November 27, 2020

Punjab Diary

News Portal In Punjabi

NEWS UPDATE: ਡਿਪਟੀ ਡਾਇਰੈਕਟਰ ਡਾ: ਨਯਨ ਨੇ ਫਰੀਦਕੋਟ ਦੇ ਸੋਲਿਡ ਵੇਸਟ ਮੈਨਜਮੈਂਟ ਪਲਾਂਟ ਦਾ ਕੀਤਾ ਦੌੌਰਾ

ਬਲਵਿੰਦਰ ਹਾਲੀ/ਪੰਜਾਬ ਡਾਇਰੀ ਬਿਊਰੋ/ਮੋਬ. 98144-42674
ਫਰੀਦਕੋੋਟ, 19 ਨਵੰਬਰ

ਡਿਪਟੀ ਡਾਇਰੈਕਟਰ ਸਥਾਨਕ ਸਰਕਾਰ ਫਿਰੋਜ਼ਪੁਰ ਵਲੋਂ ਫਰੀਦਕੋਟ ਦੇ ਸੋਲਿਡ ਵੇਸਟ ਮੈਨਜਮੈਂਟ ਪਲਾਟ ਦਾ ਅਚਨਚੈਤ ਦੋਰਾ ਕੀਤਾ ਗਿਆ, ਜਿਸ ਦੋਰਾਨ ਡਾ: ਨਯਨ ਵਲੋਂ ਫਰੀਦਕੋਟ ਸ਼ਹਿਰ ਦੇ ਵੱਖ-ਵੱਖ ਸਥਾਨਾ ਤੇ ਬਣਾਏ ਗਏ ਕੰਪੋਸਟ ਪਿੱਟ ਅਤੇ ਐਮ. ਆਰ. ਐਫ ਦੇ ਕੰਮਾ ਦਾ ਜਾਇਜਾ ਲਿਆ ਅਤੇ ਨਗਰ ਕੌਂਸਲ ਵਲੋਂ ਕਰਵਾਈ ਜਾਦੀ ਡੋਰ ਟੂ ਡੋਰ ਕੁਲੇਕਸ਼ਨ, ਸੋਰਸ ਸੈਗਰੀਗੇਸ਼ਨ ਤੋ ਇਲਾਵਾ ਗਿੱਲੇ ਕੱਚਰੇ ਤੋ ਖਾਦ ਬਨਾਉਣਾ ਅਤੇ ਸੁੱਕੇ ਕੱਚਰੇ ਨੂੰ ਐਮ.ਆਰ.ਐਫ ਵਿਚ ਸਟੋਰ ਕਰਨ ਦੇ ਕੰਮਾ ਨੂੰ ਵਾਚਿਆ ਗਿਆ ਅਤੇ ਇਸ ਸਬੰਧੀ ਨਗਰ ਕੌਂਸਲ ਦੇ ਸਟਾਫ ਨਾਲ ਵਿਚਾਰ ਵਿਟਾਂਦਰਾ ਵੀ ਕੀਤਾ ਗਿਆ। ਉਹਨਾ ਨੇ ਫਰੀਦਕੋਟ ਦੇ ਕਾਰਜ ਸਾਧਕ ਅਫਸਰ ਸ਼੍ਰੀ ਅਮਿੰ੍ਰਤ ਲਾਲ ਅਤੇ ਬਾਕੀ ਸਟਾਫ ਨੂੰ ਇਹ ਹਦਾਇਤ ਵੀ ਕੀਤੀ ਕਿ ਸੋਲਿਡ ਵੇਸਟ ਮੈਨਜਮੈਂਟ ਰੂਲ 2016 ਅਤੇ ਮਾਨਯੋਗ ਨੈਸ਼ਨਲ ਗ੍ਰੀਨ ਟ੍ਰੀਬਿਊਨਲ ਦੀਆ ਹਦਾਇਤਾ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇ ਅਤੇ ਸ਼ਹਿਰ ਨੂੰ ਜਲਦ ਤੋ ਜਲਦ ਕੱਚਰਾ ਮੁੱਕਤ ਕੀਤਾ ਜਾ ਸਕੇ।
ਇਸ ਮੌਕੇ ਉਹਨਾ ਦੇ ਨਾਲ ਜੁਆਇੰਟ ਡਿਪਟੀ ਡਾਇਰੈਕਟਰ ਸ਼੍ਰੀ ਕੁਲਵੰਤ ਸਿੰਘ ਬਰਾੜ, ਕਾਰਜ ਸਾਧਕ ਅਫਸਰ ਸ਼੍ਰੀ ਅਮਿੰ੍ਰਤ ਲਾਲ, ਐਕਸੀਅਨ ਸ਼੍ਰੀ ਸੰਦੀਪ ਰੁਮਾਨਾ, ਸੈਨਟਰੀ ਇੰਚਾਰਜ ਸ਼੍ਰੀ ਨਿਰਮਲ ਸਿੰਘ, ਪ੍ਰੋਗਰਾਮ ਕੁਆਡੀਨੇਟਰ ਸ਼੍ਰੀਮਤੀ ਜਸਵੀਰ ਕੌਰ ਤੋ ਇਲਾਵਾ ਨਗਰ ਕੌਂਸਲ ਦਾ ਸਟਾਫ ਮੌਜੂਦ ਸੀ।
ਅੰਤ ਵਿਚ ਕਾਰਜ ਸਾਧਕ ਅਫਸਰ ਸ਼੍ਰੀ ਅਮਿੰ੍ਰਤ ਲਾਲ ਨੇ ਡਿਪਟੀ ਡਾਇਰੈਕਟਰ ਡਾ: ਨਯਨ ਨੂੰ ਪੂਰਨ ਰੂਪ ਵਿਚ ਵਿਸ਼ਵਾਦ ਦਵਾਇਆ ਕਿ ਅਸੀ ਜਲਦ ਹੀ ਫਰੀਦਕੋਟ ਸ਼ਹਿਰ ਅੰਦਰ 100% ਡੋਰ ਟੂ ਡੋਰ ਅਤੇ ਸੈਗਰੀਗੇਸ਼ਨ ਦੇ ਟੀਚੇ ਨੂੰ ਪ੍ਰਾਪਤ ਕਰਾਗੇ ਅਤੇ ਸ਼ਹਿਰ ਨੂੰ ਸਾਫ ਸੁਥਰਾ ਅਤੇ ਕੱਚਰਾ ਮੁਕਤ ਬਨਾਉਣ ਵਿਚ ਕੋਈ ਵੀ ਕਸਰ ਨਹੀ ਛੱਡੀ ਜਾਵੇਗੀ।