NEWS UPDATE: ਸ਼ਹਿਰ ਦੀਆਂ ਇਤਿਹਾਸਕ ਇਮਾਰਤਾਂ ਦੀ ਪੁਰਾਣੀ ਦਿੱਖ ਬਹਾਲ ਕੀਤੀ ਜਾਵੇਗੀ- ਸੇਤੀਆ



ਬਲਵਿੰਦਰ ਹਾਲੀ/ਪੰਜਾਬ ਡਾਇਰੀ ਬਿਊਰੋ/ਮੋਬ. 98144-42674
ਫ਼ਰੀਦਕੋਟ, 26 ਨਵੰਬਰ
ਫ਼ਰੀਦਕੋਟ ਸ਼ਹਿਰ ਦੀਆਂ ਇਤਿਹਾਸਕ ਇਮਾਰਤਾਂ ਦਾ ਨਵੀਨੀਕਰਣ ਕਰਕੇ ਪੁਰਾਣੀ ਦਿੱਖ ਬਹਾਲ ਕੀਤੀ ਜਾਵੇਗੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਸ਼ਹਿਰ ਦੇ ਵਿਚਕਾਰ ਸਥਿਤ ਘੰਟਾ ਘਰ ਦੀ ਇਮਾਰਤ ਦਾ ਜਾਇਜ਼ਾ ਲੈਣ ਉਪਰੰਤ ਦਿੱਤੀ। ਇਸ ਮੌਕੇ ਕਾਰਜ ਸਾਧਕ ਅਫ਼ਸਰ ਸ੍ਰੀ ਅਮਿ੍ਰਤ ਲਾਲ ਤੇ ਸਮਾਜਸੇਵੀ ਹਾਜ਼ਰ ਸਨ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਹਿਰ ਦੀ ਸ਼ਾਨ ਘੰਟਾ ਘਰ ਦੀ ਇਮਾਰਤ ਅਤੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਨਜ਼ਦੀਕ ਸਥਿਤ ਨਹਿਰੂ ਗੇਟ ਆਦਿ ਇਤਿਹਾਸਕ ਇਮਾਰਤਾਂ ਦੇ ਨਵੀਨੀਕਰਣ ਲਈ ਪੁਰਤੱਤਵ ਵਿਭਾਗ ਨੂੰ ਲਿਖਿਆ ਗਿਆ ਹੈ। ਇਸ ਉਪਰੰਤ ਇਹਨਾਂ ਪ੍ਰਾਜੈਕਟਾ ਤੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਉਨਾਂ ਦੱਸਿਆ ਕਿ ਜਿਥੇ ਇਹਨਾਂ ਇਮਾਰਤਾਂ ਦੀ ਸ਼ਾਨ ਵਧੇਗੀ ਉਥੇ ਹੀ ਬਾਹਰੋੋ ਆਉਣ ਵਾਲਿਆਂ ਲਈ ਖਿੱਚ ਦੇ ਕੇਂਦਰ ਬਣਨਗੇ ਅਤੇ ਸ਼ਹਿਰ ਦੇ ਅਮੀਰ ਵਿਰਸੇ ਤੇ ਇਤਿਹਾਸ ਤੋਂ ਜਾਣੂ ਹੋ ਸਕਣਗੇ।
ਇਸ ਮੌਕੇ ਸਮਾਜਸੇਵੀ ਸਹਾਰਾ ਸੋਸਾਇਟੀ ਤੋਂ ਸ੍ਰੀ ਪ੍ਰਵੀਨ ਕਾਲਾ, ਸੀਰ ਸੋਸਾਇਟੀ ਤੋਂ ਸ੍ਰੀ ਸੰਦੀਪ ਅਰੋੜਾ, ਸ੍ਰੀ ਰਾਕੇਸ਼ ਸ਼ਰਮਾ ਤੇ ਹੋਰ ਮੌਜੂਦ ਸਨ।






- 31ਵੇਂ ਦਿਨ ਸਿਲਾਈ ਸੈਂਟਰ ’ਚ ਪੁੱਜੇ ਕੁਲਦੀਪ ਸਿੰਘ ਸੋਹੀ ਐਸ.ਪੀ. ਨੇ ਕੀਤੀਆਂ ਉਸਾਰੂ ਗੱਲਾਂ
- ਵਧੀਕ ਡਿਪਟੀ ਕਮਿਸ਼ਨਰ ਦੁਆਰਾ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਫਰੀਦਕੋਟ ਦਾ ਦੌਰਾ
- ਸਿਵਲ ਹਸਪਤਾਲ ਕੋਟਕਪੂਰਾ ਵਿਖੇ ਵੈਕਸੀਨੇਸ਼ਨ ਦਾ ਕੰਮ ਜ਼ੋਰਾਂ ’ਤੇ
- ਹੁਣ 31 ਜਨਵਰੀ ਤੋਂ 2 ਫਰਵਰੀ 2021 ਤੱਕ ਚਲਾਈ ਜਾਵੇਗੀ ਪਲਸ ਪੋਲੀਓ ਮੁਹਿੰਮ: ਸਿਵਲ ਸਰਜਨ
- ਗੀਤਕਾਰ ਅਤੇ ਲੇਖ਼ਕ ਵਜੋਂ ਮਾਣਮੱਤੀ ਪਹਿਚਾਣ ਸਥਾਪਿਤ ਕਰਨ ਵੱਲ ਯਤਨਸ਼ੀਲ:ਰਾਕੇਸ਼ ਬਖਸ਼ੀ