November 27, 2020

Punjab Diary

News Portal In Punjabi

NEWS UPDATE: ਬਠਿੰਡਾ-ਚੰਡੀਗੜ ਰੋਡ ’ਤੇ ਵਾਪਰਿਆ ਖਤਰਨਾਕ ਹਾਦਸਾ, 1 ਬੱਚੇ ਸਣੇ 3 ਦੀ ਮੌਤ

ਬਲਵਿੰਦਰ ਹਾਲੀ/ਰਘੂਨਦੰਨ ਪਰਾਸ਼ਰ/ਪੰਜਾਬ ਡਾਇਰੀ ਬਿਊਰੋ/ਮੋਬ. 98144-42674
ਜੈਤੋ, 20 ਨਵੰਬਰ

ਬਠਿੰਡਾ-ਚੰਡੀਗੜ ਰੋਡ ਸਥਿਤ ਪਿੰਡ ਜੇਠੂਕੇ ਨੇੜੇ ਵਾਪਰੇ ਖਤਰਨਾਕ ਸੜਕ ਹਾਦਸੇ ‘ਚ ਇਕ ਬੱਚੇ ਸਮੇਤ 3 ਲੋਕਾਂ ਦੀ ਮੌਤ ਹੋ ਗਈ ਜਦੋਂਕਿ 2 ਔਰਤਾਂ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਈਆਂ। ਜਾਣਕਾਰੀ ਅਨੁਸਾਰ ਸੰਗਰੂਰ ਜ਼ਿਲੇ ਦੇ ਪਿੰਡ ਮੌਲੀਵਾਲਾ ਦਾ ਗੁਰਇਕਬਾਲ ਸਿੰਘ ਆਪਣੀ ਕਾਰ ਤੇ ਸਵਾਰ ਹੋ ਕੇ ਬਠਿੰਡਾ ਤੋਂ ਸੰਗਰੂਰ ਨੂੰ ਜਾ ਰਿਹਾ ਸੀ ਕਿ ਜਦੋਂ ਉਨਾਂ ਦੀ ਗੱਡੀ ਪਿੰਡ ਜੇਠੂਕੇ ਨੇੜੇ ਪੁੱਜੀ ਤਾਂ ਸੜਕ ਕਿਨਾਰੇ ਖੜੇ ਟਰਾਲੇ ਨਾਲ ਟਕਰਾ ਗਈ। ਸਿੱਟੇ ਵਜੋਂ ਗੁਰਇਕਬਾਲ ਸਿੰਘ ਸਮੇਤ ਉਸ ਦੇ ਇਕ ਸਾਥੀ ਅਤੇ ਬੱਚੇ ਦੀ ਮੌਤ ਹੋ ਗਈ ਜਦੋਂਕਿ ਦੋ ਔਰਤਾਂ ਗੰਭੀਰ ਰੂਪ ‘ਚ ਜ਼ਖਮੀ ਹੋ ਗਈਆਂ। ਸਹਾਰਾ ਜਨਸੇਵਾ ਰਾਮਪੁਰਾ ਦੇ ਮੈਂਬਰਾਂ ਨੇ ਦੱਸਿਆ ਕਿ ਜਖਮੀਆਂ ਨੂੰ ਰਾਮਪੁਰਾ ਦੇ ਸਿਵਲ ਹਸਪਤਾਲ ‘ਚ ਇਲਾਜ ਲਈ ਲਿਆਂਦਾ ਗਿਆ ਪਰ ਡਾਕਟਰਾਂ ਨੇ ਦੋ ਜਖਮੀਆਂ ਨੂੰ ਆਦੇਸ਼ ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮਿ੍ਰਤਕ ਐਲਾਨ ਦਿੱਤਾ ਜਦੋਂਕਿ ਇਕ ਵਿਅਕਤੀ ਦੀ ਰਾਮਪੁਰਾ ਹਸਪਤਾਲ ‘ਚ ਹੀ ਮੌਤ ਹੋ ਗਈ। ਪੁਲਿਸ ਮਾਮਲੇ ਦੀ ਜਾਂਚ ਵਿਚ ਜੁੱਟ ਗਈ ਹੈ।