November 27, 2020

Punjab Diary

News Portal In Punjabi

NEWS UPDATE: ਬੱਚੇ ਦੇ ਜਨਮ ਦਿਨ ’ਤੇ ਆਨਲਾਈਨ ਖਰੀਦੀ ਘੜੀ, ਜਦ ਪੈਕਿੰਗ ਖੋਲੀ ਤਾਂ ਉਡੇ ਹੋਸ਼

ਬਲਵਿੰਦਰ ਹਾਲੀ/ਪੰਜਾਬ ਡਾਇਰੀ ਬਿਊਰੋ/ਮੋਬ. 98144-42674
ਫਰੀਦਕੋਟ, 21 ਨਵੰਬਰ

ਇਨੀਂ ਦਿਨੀਂ ਲੋਕਾਂ ‘ਚ ਆਨਲਾਈਨ ਸ਼ਾਪਿੰਗ ਕਰਨ ਦਾ ਕਾਫ਼ੀ ਜ਼ਿਆਦਾ ਰੁਝਾਨ ਵੱਧਦਾ ਜਾ ਰਿਹਾ ਹੈ ਪਰ ਇੱਕਾ-ਦੁੱਕਾ ਕੰਪਨੀਆਂ ਨੂੰ ਛੱਡ ਜ਼ਿਆਦਾਤਰ ਆਨਲਾਈਨ ਕੰਪਨੀਆਂ ਵਲੋਂ ਲੋਕਾਂ ਨੂੰ ਹਜ਼ਾਰਾਂ ਰੁਪਏ ਦੀ ਆਏ ਦਿਨ ਚੂਨਾ ਲਗਾਇਆ ਜਾ ਰਿਹਾ ਹੈ। ਜਿਸ ਦੀ ਤਾਜਾ ਮਿਸਾਲ ਫਰੀਦਕੋਟ ਸ਼ਹਿਰੲਅੰਦਰ ਦੇਖਣ ਨੂੰ ਮਿਲੀ, ਜਿੱਥੇ ਇਕ ਪਤੀ ਪਤਨੀ ਨੇ ਆਪਣੇ ਬੱਚੇ ਦੇ ਜਨਮ ਦਿਨ ਦੀ ਖੁਸ਼ੀ ‘ਚ ਫਲਿਪਕਾਰਟ ਤੋਂ ਐਪਲ ਕੰਪਨੀ ਦੀ ਇਕ ਘੜੀ 5000 ਰੁਪਏ ਦੇ ਆਨਲਾਈਨ ਡਿਸਕਾਊਟ ਤੇ ਕਰੀਬ 20 ਹਜ਼ਾਰ ਰੁਪਏ ਆਨਲਾਈਨ ਪੇਮੈਂਟ ਕਰ ਕੇ ਮੰਗਵਾਈ ਸੀ, ਜਿਸ ਦੀ ਕੁਝ ਦਿਨ ਪਹਿਲਾਂ ਡਿਲਿਵਰੀ ਹੋ ਗਈ ਸੀ ਪਰ ਜਦ ਪਰਿਵਾਰ ਨੇ ਜਨਮ ਦਿਨ ਵਾਲੇ ਦਿਨ ਇਸ ਘੜੀ ਦੀ ਪੈਕਿੰਗ ਖੋਲੀ ਤਾਂ ਇਨਾਂ ਦੇ ਹੋਸ਼ ਉੱਡ ਗਏ। ਪੈਕਿੰਗ ‘ਚੋਂ ਘੜੀ ਨਿਕਲੀ ਹੀ ਨਹੀਂ। ਪਰਿਵਾਰ ਦੀਆਂ ਬੱਚੇ ਦਾ ਜਨਮ ਦਿਨ ਮਨਾਉਣ ਦੀਆਂ ਖੁਸ਼ੀਆਂ ਵੀ ਮੱਠੀਆਂ ਪੈ ਗਈਆਂ।ਜਦੋਂ ਪਰਿਵਾਰ ਨੇ ਕੰਪਨੀ ਨਾਲ ਗੱਲ ਕੀਤੀ ਤਾਂ ਉਨਾਂ ਵੀ ਕੋਈ ਸੰਤੋਸ਼ ਜਨਕ ਜਵਾਬ ਨਹੀਂ ਦਿੱਤਾ। ਹੁਣ ਪਰਿਵਾਰ ਆਪਣੇ ਆਪ ਨੂੰ ਠੱਗਿਆ-ਠੱਗਿਆ ਮਹਿਸੂਸ ਕਰ ਰਿਹਾ ਅਤੇ ਲੋਕਾਂ ਨੂੰ ਆਨਲਾਈਨ ਖਰੀਦੋਫਰੋਖ਼ਤ ਨਾਂ ਕਰਨ ਦੀ ਸਲਾਹ ਦੇ ਰਿਹਾ।
ਇਸ ਮੌਕੇ ਗੱਲਬਾਤ ਕਰਦੇ ਹੋਏ ਪੀੜਤ ਜੋੜੇ ਨੇ ਦੱਸਿਆ ਕਿ ਉਨਾਂ ਦੇ ਮੁੰਡੇ ਦਾ ਜਨਮ ਦਿਨ ਸੀ ਅਤੇ ਇਸ ਲਈ ਉਨਾਂ ਨੇ ਇਕ ਸਰਪ੍ਰਾਈਜ ਗਿਫ਼ਟ ਵਜੋਂ ਐਪਲ ਕੰਪਨੀ ਦੀ ਕਰੀਬ 25 ਹਜ਼ਾਰ ਰੁਪਏ ਦੀ ਕੀਮਤ ਵਾਲੀ ਇਕ ਸਮਾਰਟ ਵਾਚ ਸਪੈਸ਼ਲ 5 ਹਜਾਰ ਰੁਪਏ ਦੇ ਡਿਸਕਾਉਂਟ ਤੇ ਆਨਲਾਈਨ ਫਲਿਪਕਾਰਟ ਤੋਂ ਖਰੀਦੀ ਸੀ, ਜਿਸ ਦੀ ਡਿਲਿਵਰੀ 3 ਨਵੰਬਰ ਨੂੰ ਹੋਈ ਸੀ ਪਰ ਪਰਿਵਾਰ ਨੇ ਇਸ ਘੜੀ ਦੀ ਪੈਕਿੰਗ ਨੂੰ ਸਰਪ੍ਰਾਈਜ ਗਿਫ਼ਟ ਵਜੋਂ ਸੰਭਾਲਦੇ ਹੋਏ ਖੋਲਿਆ ਨਹੀਂ ਸੀ ਪਰ ਜਦੋਂ ਬੀਤੇ ਦਿਨੀਂ ਬੱਚੇ ਦੇ ਜਨਮ ਦਿਨ ਮੌਕੇ ਉਨਾਂ ਇਸ ਘੜੀ ਦੀ ਪੈਕਿੰਗ ਨੂੰ ਖੋਲਿਆ ਤਾਂ ਪੈਕਿੰਗ ‘ਚੋਂ ਘੜੀ ਦੇ ਸਿਰਫ਼ ਪਟੇ ਹੀ ਨਿਕਲੇ ਘੜੀ ਨਹੀਂ ਨਿਕਲੀ।
ਉਨਾਂ ਦੱਸਿਆ ਕਿ ਇਸ ਤੇ ਜਦ ਉਨਾਂ ਫਲਿਪਕਾਰਟ ਕੰਪਨੀ ਦੇ ਆਨਲਾਇਨ ਟੋਲਫਰੀ ਨੰਬਰ ਤੇ ਸੰਪਰਕ ਕੀਤਾ ਗਿਆ ਤਾਂ ਉਨਾਂ ਕੋਈ ਸੰਤੋਸ਼ਜਨਕ ਜਵਾਬ ਨਹੀਂ ਦਿੱਤਾ। ਉਨਾਂ ਕਿਹਾ ਕਿ ਕੰਪਨੀ ਨੇ ਉਨਾਂ ਨਾਲ ਕਰੀਬ 20000 ਰੁਪਏ ਦੀ ਠੱਗੀ ਮਾਰੀ ਹੈ। ਉਨਾਂ ਲੋਕਾਂ ਨੂੰ ਵੀ ਸਲਾਹ ਦਿੱਤੀ ਕਿ ਅੱਗੇ ਤੋਂ ਕੋਈ ਵੀ ਇਨਾਂ ਕੰਪਨੀਆਂ ਤੋਂ ਆਨਲਾਇਨ ਖਰੀਦ ਨਾ ਕਰੇ। ਪਰਿਵਾਰ ਨੇ ਭਰੇ ਮਨ ਨਾਲ ਕਿਹਾ ਕਿ ਅੱਜ ਉਨਾਂ ਦੇ ਬੱਚੇ ਦਾ ਜਨਮ ਦਿਨ ਸੀ ਪਰ ਇੰਨੀ ਵੱਡੀ ਠੱਗੀ ਹੋ ਜਾਣ ਤੋਂ ਬਾਅਦ ਬੱਚੇ ਦੇ ਜਨਮ ਦਿਨ ਦੀਆਂ ਖੁਸ਼ੀਆਂ ਵੀ ਫਿੱਕੀਆਂ ਲੱਗਣ ਲੱਗੀਆਂ ਹਨ।