November 27, 2020

Punjab Diary

News Portal In Punjabi

NEWS UPDATE: ਫ਼ਰੀਦਕੋਟ ਨੂੰ ਚਾਵਲ ਦੇ ਨਿਰਯਾਤ ਹੱਬ ਵਜੋਂ ਵਿਕਸਤ ਕੀਤਾ ਜਾਵੇਗਾ: ਵਿਮਲ ਸੇਤੀਆ

ਬਲਵਿੰਦਰ ਹਾਲੀ/ਪੰਜਾਬ ਡਾਇਰੀ ਬਿਊਰੋ/ਮੋਬ. 98144-42674
ਫ਼ਰੀਦਕੋਟ, 19 ਨਵੰਬਰ

ਜ਼ਿਲੇ ਨੂੰ ਚਾਵਲ ਨਿਰਯਾਤ ਦੀ ਹੱਬ ਵਜੋਂ ਵਿਕਸਤ ਕਰਨ ਲਈ ਚੇਅਰਮੈਨ ਜ਼ਿਲਾ ਪੱਧਰੀ ਨਿਰਯਾਤ ਉੱਨਤੀ ਕਮੇਟੀ ਅਤੇ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਦੀ ਪ੍ਰਧਾਨਗੀ ਹੇਠ ਜ਼ਿਲੇ ਦੇ ਚਾਵਲ ਨਿਰਯਾਤਕਾਂ ਨਾਲ ਮੀਟਿੰਗ ਹੋਈ। ਇਸ ਮੌਕੇ ਲੁਧਿਆਣਾ ਤੋਂ ਕੇਂਦਰ ਸਰਕਾਰ ਦੇ ਡਿਪਟੀ ਡਾਇਰੈਕਟਰ ਜਨਰਲ ਆਫ਼ ਫੌਰਨ ਟਰੇਡ ਸ੍ਰੀ ਨਵਤੇਜ਼ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਹਰੇਕ ਜ਼ਿਲੇ ਵਿਚ ਉਥੋਂ ਦੀ ਪੈਦਾਵਰ/ ਬਣਾਈਆਂ ਵਸਤੂਆਂ ਦੇ ਨਿਰਯਾਤ ਨੂੰ ਹੋਰ ਪ੍ਰਫੁਲਤ ਕਰਨ , ਮੁਸ਼ਕਿਲਾਂ ਦੇ ਨਿਪਟਾਰੇ ਲਈ ਨਵੀਂ ਪਹਿਲਕਦਮੀ ਕੀਤੀ ਗਈ ਹੈ। ਉਨਾਂ ਦੱਸਿਆ ਕਿ ਜ਼ਿਲੇ ਵਿਚ ਖੇਤੀਬਾੜੀ ਆਧਾਰਿਤ ਚਾਵਲ ਜਿਆਦਾ ਹੋਣ ਕਾਰਣ ਇਸ ਜ਼ਿਲੇ ਦਾ ਐਕਸਪੋਰਟ ਐਕਸ਼ਨ ਪਲਾਨ ਤਿਆਰ ਕੀਤਾ ਗਿਆ ਹੈ ਤਾਂਕਿ ਫ਼ਰੀਦਕੋਟ ਦੇ ਚਾਵਲ ਨਿਰਯਾਤ ਨੂੰ ਹੋਰ ਅੱਗੇ ਵਧਾਇਆ ਜਾ ਸਕੇ। ਉਨਾਂ ਦੱਸਿਆ ਕਿ ਐਕਸ਼ਨ ਪਲਾਨ ਤਹਿਤ ਨਿਰਯਾਤਕਾਰਾਂ ਨੂੰ ਹੋਰ ਸਹੂਲਤਾਂ ਦਿੱਤੀਆ ਜਾਣਗੀਆਂ। ਇਸ ਮੌਕੇ ਚਾਵਲ ਨਿਰਯਾਤਕਾਂ ਦੀਆਂ ਸਮੱਸਿਆਵਾਂ ਨੂੰ ਵੀ ਡਿਪਟੀ ਕਮਿਸ਼ਨਰ ਨੇ ਗਹੁ ਨਾਲ ਸੁਣਿਆ ਅਤੇ ਜਲਦ ਨਿਪਟਾਰੇ ਲਈ ਭਰੋਸਾ ਦਿੱਤਾ।
ਇਸ ਮੌਕੇ ਲੁਧਿਆਣਾ ਤੋਂ ਕੇਂਦਰ ਸਰਕਾਰ ਦੇ ਡਿਪਟੀ ਡਾਇਰੈਕਟਰ ਜਨਰਲ ਆਫ਼ ਫੌਰਨ ਟਰੇਡ ਸ੍ਰੀ ਨਵਤੇਜ਼ ਸਿੰਘ ਨੇ ਦੱਸਿਆ ਕਿ ਉਹ ਉਦਯੋਗਪਤੀਆਂ ਵੱਲੋਂ ਦੱਸੀਆਂ ਸਮੱਸਿਆਵਾਂ ਦੇ ਹੱਲ ਲਈ ਸਬੰਧਤ ਕੇਂਦਰੀ ਵਿਭਾਗ ਨਾਲ ਗੱਲ ਕਰਕੇ ਇਸਦਾ ਢੁਕਵਾਂ ਹੱਲ ਲੱਭਣਗੇ। ਉਨਾਂ ਦੱਸਿਆ ਕਿ ਨਿਰਯਾਤਕਾਂ ਨੂੰ ਸਰਕਾਰ ਦੀਆਂ ਪਾਲਿਸੀਆਂ ਸਬੰਧੀ ਜਲਦ ਹੀ ਸੈਮੀਨਾਰ ਕਰਵਾਇਆ ਜਾਵੇਗਾ ਤਾਂਕਿ ਉਨਾਂ ਦੀਆਂ ਸਮੱਸਿਆਵਾਂ ਅਤੇ ਉਨਾਂ ਦੇ ਹੱਲ ਵੀ ਮੌਕੇ ਤੇ ਹੀ ਕੀਤੇ ਜਾਣਗੇ।
ਇਸ ਮੌਕੇ ਜ਼ਿਲਾ ਉਦਯੋਗ ਕੇਂਦਰ ਦੀ ਜਨਰਲ ਮੈਨੇਜਰ ਮੈਡਮ ਸੁਸ਼ਮਾ ਕਟਿਆਲ ਨੇ ਡਿਪਟੀ ਕਮਿਸ਼ਨਰ, ਸ੍ਰੀ ਨਵਤੇਜ਼ ੰਿਸੰਘ ਅਤੇ ਫ਼ਰੀਦਕੋਟ ਜ਼ਿਲੇ ਦੇ ਨਿਰਯਾਤਕਾਰਾਂ ਦਾ ਮੀਟਿੰਗ ਵਿਚ ਸ਼ਾਮਿਲ ਹੋਣ ਅਤੇ ਮਸਲੇ ਦੱਸਣ ਲਈ ਧੰਨਵਾਦ ਕੀਤਾ। ਇਸ ਮੌਕੇ ਤਾਊ ਐਂਡ ਕੰਪਨੀ, ਜੈਨ ਰਾਈਸ ਟਰੇਡਰਜ਼ ਸ੍ਰੀ ਅਸ਼ੋਕ ਜੈਨ,ਟੀ.ਆਰ ਐਗਰੋ ਫੂਡ ਕੋਟਕਪੂਰਾ, ਕਿ੍ਰਸ਼ਨਾ ਰਾਈਸ ਮਿੱਲ ਕੋਟਕਪੂਰਾ, ਤਿ੍ਰਵੇਣੀ ਰਾਈਸ ਫ਼ਰੀਦਕੋਟ, ਸ੍ਰੀ ਨਵਲ ਸਿੰਗਲਾ ਹਾਈਜੈਨਿਕ ਰਾਈਸ ਮਿਲਜ਼ ਜੈਤੋ ਹਾਜ਼ਰ ਸਨ।