NEWS UPDATE: 68 ਕਰੋੋੜ ਰੁਪਏ ਦੀ ਲਾਗਤ ਨਾਲ ਜਿਲੇ ਦੀਆਂ 6 ਸੜਕਾਂ ਦਾ ਹੋੋਵੇਗਾ ਨਵੀਨੀਕਰਨ: ਕਿੱਕੀ ਢਿੱਲੋੋਂ

November 26, 2020 0 Comments

੦ ਸੰਪਰਕ ਸੜਕਾਂ, ਚੋੋੜਾਈ 10 ਤੋੋਂ ਵਧਾ ਕੇ 18 ਫੁੱਟ ਕੀਤੀ ਜਾਵੇਗੀ
ਬਲਵਿੰਦਰ ਹਾਲੀ/ਪੰਜਾਬ ਡਾਇਰੀ ਬਿਊਰੋ/ਮੋਬ. 98144-42674
ਫਰੀਦਕੋੋਟ, 26 ਨਵੰਬਰ
ਜਿਲਾ ਦੇ ਲੋੋਕਾਂ ਨੂੰ ਆਵਾਜਾਈ ਦੀ ਵਧੀਆ ਸਹੂਲਤ ਪ੍ਰਦਾਨ ਕਰਨ ਲਈ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋੋਜਨਾ ਤਹਿਤ ਜਿਲੇ ਦੀਆਂ 6 ਸੜਕਾਂ ਦਾ ਨਵੀਨੀਕਰਨ ਕੀਤਾ ਜਾਵੇਗਾ ਜਿਸ ਤੇ 68 ਕਰੋੋੜ ਰੁਪਏ ਦੇ ਕਰੀਬ ਰਾਸ਼ੀ ਖਰਚ ਆਵੇਗੀ। ਇਹ ਜਾਣਕਾਰੀ ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਤੇ ਫਰੀਦਕੋੋਟ ਤੋੋਂ ਵਿਧਾਇਕ ਸ: ਕੁਸ਼ਲਦੀਪ ਸਿੰਘ ਢਿੱਲੋੋਂ ਨੇ ਦਿੱਤੀ।
ਸ: ਕੁਸ਼ਲਦੀਪ ਸਿੰਘ ਢਿੱਲੋੋਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਯੋੋਗ ਅਗਵਾਈ ਹੇਠ ਰਾਜ ਦੇ ਚਹੁਪੱਖੀ ਵਿਕਾਸ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਤਹਿਤ ਫਰੀਦਕੋੋਟ ਜਿਲੇ ਵਿੱਚ ਲੋੋਕਾਂ ਨੂੰ ਬਿਹਤਰ ਆਵਾਜਾਈ ਦੀਆਂ ਸਹੂਲਤਾਂ ਪ੍ਰਦਾਨ ਕਰਨ ਲਈ 6 ਪੇਂਡੂ ਸੜਕਾਂ ਦੇ ਨਵੀਨੀਕਰਨ ਤੇ 68 ਕਰੋੋੜ ਰੁਪਏ ਦੀ ਰਾਸ਼ੀ ਖਰਚ ਕੀਤੀ ਜਾਵੇਗੀ। ਉਨਾਂ ਇਹ ਵੀ ਦੱਸਿਆ ਕਿ ਇਨਾਂ ਸੜਕਾਂ ਦੀ ਚੌੌੜਾਈ 10 ਫੁੱਟ ਤੋੋਂ ਵਧਾ ਕੇ 18 ਫੁੱਟ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਨੈਸ਼ਨਲ ਹਾਈਵੇ 54 (ਚੰਦਬਾਜਾ ਤੋੋਂ ਪਿੰਡ ਮੰਡਵਾਲਾ, ਧੂੜਕੋੋਟ ਤੋੋਂ ਭਲੂਰ ਤੱਕ ਲੰਬਾਈ 7.45 ਕਿਲੋੋਮੀਟਰ ਦੇ ਨਵੀਨੀਕਰਨ ਤੇ 5 ਕਰੋੋੜ 43 ਲੱਖ ਰੁਪਏ ਤੋੋਂ ਵੱਧ ਰਾਸ਼ੀ ਖਰਚ ਕੀਤੀ ਜਾਵੇਗੀ। ਇਸੇ ਤਰਾਂ ਬਸਤੀ ਹਰਗੋਬਿੰਦ, ਸਾਦਿਕ ਰੋੋਡ, ਮਚਾਕੀ ਖੁਰਦ, ਝੋੋਟੀਵਾਲਾ, ਢਿੱਲਵਾਂ ਖੁਰਦ ਤੋੋਂ ਮੁਕਤਸਰ ਫਿਰੋੋਜ਼ਪੁਰ ਰੋੋਡ ਲੰਬਾਈ 13.72 ਕਿਲੋੋਮੀਟਰ ਦੇ ਨਵੀਨੀਕਰਨ ਤੇ 9 ਕਰੋੋੜ 91 ਲੱਖ, ਢਿੱਲਵਾਂ ਕਲਾਂ ਤੋੋਂ ਪਿੰਡ ਸੀਵੀਆ, ਮੱਲ ਕੇ ਲੰਬਾਈ 10 ਕਿਲੋੋਮੀਟਰ ਤੇ 7 ਕਰੋੋੜ 66 ਲੱਖ ਰੁਪਏ, ਕੋੋਟਕਪੂਰਾ ਤੋੋਂ ਸਿਰਸੜੀ, ਕੋੋਟਸੁੱਖੀਆ ਲੰਬਾਈ 11 ਕਿਲੋੋਮੀਟਰ ਦੇ ਨਵੀਨੀਕਰਨ ਤੇ 8 ਕਰੋੋੜ 27 ਲੱਖ ਰੁਪਏ, ਪੰਜਗਰਾਈਂ ਕਲਾਂ ਤੋੋਂ ਜਿਊਣਵਾਲਾ, ਭਲੂਰ ਲੰਬਾਈ 13.30 ਕਿਲੋੋਮੀਟਰ ਤੇ 9 ਕਰੋੋੜ 5 ਲੱਖ ਅਤੇ ਕੋੋਟਕਪੂਰਾ ਮੁਕਤਸਰ ਰੋੋਡ ਤੇ ਪਿੰਡ ਵਾੜਾ ਦਰਾਕਾ ਤੋੋਂ ਪਿੰਡ ਹਰੀ ਨੋੋਂ ਤੱਕ ਲੰਬਾਈ 12.13 ਕਿਲੋੋਮੀਟਰ ਦੇ ਨਵੀਨੀਕਰਨ ਅਤੇ ਚੌੌੜਾ ਕਰਨ ਦੇ ਪ੍ਰੋੋਜੈਕਟ ਤੇ 8 ਕਰੋੋੜ 72 ਲੱਖ ਰੁਪਏ ਦੀ ਰਾਸ਼ੀ ਖਰਚ ਕੀਤੀ ਜਾਵੇਗੀ।
ਸ: ਕੁਸ਼ਲਦੀਪ ਸਿੰਘ ਨੇ ਅੱਗੇ ਦੱਸਿਆ ਕਿ ਇਨਾਂ ਸੜਕਾਂ ਦੇ ਨਵੀਨੀਕਰਨ ਦੇ ਟੈੱਡਰ ਅਗਲੇ ਕੁਝ ਦਿਨਾਂ ਤੱਕ ਹੀ ਲਏ ਜਾਣਗੇ ਅਤੇ ਇਕ ਮਹੀਨੇ ਬਾਅਦ ਇਨਾਂ ਤੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਇਨਾਂ ਸੜਕਾਂ ਦੇ ਨਵੀਨੀਕਰਨ ਅਤੇ ਚੌੌੜਾ ਹੋੋਣ ਨਾਲ ਪੇਂਡੂ ਲੋੋਕਾਂ ਨੂੰ ਆਵਾਜਾਈ ਵਿੱਚ ਵਧੀਆ ਸਹੂਲਤ ਮਿਲੇਗੀ।

Leave a Reply

Your email address will not be published. Required fields are marked *