November 27, 2020

Punjab Diary

News Portal In Punjabi

NEWS UPDATE: ਡਿਪਟੀ ਕਮਿਸ਼ਨਰ ਫੇਸਬੁੱਕ ਲਾਈਵ ਰਾਹੀਂ ਜਿਲਾ ਵਾਸੀਆਂ ਨਾਲ ਹੋਏ ਰੂ-ਬ-ਰੂ

੦ ਕੋੋਵਿਡ ਤੋੋਂ ਬਚਾਅ ਲਈ ਸਿਹਤ ਵਿਭਾਗ ਵੱਲੋੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ
ਬਲਵਿੰਦਰ ਹਾਲੀ/ਪੰਜਾਬ ਡਾਇਰੀ ਬਿਊਰੋ/ਮੋਬ. 98144-42674
ਫਰੀਦਕੋਟ, 19 ਨਵੰਬਰ

ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਬੀਤੀ ਸ਼ਾਮ ਆਪਣੇ ਹਫਤਾ ਵਾਰੀ ਫੇਸਬੁੱਕ ਲਾਈਵ ਪ੍ਰੋਗਰਾਮ ਰਾਹੀਂ ਜਿਲਾ ਵਾਸੀਆਂ ਦੇ ਰੂ ਬਰੂ ਹੋ ਕੇ ਕਰੋੋਨਾ ਮਹਾਂਮਾਰੀ ਦੀ ਤਾਜ਼ਾ ਸਥਿਤੀ, ਇਸ ਤੋੋਂ ਬਚਾਅ ਆਦਿ ਸਮੇਤ ਹੋੋਰ ਮੁੱਦਿਆਂ ਬਾਰੇ ਵੀ ਗੱਲ ਕੀਤੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਫਰੀਦਕੋਟ ਜ਼ਿਲੇ ਵਿਚ ਪਿਛਲੇ ਕੁਝ ਸਮੇਂ ਤੋੋਂ ਕੋਵਿਡ-19 ਦੇ ਐਕਟਿਵ ਕੇਸ ਘੱਟ ਰਹੇ ਹਨ ਇਹ ਸਾਡੇ ਫਰੀਦਕੋਟ ਜ਼ਿਲੇ ਲਈ ਖੁਸ਼ੀ ਦੀ ਗੱਲ ਹੈ ਪਰ ਇਸ ਲਈ ਸਾਵਧਾਨੀਆਂ ਵਰਤਣ ਵਿਚ ਢਿੱਲ ਨਾ ਕੀਤੀ ਜਾਵੇ ਅਤੇ ਸਿਹਤ ਵਿਭਾਗ ਵੱਲੋੋਂ ਦਿੱਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ ਅਤੇ ਲੋੋਕਾਂ ਨੂੰ ਇਸ ਮਹਾਂਮਾਰੀ ਤੇ ਕਾਬੂ ਪਾਉਣ ਲਈ ਸਹਿਯੋੋਗ ਦੇਣ ਦੀ ਵੀ ਅਪੀਲ ਕੀਤੀ। ਉਨਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਕੋਵਿਡ ਸਬੰਧੀ ਪ੍ਰੋਟੋਕਾਲ ਦੀ ਪਾਲਣਾ ਯਕੀਨੀ ਬਣਾਈ ਜਾਵੇ ਅਤੇ ਬਜ਼ਾਰ ਵਿਚ ਜ਼ਿਆਦਾ ਭੀੜ ਨਾ ਕੀਤੀ ਜਾਵੇ।ਉਨਾਂ ਕਿਹਾ ਕਿ ਦੁਕਾਨਦਾਰ ਦੁਕਾਨਾਂ ਦੇ ਬਾਹਰ ਗਾਹਕਾਂ ਵਿੱਚ ਵੀ ਦੂਰੀ ਬਣਾਏ ਰੱਖਣ ਲਈ ਨਿਸ਼ਾਨ ਲਗਾਉਣ ਅਤੇ ਸੈਨੇਟਾਈਜ਼ਰ ਅਤੇ ਮਾਸਕ ਦੀ ਵਰਤੋੋਂ ਨੂੰ ਯਕੀਨੀ ਬਣਾਇਆ ਜਾਵੇ।
ਉਨਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਫੇਸ ਮਾਸਕ ਹੀ ਇਕ ਅਜਿਹੀ ਵੈਕਸੀਨ ਹੈ ਜਿਸ ਦੀ ਵਰਤੋੋਂ ਕਰਕੇ ਕਰੋੋਨਾ ਤੋੋਂ ਬਚਿਆ ਜਾ ਸਕਦਾ ਹੈ। ਉਨਾਂ ਦੱਸਿਆ ਕਿ ਫਰੀਦਕੋਟ ਜਿਲੇ ਵਿੱਚ ਕੱਲ ਸ਼ਾਮ ਤੱਕ ਸਿਹਤ ਵਿਭਾਗ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ ਜ਼ਿਲੇ ਵਿਚ ਕਰੋਨਾ ਪਾਜਿਟਿਵ ਦੇ 25 ਨਵੇਂ ਕੇਸ ਸਾਹਮਣੇ ਆਏ ਹਨ। ਫਰੀਦਕੋਟ ਜਿਲੇ ਵਿੱਚ ਕੱਲ ਸ਼ਾਮ 5 ਲੋਕਾਂ ਨੂੰ ਸਿਹਤਯਾਬ ਹੋਣ ਪਿਛੋਂ ਛੁੱਟੀ ਦਿੱਤੀ ਗਈ ਅਤੇ ਹੁਣ ਤੱਕ ਪੂਰੇ ਜਿਲੇ ਵਿੱਚ 3506 ਕਰੋਨਾ ਪਾਜੀਟਿਵ ਕੇਸ ਸਾਹਮਣੇ ਆਏ ਹਨ ਜਿੰਨਾ ਵਿਚੋਂ 3275 ਲੋਕ ਸਾਵਧਾਨੀਆਂ, ਹਦਾਇਤਾਂ ਦੀ ਪਾਲਣਾ ਅਤੇ ਉਪਚਾਰ ਰਾਹੀਂ ਤੰਦਰੁਸਤ ਹੋ ਚੁੱਕੇ ਹਨ। ਜਦਕਿ ਜਿਲੇ ਵਿੱਚ ਹੁਣ ਕਰੋਨਾ ਦੇ 167 ਐਕਟਿਵ ਕੇਸ ਹਨ। ਜ਼ਿਲੇ ਵਿੱਚ ਹੁਣ ਤੱਕ 45059 ਕਰੋੋਨਾ ਸੈਂਪਲ ਇੱਕਤਰ ਕੀਤੇ ਜਾ ਚੁੱਕੇ ਹਨ ਜਦਕਿ 64 ਲੋੋਕਾਂ ਦੀ ਕਰੋੋਨਾ ਕਾਰਨ ਮੌੌਤ ਹੋੋ ਚੁੱਕੀ ਹੈ।
ਉਨਾਂ ਕਿਹਾ ਕਿ ਮੌਸਮ ਦੀ ਤਬਦੀਲੀ ਨਾਲ ਜ਼ਿਲੇ ਵਿਚ ਡੇਂਗੂ ਅਤੇ ਮਲੇਰੀਆ ਦੇ ਕੇਸ ਵੀ ਸਾਹਮਣੇ ਆ ਰਹੇ ਹਨ ਜਿਨਾਂ ਤੋਂ ਬਚਾਅ ਲਈ ਸਾਰੇ ਜ਼ਿਲੇ ਵਿੱਚ ਫੋੋਗਿੰਗ ਮਸ਼ੀਨਾਂ ਰਾਹੀਂ ਸਪਰੇਅ ਕੀਤਾ ਜਾ ਰਿਹਾ ਹੈ।ਉਨਾਂ ਕਿਹਾ ਕਿ ਸਾਡੇ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਡੇਂਗੂ ਅਤੇ ਮਲੇਰੀਏ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਅਤੇ ਟੈਸਟ ਕਰਾਉਣ ਲਈ ਪ੍ਰੇਰਿਤ ਕਰੀਏ।
ਉਨਾਂ ਜ਼ਿਲਾ ਵਾਸੀਆਂ ਨੂੰ ਦੱਸਿਆ ਕਿ ਸ਼ਹਿਰ ਵਿੱਚ ਸਫਾਈ ਅਭਿਆਨ ਚਲਾਇਆ ਗਿਆ ਹੈ।ਉਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਆਲਾ ਦੁਆਲਾ ਸਾਫ ਰੱਖਣ। ਉਨਾਂ ਦੱਸਿਆ ਕਿ ਸਾਡੇ ਵੱਲੋੋਂ ਜਨਤਕ ਥਾਵਾਂ ਤੇ ਸੁੱਟਿਆ ਜਾਂਦਾ ਘਰੇਲੂ ਕਚਰਾ, ਕੁੂੜਾ ਕਰਕਟ ਵੀ ਵੱਡੀ ਪੱਧਰ ਤੇ ਬਿਮਾਰੀਆਂ ਦਾ ਸਬੱਬ ਬਣਦਾ ਹੈ।ਉਨਾਂ ਦੱਸਿਆ ਕਿ ਜ਼ਿਲੇ ਵਿੱਚ ਸਮੂਹ ਨਗਰ ਕੌੌਂਸਿਲਾਂ ਵੱਲੋੋਂ ਡੂ ਟੂਰ ਡੂ ਕੂੜਾ ਕਰਕਟ, ਕੱਚਰਾ ਆਦਿ ਨੂੰ ਇੱਕਠਾ ਕਰਨ ਲਈ ਸਫਾਈ ਸੇਵਕ ਲਗਾਏ ਗਏ ਹਨ ਅਤੇ ਸਮੂਹ ਨਗਰ ਕੌੌਂਸਿਲਾਂ ਵੱਲੋੋਂ “ਮੇਰਾ ਕੂੜਾ ਮੇਰੀ ਜ਼ਿੰਮੇਵਾਰੀ’’ ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ ਜਿਸ ਨੂੰ ਸਫਲ ਬਣਾਉਣ ਲਈ ਆਪ ਸਭ ਦੇ ਸਹਿਯੋੋਗ ਦੀ ਲੋੋੜ ਹੈ। ਉਨਾਂ ਇਹ ਵੀ ਅਪੀਲ ਕੀਤੀ ਕਿ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਗਿੱਲਾ ਅਤੇ ਸੁੱਕਾ ਕੂੜਾ ਅਲੱਗ ਅਲੱਗ ਕਰਕੇ ਨਗਰ ਕੌੌਸਿਲਾਂ ਦੇ ਸਫਾਈ ਕਰਮਚਾਰੀਆਂ ਨੂੰ ਦੇਵੋੋ। ਉਨਾਂ ਕਿਹਾ ਕਿ ਮੈਂ ਉਮੀਦ ਕਰਦਾ ਹਾਂ ਕਿ ਆਪ ਜੀ ਮੇਰੇ ਵੱਲੋਂ ਕੀਤੀਆਂ ਗਈਆਂ ਇਨਾਂ ਅਪੀਲਾਂ ਤੇ ਅਮਲ ਕਰਕੇ ਖੁਦ ਨੂੰ, ਪਰਿਵਾਰ ਅਤੇ ਪੂਰੇ ਸਮਾਜ ਨੂੰ ਸੁਰੱਖਿਅਤ ਰੱਖਣ ਵਿਚ ਸਹਿਯੋਗ ਦੇਵੋਗੇ।