November 27, 2020

Punjab Diary

News Portal In Punjabi

NEWS UPDATE: ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਬਿਰਧ ਆਸ਼ਰਮ, ਰੈੱਡ ਕਰਾਸ ਵਿੱਚ ਲਗਾਇਆ ਮੈਡੀਕਲ ਕੈਂਪ

ਬਲਵਿੰਦਰ ਹਾਲੀ/ਪੰਜਾਬ ਡਾਇਰੀ ਬਿਊਰੋ/ਮੋਬ. 98144-42674
ਫਰੀਦਕੋਟ, 20 ਨਵੰਬਰ

ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ. ਏੇ.ਐੱਸ ਨਗਰ (ਮੋਹਾਲੀ) ਦੇ ਦਿਸ਼ਾਂ-ਨਿਰਦੇਸ਼ਾਂ ਅਨੁਸਾਰ ਮਾਨਯੋਗ ਜ਼ਿਲਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਫਰੀਦਕੋਟ ਸ੍ਰੀ ਸੁਮੀਤ ਮਲਹੋਤਰਾ ਜੀ ਦੀ ਰਹਿਨੁਮਾਈ ਹੇਠ ਸ੍ਰੀ ਸੰਜੀਵ ਕੁੰਦੀ, ਇੰੰਚਾਰਜ ਸਕੱਤਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਫਰੀਦਕੋਟ ਵੱਲੋਂ ਸਿਹਤ ਵਿਭਾਗ, ਫਰੀਦਕੋਟ ਦੇ ਸਹਿਯੋਗ ਨਾਲ ਬਿਰਧ ਆਸ਼ਰਮ, ਰੈੱਡ ਕਰਾਂਸ, ਫਰੀਦਕੋਟ ਵਿੱਚ ਅੱਜ ਮਿਤੀ 20.11.2020 ਨੂੰ ਮੈਡੀਕਲ ਕੈਂਪ ਲਗਾਇਆ ਗਿਆ। ਇਸ ਮੈਡੀਕਲ ਕੈਂਪ ਦੌਰਾਨ ਬਿਰਧ ਆਸ਼ਰਮ ਰੈੱਡ ਕਰਾਸ, ਫਰੀਦਕੋਟ ਵਿੱਚ ਰਹਿ ਰਹੇ ਬਜੁਰਗਾਂ ਅਤੇ ਬੱਚਿਆ ਦਾ ਸਿਹਤ ਵਿਭਾਗ ਦੀ ਟੀਮ ਵੱਲੋਂ ਮੈਡੀਕਲ ਚੈੱਕ-ਅੱਪ ਕੀਤਾ ਗਿਆ ਅਤੇ ਅੰਜਲੀ ਲੈਬਸ, ਫਰੀਦਕੋਟ ਵੱਲੋਂ ਉਨਾਂ ਦੇ ਮੁਫਤ ਖੂਨ ਟੈਸਟ ਵੀ ਕੀਤੇ ਗਏ। ਇਸ ਉਪਰੰਤ ਬਜੁਰਗਾਂ ਨੂੰ ਉਨਾਂ ਦੀ ਲੌੜ ਅਨੁਸਾਰ ਮੁਫਤ ਦਵਾਈ ਵੀ ਮੁਹੱਈਆ ਕਰਵਾਈ ਗਈ। ਇਸ ਦੇ ਨਾਲ ਹੀ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਫਰੀਦਕੋਟ ਵੱਲੋਂ ਅਰੋਗਿਆ ਭਾਰਤੀ, ਫਰੀਦਕੋਟ, ਐੱਨ.ਜੀ.ਓ ਨੂੰ ਸ਼ਾਮਿਲ ਕਰਕੇ ਉਥੇੇ ਰਹਿ ਰਹੇ ਬਜੁਰਗਾਂ ਨੂੰ ਫਲ ਵੀ ਮੁਹੱਈਆ ਕਰਵਾਏ ਗਏ। ਇਸ ਮੌਕੇ ਚੰਦਰ ਸ਼ੇਖਰ ਕੱਕੜ, ਸੀਨੀਅਰ ਮੈਡੀਕਲ ਅਫਸਰ, ਫਰੀਦਕੋਟ ਮੌਜੂਦ ਸਨ ਅਤੇ ਸਾਰਾ ਮੈਡੀਕਲ ਕੈਂਪ ਉਨਾਂ ਦੀ ਨਿਗਰਾਨੀ ਹੇਠ ਸਰਕਾਰ ਦੀਆਂ ਕੋਵਿਡ-19 ਸੰਬੰਧੀ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ ਗਿਆ। ਇਸ ਤੋਂ ਇਲਾਵਾ ਡਾ. ਰਣਜੀਤ ਕੌਰ, ਮੈਡੀਕਲ ਅਫਸਰ, ਡਾ. ਵਿਕਰਮਜੋਤ ਸਿੰਘ, ਮੈਡੀਕਲ ਅਫਸਰ ਅਤੇ ਮਿਸ ਕੁਲਵੀਰ ਕੌਰ, ਏੇ.ਐਨ.ਐਮ, ਸਿਵਲ ਹਸਪਤਾਲ, ਫਰੀਦਕੋਟ ਮੌਜੂਦ ਸਨ ਜਿਹਨਾਂ ਵੱਲੋਂ ਉਪਰੋਕਤ ਬਜੁਰਗਾਂ ਅਤੇ ਬੱਚਿਆਂ ਦਾ ਮੈਡੀਕਲ ਚੈੱਕ-ਅੱਪ ਕੀਤਾ ਗਿਆ।