਪ ਸਿੰਘ ਨੇ ਅੱਗੇ ਕਿਹਾ ਕਿ ਇਹ ਆਮ ਵੇਖਣ ਵਿੱਚ ਆ ਰਿਹਾ ਹੈ ਕਿ ਕਰੋਨਾ ਦੇ ਕੇਸ ਘਟਣ ਨਾਲ ਲੋੋਕਾਂ ਨੇ ਇਸ ਪ੍ਰਤੀ ਵਰਤੀਆਂ ਜਾਂਦੀਆਂ ਸਾਵਧਾਨੀਆਂ ਜਿਵੇਂ ਕਿ ਮਾਸਕ ਪਾਉਣਾ, ਸਮਾਜਿਕ ਦੂਰੀ ਬਣਾਈ ਰੱਖਣਾ, ਭੀੜ ਵਾਲੀਆਂ ਥਾਵਾਂ ਤੇ ਜਾਣ ਤੋੋਂ ਗੁਰੇਜ਼ ਕਰਨਾ ਆਦਿ ਦੀ ਪਾਲਣਾ ਕਰਨੀ ਘੱਟ ਕਰ ਦਿੱਤੀ ਹੈ ਜਿਸ ਕਾਰਨ ਫਿਰ ਤੋੋਂ ਕੋੋਵਿਡ ਦੇ ਕੇਸਾਂ ਵਿੱਚ ਵਾਧਾ ਹੋ ਸਕਦਾ ਹੈ। ਉਨਾਂ ਲੋੋਕਾਂ ਨੂੰ ਅਪੀਲ ਕੀਤੀ ਕਿ ਉਹ ਇਨਾਂ ਸਾਵਧਾਨੀਆਂ, ਹਦਾਇਤਾਂ ਦੀ ਪਾਲਣਾ ਨੂੰ ਹਰ ਹਾਲ ਯਕੀਨੀ ਬਣਾਉਣ।
ਐਸ ਐਸ ਪੀ ਸ ਸਵਰਨਦੀਪ ਸਿੰਘ ਨੇ ਅੱਗੇ ਕਿਹਾ ਕਿ ਜੇਕਰ ਜ਼ਿਲਾ ਵਾਸੀਆਂ ਨੇ ਸਿਹਤ ਵਿਭਾਗ ਜਾਂ ਪੰਜਾਬ ਸਰਕਾਰ ਦੀਆਂ ਕੋਵਿਡ ਸਬੰਧੀ ਜਾਰੀ ਹਦਾਇਤਾਂ ਜਾਂ ਸਾਵਧਾਨੀਆਂ ਦੀ ਪਾਲਣਾ ਨਾ ਕੀਤੀ ਤਾਂ ਇਸ ਸਬੰਧੀ ਮਾਸਕ ਨਾ ਪਾਉਣ ਵਾਲਿਆਂ, ਸਮਾਜਿਕ ਦੂਰੀ ਨਾ ਅਪਣਾਉਣ ਵਾਲਿਆਂ ਅਤੇ ਲੋੋੜ ਤੋੋਂ ਵੱਧ ਭੀੜ ਕਰਨ ਵਾਲਿਆਂ ਦਾ ਚਲਾਨ ਕੱਟ ਕੇ ਬਣਦੇ ਜੁਰਮਾਨੇ ਕੀਤੇ ਜਾਣਗੇ।ਉਨਾਂ ਕਿਹਾ ਕਿ ਜ਼ਿਲਾ ਪੁਲਿਸ ਵੱਲੋੋਂ ਇਸ ਸਬੰਧੀ ਪੂਰੇ ਜ਼ਿਲੇ ਵਿੱਚ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋੋ ਕਿ ਜਨਤਕ ਥਾਵਾਂ ਤੇ ਸਰਕਾਰੀ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਗੀਆਂ ਅਤੇ ਇਨਾਂ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਜਾਣਗੇ। ਉਨਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਾਸਕ ਨਾ ਪਾਉਣ ਵਾਲਿਆਂ ਦਾ 500 ਰੁਪਏ ਅਤੇ ਸਮਾਜਿਕ ਦੂਰੀ ਦੀ ਉਲੰਘਣਾ ਕਰਨ ਵਾਲਿਆਂ ਦਾ 2000 ਰੁਪਏ ਦਾ ਚਲਾਨ ਕੱਟਿਆ ਜਾਵੇਗਾ।

Leave a Reply

Your email address will not be published. Required fields are marked *