NEWS UPDATE: ਸੋਲਿਡ ਵੇਸਟ ਮੈਨਜਮੈਂਟ ਸਬੰਧੀ ਸਿੱਖਿਆ ਵਿਭਾਗ ਦੇ ਅਧਿਕਾਰੀਆ ਨੂੰ ਦਿੱਤੀ ਗਈ ਵਿਸ਼ੇਸ਼ ਟਰੇਨਿੰਗ

November 26, 2020 0 Comments

੦ ਜਿਲੇ ਦੇ ਸਮੂਹ ਸਰਕਾਰੀ/ਪ੍ਰਾਈਵੇਟ ਸਕੂਲ ਅਪਣੇ ਕੱਚਰੇ ਦਾ ਕਰਨਗੇ ਖੁਦ ਨਿਪਟਾਰਾ: ਮੈਡਮ ਪੂਨਮ ਸਿੰਘ
ਬਲਵਿੰਦਰ ਹਾਲੀ/ਪੰਜਾਬ ਡਾਇਰੀ ਬਿਊਰੋ/ਮੋਬ. 98144-42674
ਫਰੀਦਕੋਟ, 26 ਨਵੰਬਰ

ਜਿਲਾ ਪ੍ਰਸ਼ਾਸ਼ਨ ਫਰੀਦਕੋਟ ਅਤੇ ਨਗਰ ਕੌਸਲ ਫਰੀਦਕੋਟ ਵੱਲੋ ਸਾਝੇ ਰੂਪ ਵਿੱਚ ਸਰਕਾਰ ਦੀਆ ਹਦਾਇਤਾਂ ਅਤੇ ਮਾਨਯੋਗ “ਨੈਸ਼ਨਲ ਗ੍ਰੀਨ ਟਿਊਬਨਲ” ਦੀਆ ਗਾਈਡਲਾਇਨਜ਼ ਅਨੁਸਾਰ ਉਪ ਮੰਡਲ ਮੈਜਿਸਟ੍ਰੇਟ ਕਮ ਨਗਰ ਕੌੌਂਸਲ ਪ੍ਰਸ਼ਾਸ਼ਕ ਮੈਡਮ ਪੂਨਮ ਸਿੰਘ ਦੀ ਪ੍ਰਧਾਨਗੀ ਹੇਠ ਜਿਲਾ ਪ੍ਰਬੰਧਕੀ ਕੰਪਲੈਕਸ ਦੇ ਅਸ਼ੋੋਕਾ ਚੱਕਰ ਹਾਲ ਵਿੱਚ ਸਿੱਖਿਆ ਵਿਭਾਗ ਦੇ ਅਧਿਕਾਰੀਆ/ਕਰਮਚਾਰੀਆਂ ਨਾਲ ਸਕੂਲਾ ਅਤੇ ਸ਼ਹਿਰ ਦੇ ਸੋਲਿਡ ਵੇਸਟ ਦਾ ਨਿਪਟਾਰਾ ਕਰਨ ਲਈ ਇੱਕ ਸੈਮੀਨਾਰ/ ਟੇ੍ਰਨਿੰਗ ਦਾ ਅਯੋਜਨ ਕੀਤਾ ਗਿਆ ।
ਇਸ ਮੋਕੇ ਮੈਡਮ ਪੂਨਮ ਸਿੰਘ ਨੇ ਦੱਸਿਆ ਕਿ ਜੇਕਰ ਅਸੀ ਅਪਣੇ ਸ਼ਹਿਰਾ ਨੂੰ ਕੱਚਰਾ ਮੁਕਤ ਅਤੇ ਸਾਫ ਸੁਥਰਾ ਰੱਖਣਾ ਚਾਹੁਦੇ ਹਾ ਤਾ ਇਸ ਪ੍ਰੋਜੇਕਟ ਅਧੀਨ ਸਮੂਹ ਸਕੂਲ ਆਪਣੇ ਅਦਾਰਿਆਂ ਅੰਦਰ ਸਕੂਲ ਦੇ ਕੱਚਰੇ ਤੋਂ ਖਾਦ ਬਣਾਉਣ ਲਈ ਕੰਪੋਸਟ ਪਿੱਟ ਬਣਾਉਣਗੇ। ਸਟਾਫ ਅਤੇ ਵਿਦਿਆਰਥੀ ਘਰਾਂ ਅੰਦਰ ਕੱਚਰੇ ਤੋ ਖਾਦ ਤਿਆਰ ਕਰਨ ਲਈ ਹੋਮਕੰਪੋਸਟਿੰਗ ਅਪਣਾਉਣਗੇ । ਆਪਣੇ ਘਰਾਂ/ਦੁਕਾਨ ਦੇ ਕੱਚਰੇ ਨੂੰ ਸੈਗਰੀਗੇਸ਼ਨ ਰੂਪ ਵਿੱਚ ਕਰਨਾ ਹੋਵੇਗਾ ਅਤੇ ਹੋਮ ਕੰਪੋਸਟਿੰਗ ਨੂੰ ਅਪਣਾਉਣਾ ਹੋਵੇਗਾ । ਇਸ ਤੋ ਬਾਅਦ ਆਪਣੇ ਕੱਚਰੇ ਨੂੰ ਨਗਰ ਕੌਸਲ ਵੱਲੋਂ ਨਿਰਧਾਰਿਤ ਕੀਤੇ ਗਾਰਬੇਜ ਕੂਲੇਕਟਰ ਨੂੰ ਹੀ ਦੇਣਾ ਹੋਵੇਗਾ ਇਸ ਸਬੰਧੀ ਨਗਰ ਕੌਸਲ ਦੀ ਟੀਮ ਵੱਲੋਂ ਸਮੇ ਸਮੇ ਤੇ ਸਕੂਲਾ ਦੀ ਟਰੇਨਿੰਗ ਅਤੇ ਜਾਚ ਕੀਤੀ ਜਾਵੇਗੀ । ਇਸ ਮੌੌਕੇ ਨਗਰ ਕੌਸਲ ਫਰੀਦਕੋਟ ਦੇ ਏ.ਐਮ.ਈ ਸ਼੍ਰੀ ਰਕੇਸ਼ ਕੰਬੋਜ, ਸੀ.ਐਫ ਮੈਡਮ ਗੁਰਪਿੰਦਰ ਕੋਰ ਅਤੇ ਮੋਟੀਵੇਟਰਾਂ ਵੱਲੋਂ ਕੱਚਰੇ ਦੀ ਕੂਲੇਕਸ਼ਨ, ਗਿੱਲੇ ਕੱਚਰੇ ਤੋ ਖਾਦ ਬਣਾਉਣਾ, ਹੋਮ ਕੰਪੋਸਟਿੰਗ, ਰੀਸਾਇਕਲ ਕੱਚਰੇ ਦੀ ਮੁੜ ਵਰਤੋਂ ਕਰਨਾ, ਕੱਚਰੇ ਨੂੰ ਖੁੱਲ਼ੇ ਵਿੱਚ ਨਾ ਸੁੱਟਣਾ, ਕੋਚਰੇ ਨੂੰ ਅੱਗ ਨਾ ਲਗਾਉਣਾ, ਪਲਾਸਟਿਕ ਕੈਰੀ ਬੈਗਜ ਦੀ ਵਰਤੋ ਨਾ ਕਰਨਾ ਅਤੇ ਕੱਪੜੇ/ਪੇਪਰ ਬੈਗਜ਼ ਦੀ ਵਰਤੋ ਕਰਨਾ, ਸਕੂਲਾ ਵਿੱਚ ਕਿਚਨ ਵੇਸਟ ਅਤੇ ਗ੍ਰੀਨ ਵੇਸਟ ਤੋਂ ਖਾਦ ਤਿਆਰ ਕਰਨ ਲਈ ਪਿੱਟ ਦਾ ਨਿਰਮਾਨ ਕਰਨਾ, ਖਾਦ ਬਣਾਉਣ ਦੀ ਵਿਧੀ, ਘਰੈਲੂ ਖਾਦ ਬਣਾਉਣ ਜੀ ਵਿਧੀ , ਗਿੱਲੇ, ਸੁੱਕੇ , ਈ-ਵੇਸਟ, ਸੈਨਟਰੀ ਵੇਸਟ ਅਤੇ ਡੈਮੋਸਟਿਕ ਹਜਾਰਡੈਸਟ ਵੇਸਟ ਨੂੰ ਅਲੱਗ ਰੱਖਣਾ ਅਤੇ ਦੇਣ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ।
ਇਸ ਮੋਕੇ ਸ਼੍ਰੀ ਪ੍ਰਦੀਪ ਦਿਉੜਾ ਜਿਲਾ ਸਿੱਖਿਆ ਅਫਸਰ ਨੇ ਕਰੋੋਨਾ ਤੋੋਂ ਬਚਾਅ ਸਬੰਧੀ ਸਾਵਧਾਨੀਆਂ ਵਰਤਣ ਲਈ ਵੀ ਪ੍ਰੇਰਿਤ ਕੀਤਾ ।ਇਸ ਸੈਮੀਨਰ ਵਿੱਚ ਨਗਰ ਕੌਸਲ ਫਰੀਦਕੋਟ ਦੀ ਸੈਨੀਟੇਸ਼ਨ ਬ੍ਰਾਂਚ ਦੇ ਵੱਖ-ਵੱਖ ਅਧਿਕਾਰੀਆ ਵੱਲੋਂ ਵੱਖ-ਵੱਖ ਸਕੂਲਾ ਤੋ ਆਏ ਪਿ੍ਰਸੀਪਲ ਸਹਿਬਾਨ ਅਤੇ ਸਿੱਖਿਆ ਵਿਭਾਗ ਦੇ ਲਗਭਗ 80 ਅਧਿਕਾਰੀਆ ਨੂੰ ਸੋਲਿਡ ਵੇਸਟ ਮੈਨਜਮੈਂਟ ਦੇ ਵੱਖ-ਵੱਖ ਪਹਿਲੂਆ ਸਬੰਧੀ ਜਾਣਕਾਰੀ ਦਿੱਤੀ ਗਈ ।
ਇਸ ਮੌੌਕੇ ਜਿਲਾ ਮੀਡੀਆ ਕੋੋਆਰੀਨੇਡਰ ਸਿੱਖਿਆ ਵਿਭਾਗ ਸ੍ਰੀ ਜਸਬੀਰ ਸਿੰਘ ਜੱਸੀ ਨੇ ਸਿਖਲਾਈ ਕੈਂਪ ਵਿੱਚ ਹਾਜ਼ਰੀਨ ਨੂੰ ਜੀ ਆਇਆ ਕਿਹਾ। ਇਸ ਮੌੌਕੇ ਸ੍ਰੀ ਗੁਰਤੇਜ਼ ਸਿੰਘ ਰੀਡਰ ਟੂੰ ਐਸ.ਡੀ.ਐਮ. ਫਰੀਦਕੋੋਟ, ਇੰਸਪੈਕਟਰ ਸੁਖਪਾਲ ਸਿੰਘ, ਸ੍ਰੀ ਪ੍ਰਦੀਪ ਕੁਮਾਰ ਤੋੋਂ ਇਲਾਵਾ ਨਗਰ ਕੌੌਂਸਲ ਦੇ ਅਧਿਕਾਰੀ ਹਾਜ਼ਰ ਸਨ।

Leave a Reply

Your email address will not be published. Required fields are marked *