November 27, 2020

Punjab Diary

News Portal In Punjabi

NEWS UPDATE: ਵਧੀਕ ਡਿਪਟੀ ਕਮਿਸ਼ਨਰ ਵੱਲੋੋਂ ਪੇਂਡੂ ਸਿਹਤ ਕੇਂਦਰ ਸੰਧਵਾਂ ਦੀ ਅਚਨਚੇਤ ਚੈਕਿੰਗ

ਬਲਵਿੰਦਰ ਹਾਲੀ/ਪੰਜਾਬ ਡਾਇਰੀ ਬਿਊਰੋ/ਮੋਬ. 98144-42674
ਫਰੀਦਕੋੋਟ, 19 ਨਵੰਬਰ

ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਵੱਲੋੋਂ ਜਿਲੇ ਦੇ ਉੱਚ ਅਧਿਕਾਰੀਆਂ ਨੂੰ ਵੱਖ ਵੱਖ ਸਰਕਾਰੀ ਵਿਭਾਗਾਂ ਅਧੀਨ ਆਉਂਦੇ ਦਫਤਰਾਂ ਵਿੱਚ ਪੰਜਾਬ ਸਰਕਾਰ ਵੱਲੋੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਅਤੇ ਅਧਿਕਾਰੀਆਂ, ਕਰਮਚਾਰੀਆਂ ਦੀ ਹਾਜ਼ਰੀ ਨੂੰ ਯਕੀਨੀ ਬਣਾਉਣ ਲਈ ਦਿੱਤੇ ਗਏ ਨਿਰਦੇਸ਼ਾਂ ਤਹਿਤ ਅੱਜ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਪ੍ਰੀਤ ਮਹਿੰਦਰ ਸਿੰਘ ਸਹੋੋਤਾ ਵੱਲੋੋਂ ਸਰਕਾਰੀ ਮੁੱਢਲਾ ਸਿਹਤ ਕੇਂਦਰ ਸੰਧਵਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਇਸ ਮੌੌਕੇ ਸਿਹਤ ਕੇਂਦਰ ਦਾ ਸਾਰਾ ਸਟਾਫ ਹੀ ਗੈਰ ਹਾਜ਼ਰ ਪਾਇਆ ਗਿਆ।
ਸ: ਪ੍ਰੀਤ ਮਹਿੰਦਰ ਸਿੰਘ ਸਹੋਤਾ ਨੇ ਦੱਸਿਆ ਕਿ ਪਿੰਡ ਸੰਧਵਾਂ ਦੇ ਮੁੱਢਲੇ ਸਿਹਤ ਕੇਂਦਰ ਵਿੱਚ ਇਕ ਰੂਰਲ ਮੈਡੀਕਲ ਅਫਸਰ, ਇਕ ਫਾਰਮਿਸਟ ਅਤੇ ਇਕ ਸੇਵਾਦਾਰ ਤਾਇਨਾਤ ਹੈ। ਪਰ ਅੱਜ ਜਦੋੋਂ ਉਨਾਂ ਵੱਲੋੋਂ ਇਸ ਸਿਹਤ ਕੇਂਦਰ ਦੀ ਅਚਨਚੇਤ ਚੈਕਿੰਗ ਕੀਤੀ ਗਈ ਤਾਂ ਇਸ ਸਿਹਤ ਕੇਂਦਰ ਦੇ ਮੁੱਖ ਦੁਆਰ ਦੇ ਬਾਹਰ ਤਾਲਾ ਲੱਗਾ ਹੋਇਆ ਸੀ। ਉਨਾਂ ਕਿਹਾ ਕਿ ਇਸ ਕੋੋਵਿਡ ਮਹਾਂਮਾਰੀ ਦੇ ਸਮੇਂ ਦੌੌਰਾਨ ਲੋੋਕਾਂ ਖਾਸ ਕਰਕ ਪੇਂਡੂ ਖੇਤਰਾਂ ਵਿੱਚ ਸਰਕਾਰੀ ਸਿਹਤ ਸੇਵਾਵਾਂ ਦਾ ਹੋੋਣਾ ਬਹੁਤ ਜ਼ਰੂਰੀ ਹੈ।ਉਨਾਂ ਕਿਹਾ ਕਿ ਇਸ ਸਬੰਧੀ ਸਬੰਧਤ ਸਟਾਫ ਤੋੋਂ ਜਾਣਕਾਰੀ ਹਾਸਲ ਕੀਤੀ ਜਾਵੇਗੀ ਅਤੇ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਹੋੋਂਦ ਵਿੱਚ ਲਿਆਂਦੀ ਜਾਵੇਗੀ।