December 1, 2020

Punjab Diary

News Portal In Punjabi

NEWS UPDATE: ਪੰਜਾਬ ਦੀ ਪਹਿਲੀ ਮਿੱਟੀ ਦੇ ਸੂਖਮ ਤੱਤਾਂ ਨੂੰ ਟੈਸਟ ਕਰਨ ਵਾਲੀ ਲੈਬਾਰਟਰੀ ਦਾ ਕੁਸ਼ਲਦੀਪ ਸਿੰਘ ਢਿੱਲੋੋਂ ਵੱਲੋਂ ਕੀਤਾ ਗਿਆ ਉਦਘਾਟਨ

੦ 80 ਲੱਖ ਨਾਲ ਤਿਆਰ ਲੈਬਾਰਟਰੀ ਦਾ 11 ਜ਼ਿਲਿਆਂ ਦੇ ਕਿਸਾਨਾਂ ਨੂੰ ਹੋੋਵੇਗਾ ਲਾਭ: ਕਿੱਕੀ ਢਿੱਲੋੋਂ
ਬਲਵਿੰਦਰ ਹਾਲੀ/ਪੰਜਾਬ ਡਾਇਰੀ ਬਿਊਰੋ/ਮੋਬ. 98144-42674
ਫਰੀਦਕੋੋਟ, 18 ਨਵੰਬਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਫਰੀਦਕੋਟ ਦੇ ਮੁੱਖ ਦਫਤਰ ਵਿਖੇ ਚੱਲ ਰਹੀ ਭੌੌਂ ਪਰਖ ਲੈਬਾਰਟਰੀ ਵਿੱਚ ਅੱਜ ਮਿੱਟੀ ਦੇ ਸੂਖਮ ਤੱਤਾਂ ਨੂੰ ਟੈਸਟ ਕਰਨ ਲਈ ਇੱਕ ਅਤਿ ਆਧੁਨਿਕ ਮਸ਼ੀਨ ਦਾ ਇਲਾਕੇ ਦੇ ਐੱਮ.ਐੱਲ.ਏ. ਅਤੇ ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਸ ਕੁਸ਼ਲਦੀਪ ਸਿੰਘ ਢਿੱਲੋਂ ਵੱਲੋਂ ਇਕ ਸਾਦੇ ਸਮਾਰੋਹ ਵਿੱਚ ਭਾਗ ਲੈ ਕੇ ਉਦਘਾਟਨ ਕੀਤਾ ਗਿਆ।
ਇਸ ਮੌੌਕੇ ਸ ਕੁਸ਼ਲਦੀਪ ਸਿੰਘ ਢਿੱਲੋੋਂ ਨੇ ਦੱਸਿਆ ਕਿ ਇਹ ਮਸ਼ੀਨ ਇਕ ਆਧੁਨਿਕ ਮਿੱਟੀ ਟੈਸਟ ਕਰਨ ਵਾਲੀ ਮਸ਼ੀਨ ਹੈੈ ਜੋ ਇਮੀਸ਼ਨ ਸਪੈਕਟਰੋਸਕੋਪੀ ਤਕਨੀਕ ਰਾਹੀ ਮਿੱਟੀ ਵਿੱਚ ਪਾਏ ਜਾਣ ਵਾਲੇ ਵੱਡੇ ਤੱਤ ਅਤੇ ਛੋਟੇ ਤੱਤਾਂ ਦੀ ਮਾਤਰਾ ਟੈਸਟ ਕਰਦੀ ਹੈ । ਇਹ ਮਸ਼ੀਨ ਬੜੇ ਹੀ ਸਰਲ ਤਰੀਕੇ ਨਾਲ ਟੈਸਟ ਤਿਆਰ ਕੀਤੇ ਮਿੱਟੀ ਦੇ ਸੈਂਪਲਾਂ ਵਿੱਚੋਂ ਇੱਕ ਵਾਰ ਵਿੱਚ ਹੀ ਵੱਡੇ ਅਤੇ ਛੋਟੇ ਤੱਤਾਂ ਦੀ ਮਾਤਰਾ ਬਾਰੇ ਦੱਸਦੀ ਹੈ। ਇੱਕ ਵਾਰ ਸੈੱਟ ਕਰਨ ਤੇ ਇਸ ਮਸ਼ੀਨ ਨਾਲ 1 ਘੰਟੇ ਵਿੱਚ 60-80 ਸੈਂਪਲ ਟੈਸਟ ਕਰਨ ਦੀ ਸਮਰੱਥਾ ਰੱਖਦੀ ਹੈ। ਇਸ ਆਧੁਨਿਕ ਮਸ਼ੀਨ ਦੀ ਕੀਮਤ ਲਗਭਗ 80 ਲੱਖ ਰੁਪਏ ਹੈ ਅਤੇ ਇਹ ਮਸ਼ੀਨ ਜਰਮਨੀ ਤੋਂ ਮੰਗਵਾਈ ਗਈ ਹੈ ।
ਉਨਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਦੇ ਹੁਕਮਾਂ ਨਾਲ ਇਹ ਮਸ਼ੀਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਫਰੀਦਕੋਟ ਜਿਲੇ ਦੀ ਭੌੌਂ ਪਰਖ ਲੈਬਾਰਟਰੀ ਵਿੱਚ ਸਥਾਪਿਤ ਕਰਨ ਨਾਲ ਇੱਥੋਂ ਦੇ ਅਤੇ 11 ਹੋੋਰ ਜ਼ਿਲਿਆਂ ਦੇ ਕਿਸਾਨਾਂ ਨੂੰ ਹਾੜੀ ਅਤੇ ਸਾਉਣੀ ਸੀਜਨ ਦੌਰਾਨ ਆਪਣੇ ਖੇਤਾਂ ਦੀ ਮਿੱਟੀ ਵਿੱਚ ਮੌਜੂਦ ਤੱਤਾਂ ਬਾਰੇ ਜਾਣਕਾਰੀ ਮਿਲ ਸਕੇਗੀ ਜਿਸ ਨਾਲ ਖਾਦਾਂ ਦੀ ਸੰਤੁਲਿਤ ਵਰਤੋਂ ਕੀਤੀ ਜਾ ਸਕੇਗੀ।
ਸ ਕੁਸ਼ਲਦੀਪ ਸਿੰਘ ਢਿੱਲੋੋਂ ਨੇ ਕਿਹਾ ਕਿ ਕਿਸਾਨ ਪੰਜਾਬ ਅਤੇ ਪੂਰੇ ਦੇਸ਼ ਦੀ ਰੀੜ ਦੀ ਹੱਡੀ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਸਰਕਾਰ ਦਾ ਇੱਕੋੋ ਨਾਅਰਾ ਹੈ ਕਿ ਜੇਕਰ ਕਿਸਾਨ ਖੁਸ਼ਹਾਲ ਹੋੋਵੇਗਾ ਤੇ ਦੇਸ਼ ਵੀ ਖੁਸ਼ਹਾਲ ਹੋਵੇੇਗਾ।ਉਨਾਂ ਮੁੱਖ ਮੰਤਰੀ ਵੱਲੋੋਂ ਫਰੀਦਕੋਟ ਜ਼ਿਲੇ ਵਿੱਚ 80 ਲੱਖ ਦੀ ਮਿੱਟੀ ਪਰਖ ਲੈਬਾਰਟਰੀ ਸਥਾਪਿਤ ਕਰਨ ਲਈ ਉਨਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਪੰਜਾਬ ਸਰਕਾਰ ਨੇ ਪਰਾਲੀ ਪ੍ਰਬੰਧਨ ਲਈ ਵੱਡੇ ਪੱਧਰ ਤੇ ਖੇਤੀ ਸੰਦ ਮੁਹੱਈਆ ਕਰਵਾਏ ਹਨ ਜਿਨਾਂ ਨਾਲ ਪ੍ਰਦੂਸ਼ਣ ਘਟਿਆ ਹੈ।ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋੋਂ ਵੱਧ ਆਪਣੀ ਜ਼ਮੀਨ ਤੇ ਮਿੱਟੀ ਟੈਸਟ ਕਰਵਾਉਣ ਤਾਂ ਜੋੋ ਉਨਾਂ ਨੂੰ ਲੋੋੜ ਅਨੁਸਾਰ ਹੀ ਖਾਦਾਂ ਜਾਂ ਹੋੋਰ ਸਪਰੇਅ ਦੀ ਵਰਤੋੋਂ ਕਰਨੀ ਪਵੇ।
ਮਸ਼ੀਨ ਦੇ ਆਰੰਭ ਸਮੇਂ ਵਿਭਾਗ ਦੇ ਸੰਯੁਕਤ ਡਾਇਰੈਕਟਰ ਖੇਤੀਬਾੜੀ ( ਇਨਪੁਟਸ ) ਡਾ . ਬਲਦੇਵ ਸਿੰਘ ਨੇ ਕਿਹਾ ਕਿ ਕਿਸਾਨ ਸੌਆਇਲ ਹੈਲਥ ਕਾਰਡ ਅਨੁਸਾਰ ਖਾਦਾਂ ਦੀ ਵਰਤੋਂ ਕਰਕੇ ਬੇਲੋੜੀਆਂ ਖਾਦਾਂ ਦੀ ਵਰਤੋਂ ਘਟਾ ਸਕਦੇ ਹਨ ਅਤੇ ਖੇਤੀ ਦੇ ਲਾਗਤ ਖਰਚਿਆਂ ਨੂੰ ਘਟਾਕੇ ਖੇਤੀ ਦੇ ਧੰਦੇ ਨੂੰ ਲਾਹੇਵੰਦ ਬਣਾ ਸਕਦੇ ਹਨ । ਇਸ ਮਸ਼ੀਨ ਦੀ ਸਹਾਇਤਾ ਨਾਲ ਦਿਨੋਂ – ਦਿਨ ਮਿੱਟੀ ਵਿਚਲੇ ਲੋੜੀਂਦੇ ਤੱਤਾਂ ਨੂੰ ਪੂਰਾ ਕਰਕੇ ਮਨੁੱਖੀ ਸਿਹਤ ਨੂੰ ਵੀ ਤੰਦਰੁਸਤ ਕਰਨ ਵਿੱਚ ਸਹਾਇਤਾ ਮਿਲੇਗੀ ।
ਇਸ ਮੌਕੇ ਜਿਲੇ ਦੇ ਮੁੱਖ ਖੇਤੀਬਾੜੀ ਅਫਸਰ ਡਾ .ਹਰਨੇਕ ਸਿੰਘ ਰੋਡੇ ਨੇ ਆਈਆਂ ਹੋਈਆਂ ਸ਼ਖਸ਼ੀਅਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਮਸ਼ੀਨ ਅਤੇ ਸੌਆਇਲ ਹੈਲਥ ਕਾਰਡ ਸਕੀਮ ਅਧੀਨ ਲਗਾਤਾਰ ਹਾੜੀ ਅਤੇ ਸਾਉਣੀ ਦੇ ਵਿੰਡੋ ਸਮੇਂ ਦੌਰਾਨ ਇਕੱਤਰ ਕੀਤੇ ਜਾਂਦੇ ਮਿੱਟੀ ਦੇ ਸੈਂਪਲ ਟੈਸਟ ਕੀਤੇ ਜਾਣਗੇ ਅਤੇ ਇਸ ਤੋਂ ਇਲਾਵਾ ਕਿਸਾਨ ਸਿੱਧੇ ਤੌਰ ਤੇ ਵੀ ਮਿੱਟੀ ਦਾ ਸੈਂਪਲ ਲੈਕੇ ਟੈਸਟ ਕਰਵਾਉਣ ਲਈ ਲੈਬ ਵਿੱਚ ਜਮਾਂ ਕਰਵਾ ਸਕਦੇ ਹਨ । ਉਨਾਂ ਕਿਹਾ ਕਿ ਫਰੀਦਕੋਟ ਵਿੱਚ ਭੌ ਪਰਖ ਲੈਬਾਰਟਰੀ ਵਿੱਚ ਸਥਾਪਿਤ ਇਸ ਮਸ਼ੀਨ ਨੂੰ ਕਿਸਾਨ ਹਿੱਤ ਲਈ ਹੀ ਵਰਤਿਆ ਜਾਵੇਗਾ । ਇਸ ਮੌਕੇ ਜਿਲੇ ਦੇ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ 72 ਕਿਸਾਨਾਂ ਨੂੰੂ ਮੁੱਖ ਮਹਿਮਾਨ ਜੀ ਵੱਲੋਂ ਸਨਮਾਨਿਤ ਕੀਤਾ ਗਿਆ ।
ਇਸ ਮੌਕੇ ਜ਼ਿਲਾ ਯੋੋਜਨਾ ਕਮੇਟੀ ਦੇ ਚੇਅਰਮੈਨ ਸ੍ਰੀ ਪਵਨ ਗੋਇਲ, ਚੇਅਰਮੈਨ ਮਾਰਕਿਟ ਕਮੇਟੀ ਸ੍ਰੀ ਗਿੰਦਰਜੀਤ ਸਿੰਘ ਸੇਖੋੋਂ, ਸਹਾਇਕ ਡਾਇਰੈਕਟਰ ਕਿ੍ਰਸ਼ੀ ਵਿਗਿਆਨ ਕੇਂਦਰ ਸ੍ਰੀ ਜਗਦੀਸ਼ ਗਰੋੋਵਰ, ਪ੍ਰਾਜੈਕਟ ਡਾਇਰੈਕਟਰ ਆਤਮਾ ਸ੍ਰੀ ਅਮਨਦੀਪ ਕੇਸ਼ਵ, ਏ ਡੀ ਓ ਡਾ ਯਾਦਵਿੰਦਰ ਸਿੰਘ, ਏ ਡੀ ਓ ਰਣਵੀਰ ਸਿੰਘ, ਡਾ ਰਮਨਦੀਪ ਸੰਧੂ ਏ ਡੀ ਓ ਅਤੇ ਬਲਾਕ ਖੇਤੀਬਾੜੀ ਅਫਸਰ ਦਵਿੰਦਰ ਸਿੰਘ ਹਾਜ਼ਰ ਸਨ।